Tax Free Income: ਦੇਸ਼ ‘ਚ ਹਰ ਵਿਅਕਤੀ ਨੂੰ ਆਪਣੀ ਆਮਦਨ ਦਾ ਇੱਕ ਹਿੱਸਾ (Tax Payment) ਦੇ ਰੂਪ ‘ਚ ਦੇਣਾ ਪੈਂਦਾ ਹੈ। ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਇਸ ਦੇਸ਼ ‘ਚ ਜਿਸ ਵਿਅਕਤੀ ਦੀ ਆਮਦਨ 2.50 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਉਹ ਇਨਕਮ ਟੈਕਸ ਦੇ ਦਾਇਰੇ ‘ਚ ਆਉਂਦਾ ਹੈ। ਹਾਲਾਂਕਿ ਦੇਸ਼ ‘ਚ ਟੈਕਸ ਦੇਣ ਦੇ ਕਈ ਰੂਲਜ਼ ਨਿਰਧਾਰਿਤ (Income Tax Rules) ਕੀਤੇ ਗਏ ਹਨ। ਦੇਸ਼ ‘ਚ ਕਈ ਅਜਿਹੇ ਆਮਦਨ ਦੇ ਸ੍ਰੋਤ ਹਨ ਜਿਸ ‘ਚ ਤੁਹਾਨੂੰ ਕਿਸੇ ਤਰ੍ਹਾਂ ਦਾ ਇਨਕਮ ਟੈਕਸ (Income Tax) ਨਹੀਂ ਦੇਣਾ ਪੈਂਦਾ ਤਾਂ ਆਓ ਜਾਣਦੋ ਅਜਿਹੇ ਟੈਕਸ ਫ੍ਰੀ ਇਨਕਮ (Tax Free Income) ਦੇ ਬਾਰੇ-

ਖੇਤੀ- ਦੇਸ਼ ‘ਚ ਜੋ ਵੀ ਵਿਅਕਤੀ ਖੇਤੀ (Agriculture) ਤੋਂ ਪੈਸੇ ਕਮਾਉਂਦਾ ਹੈ, ਉਸ ਨੂੰ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪੈਂਦਾ ਜੇਕਰ ਕੋਈ ਕੰਪਨੀ ਨਾਲ ਮਿਲਕੇ ਖੇਤੀ ਕਰਦਾ ਹੈ ਤੇ ਇਸ ਦੇ ਬਦਲੇ ਉਸ ਨੂੰ ਤਨਖਾਹ ਮਿਲਦੀ ਹੈ ਤਾਂ ਇਸ ਲਈ ਉਸਨੂੰ ਟੈਕਸ ਭਰਨਾ ਪੈਂਦਾ ਹੈ।

ਈਪੀਐਫ- ਜੇਕਰ 5 ਸਾਲ ਲਗਾਤਾਰ ਨੌਕਰੀ ਕਰਨ ਦੇ ਬਾਅਦ ਕੋਈ ਵਿਅਕਤੀ ਪੈਸੇ ਕਢਾਉਂਦਾ ਹੈ ਤਾਂ ਅਜਿਹੀ ਸੂਰਤ ‘ਚ EPF ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪੈਂਦਾ।

ਪੀਪੀਐਫ- ਪਬਲਿਕ ਪ੍ਰਾਵੀਡੈਂਟ ਫੰਡ (Public Provident Fund) ਯਾਨੀ ਪੀਪੀਐੱਫPPF ‘ਚ ਨਿਵੇਸ਼ ਕੀਤੇ ਗਏ ਪੈਸਿਆਂ ‘ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪੈਂਦਾ ਹੈ। ਇਸ ਦੇ ਵੱਲੋਂ ਮਿਲਣ ਵਾਲੇ ਰੇਟ ਆਫ ਇੰਟਰਸਟ ਅਤੇ ਮੈਚਿਓਰਿਟੀ ਪੀਰੀਅਡ ‘ਤੇ ਵੀ ਕੋਈ ਟੈਕਸ ਨਹੀਂ ਦੇਣਾ ਪੈਂਦਾ ਹੈ।

ਗ੍ਰੈਚੁਇਟੀ ਦੇ ਪੈਸਿਆਂ ‘ਤੇ- ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਕੰਪਨੀ ‘ਚ ਲਗਾਤਾਰ 5 ਸਾਲ ਤੱਕ ਕੰਮ ਕਰਦਾ ਹੈ ਤਾਂ ਉਸ ਨੂੰ  ਗ੍ਰੈਚੁਇਟੀ (Gratuity) ਦੇ ਪੈਸੇ ਮਿਲਦੇ ਹਨ। ਸਰਕਾਰੀ ਕਰਮਚਾਰੀਆਂ ਨੂੰ 20 ਲੱਖ ਰੁਪਏ ਦੀ ਗ੍ਰੈਚੁਇਟੀ ਰਾਸ਼ੀ ਇਨਕਮ ਟੈਕਸ ਫ੍ਰੀ ਹੁੰਦੀ ਹੈ।

 ਸਵੈ-ਇੱਛਤ ਸਵੈ ਮੁਕਤੀ ਦੇ ਪੈਸੇ- ਜੋ ਸਰਕਾਰੀ ਕਰਮਚਾਰੀ ਸਮੇਂ ਤੋਂ ਪਹਿਲਾਂ Voluntarily Retirement ਲੈਂਦੇ ਹਨ ਉਹਨਾਂ ਨੂੰ ਮਿਲਣ ਵਾਲੀ 5 ਲੱਖ ਰੁਪਏ ਦੀ ਰਾਸ਼ੀ ‘ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗਦਾ ਹੈ।

ਐਜੂਕੇਸ਼ਨ ਸਕਾਲਰਸ਼ਿਪ- ਸਰਕਾਰ ਜਾਂ ਕਿਸੇ ਨਿੱਜੀ ਸੰਗਠਨ ਤੋਂ ਸਟੱਡੀ ਜਾਂ ਰਿਸਰਚ ਲਈ ਮਿਲਣ ਵਾਲੇ ਸਕਾਲਰਸ਼ਿਪ (Education Scholarship) ‘ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਹੁੰਦਾ ਹੈ।

ਤੋਹਫਾ- ਇਨਕਮ ਟੈਕਸ ਲਾਅ, 1961 ਦੇ ਸੈਕਸ਼ਨ-56 (2) (x) ਦੇ ਤਹਿਤ 50 ਹਜ਼ਾਰ ਰੁਪਏ ਦੀ ਕੀਮਤ ਦੇ ਤੋਹਫਿਆਂ (Gifts) ‘ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਪੈਂਦਾ ਹੈ।