ਪੜਚੋਲ ਕਰੋ
Advertisement
ਹੁਣ ਘਰ ਬੈਠੇ ਬਦਲੋ ਇੱਕ ਬੈਂਕ ਬ੍ਰਾਂਚ 'ਚੋਂ ਦੂਜੀ 'ਚ ਅਕਾਉਂਟ, ਨਹੀਂ ਲਗੇਗਾ ਪੈਸਾ, ਜਾਣੋ ਤਰੀਕਾ
ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ ਆਫ਼ ਇੰਡੀਆ 'ਚ ਹੈ ਤਾਂ ਤੁਸੀਂ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ 'ਚ ਆਪਣਾ ਖਾਤਾ ਅਸਾਨੀ ਨਾਲ ਟਰਾਂਸਫਰ ਕਰਵਾ ਸਕਦੇ ਹੋ। ਹੁਣ ਤੁਸੀਂ ਘਰ ਬੈਠੇ ਖਾਤਾ ਟ੍ਰਾਂਸਫਰ ਕਰ ਸਕਦੇ ਹੋ।
ਨਵੀਂ ਦਿੱਲੀ: ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ ਆਫ਼ ਇੰਡੀਆ 'ਚ ਹੈ ਤਾਂ ਤੁਸੀਂ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ 'ਚ ਆਪਣਾ ਖਾਤਾ ਅਸਾਨੀ ਨਾਲ ਟਰਾਂਸਫਰ ਕਰਵਾ ਸਕਦੇ ਹੋ। ਹੁਣ ਤੁਸੀਂ ਘਰ ਬੈਠੇ ਖਾਤਾ ਟ੍ਰਾਂਸਫਰ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਐਸਬੀਆਈ ਆਨਲਾਈਨ ਹੀ ਬੈਂਕ ਅਕਾਉਂਟ ਟਰਾਂਸਫਰ ਕਰ ਸਕਦੇ ਹੋ। ਜਦਕਿ ਇਸ ਲਈ ਤੁਹਾਡੇ ਬੈਂਕ ਅਕਾਉਂਟ ਦਾ ਕੇਵਾਈਸੀ ਅਪਡੇਟ ਹੋਣਾ ਜ਼ਰੂਰੀ ਹੈ।
ਅਕਾਉਂਟ ਟਰਾਂਸਫਰ ਦਾ ਤਰੀਕਾ
- ਸਭ ਤੋਂ ਪਹਿਲਾਂ ਨੈੱਟ ਬੈਂਕਿੰਗ ਲਾਗਇੰਨ ਕਰੋ। ਆਪਣੇ ਖਾਤੇ ਦੇ ਹੋਮ ਪੇਜ਼ 'ਤੇ 'ਈ-ਸਰਵਿਸ' ਦੇ ਬਟਨ 'ਤੇ ਕਲਿੱਕ ਕਰੋ।
- 'ਈ-ਸਰਵਿਸੇਜ਼' ਸੈਕਸ਼ਨ 'ਚ ਖੱਬੇ ਪਾਸੇ ਤੁਹਾਨੂੰ 'ਬਚਤ ਖਾਤਾ ਟ੍ਰਾਂਸਫਰ' ਨਜ਼ਰ ਆਵੇਗਾ।
- ਇਸ ਆਪਸ਼ਨ 'ਤੇ ਕਲਿੱਕ ਕਰਨ 'ਤੇ ਸਕਰੀਨ 'ਤੇ ਤੁਹਾਨੂੰ ਐਸਬੀਆਈ 'ਚ ਉਪਲੱਬਧ ਖਾਤੇ ਨਜ਼ਰ ਆਉਣਗੇ। ਤੁਸੀਂ ਜਿਸ ਖਾਤੇ ਨੂੰ ਦੂਜੀ ਬ੍ਰਾਂਚ 'ਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਉਸ ਨੂੰ ਚੁਣੋ ਤੇ ਫੇਰ ਐਸਬੀਆਈ ਦੀ ਦੂਜੀ ਬ੍ਰਾਂਚ ਕੋਡ ਪਾਓ।
- ਇਸ ਤੋਂ ਬਾਅਦ 'ਗੇਟ ਬ੍ਰਾਂਚ ਨੇਮ ' ਟੈਬ 'ਤੇ ਕਲਿੱਕ ਕਰੋ। ਇਸ 'ਚ ਬ੍ਰਾਂਚ ਨਾਂ, ਕੋਡ ਬਾਕਸ 'ਚ ਨਜ਼ਰ ਆਵੇਗਾ। ਇਸ ਕੋਡ ਨੂੰ ਚੁਣ, ਆਪਣੀ ਪਹਿਲਾਂ ਵਾਲੀ ਬ੍ਰਾਂਚ ਦਾ ਕੋਡ ਭਰੋ। ਇਸ ਤੋਂ ਬਾਅਦ ਅਸੈਪਟ 'ਤੇ ਕਲਿੱਕ ਕਰ ਇਸ ਨੂੰ ਸਬਮਿਟ ਕਰ ਦਿਓ।
- ਸਬਮਿਟ ਦੇ ਬਟਨ 'ਤੇ ਕਲਿੱਕ ਕਰਦੇ ਹੀ ਤੁਹਾਨੂੰ ਨਵੀਂ ਬ੍ਰਾਂਚ ਦਾ ਨਾਂ ੳਤੇ ਕੋਡ ਨਜ਼ਰ ਆਵੇਗਾ। ਇਸ ਦੇ ਨਾਲ ਦਿੱਤੀਆਂ ਡਿਟੇਲਸ ਨੂੰ ਚੈੱਕ ਕਰ ਕੰਫਰਮ ਦਾ ਬਟਨ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਓਟੀਪੀ ਆਵੇਗਾ, ਜਿਸ ਨੂੰ ਤੁਹਾਨੂੰ ਭਰਨਾ ਹੈ। ਜਦੋਂ ਤੁਸੀਂ ਕੰਫਰਮ 'ਤੇ ਕਲਿੱਕ ਕਰੋਗੇ ਤਾਂ ਇੱਕ ਨਵਾਂ ਪੇਜ਼ ਖੁਲ੍ਹ ਜਾਵੇਗਾ।
- ਇਸ 'ਤੇ ਟ੍ਰਾਂਸਫਰ ਕੰਫਰਮੇਸ਼ਨ ਮੈਸੇਜ, ਤੁਹਾਡੀ ਮੌਜੂਦਾ ਬ੍ਰਾਂਚ ਤੇ ਉਸ ਬ੍ਰਾਂਚ ਦਾ ਬਿਓਰਾ, ਜਿਸ 'ਚ ਤੁਸੀਂ ਖਾਤਾ ਟ੍ਰਾਂਸਫਰ ਕੀਤਾ ਹੈ।
- ਅਜਿਹਾ ਹੋਣ ਤੋਂ ਬਾਅਦ ਤੁਹਾਡਾ ਐਸਬੀਆਈ 'ਚ ਆਨਲਾਈ ਬੈਂਕ ਅਕਾਉਂਟ ਟ੍ਰਾਂਸਫਰ ਦਾ ਪ੍ਰੋਸੈਸ ਤੁਹਾਡੇ ਵੱਲੋਂ ਪੂਰਾ ਹੋ ਗਿਆ ਹੈ। ਇੱਕ ਹਫਤੇ ਦੇ ਅੰਦਰ ਇਹ ਨਵੀਂ ਇਹ ਨਵੀਂ ਬ੍ਰਾਂਚ 'ਚ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ: ਭੋਜਨ ਨਹੀਂ ਪਚਦਾ ਤਾਂ ਫਿਕਰ ਨਾ ਕਰੋ, ਅਜ਼ਮਾਓ ਇਹ ਨੁਸਖੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਾਲੀਵੁੱਡ
Advertisement