ਫੋਨ ਖ਼ਰੀਦਣ ਤੋਂ ਲੈ ਕੇ ਕੱਪੜੇ ਖਰੀਦਣ ਤੱਕ, ਅੱਜਕਲ ਲਗਭਗ ਹਰ ਚੀਜ਼ ਲੋਨ 'ਤੇ ਉਪਲਬਧ ਹੈ। ਗਾਹਕ ਜਾਂ ਤਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਖਰੀਦਦਾਰੀ ਕਰ ਰਹੇ ਹਨ ਜਾਂ ਸਿੱਧੇ ਬੈਂਕ ਤੋਂ ਵਿੱਤ ਪ੍ਰਾਪਤ ਕਰ ਰਹੇ ਹਨ। ਇਸ ਸਭ ਦੇ ਨਾਲ-ਨਾਲ ਵਿਅਕਤੀ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ 'ਤੇ ਤਿੰਨ ਤਰ੍ਹਾਂ ਦੇ ਕਰਜ਼ਿਆਂ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਨਿੱਜੀ, ਘਰ ਅਤੇ ਕਾਰ ਲੋਨ ਸ਼ਾਮਲ ਹਨ। ਜੇ ਤੁਸੀਂ ਵੀ ਅਜਿਹੇ ਲੋਨ ਲਈ EMI ਦਾ ਭੁਗਤਾਨ ਕਰ ਰਹੇ ਹੋ ਜਾਂ ਕਦੇ ਅਜਿਹਾ ਲੋਨ ਲੈਣ ਬਾਰੇ ਸੋਚਿਆ ਹੈ, ਤਾਂ ਤੁਹਾਨੂੰ ਇਹ ਨਿਯਮ ਪਤਾ ਹੋਣਾ ਚਾਹੀਦਾ ਹੈ।


ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਸਥਿਤੀ ਵਿੱਚ ਬੈਂਕ ਦੇ ਬਕਾਏ ਕੌਣ ਅਦਾ ਕਰਦਾ ਹੈ ਜਾਂ ਕੀ ਵਾਰਸਾਂ ਨੂੰ ਬਾਕੀ ਰਹਿੰਦੇ ਕਰਜ਼ੇ ਦੀ ਅਦਾਇਗੀ ਕਰਨੀ ਪੈਂਦੀ ਹੈ ਜਾਂ ਕੋਈ ਹੋਰ ਨਿਯਮ ਹੈ? ਜੇ ਤੁਸੀਂ ਵੀ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਜਾਣਾਂਗੇ ਕਿ ਮੌਤ ਤੋਂ ਬਾਅਦ ਲੋਨ ਦੀ ਅਦਾਇਗੀ ਨੂੰ ਲੈ ਕੇ ਹਰ ਲੋਨ ਲਈ ਕੀ ਨਿਯਮ ਬਣਾਏ ਗਏ ਹਨ।


ਹੋਮ ਲੋਨ ਦੇ ਨਿਯਮ ਕੀ ਹਨ ?


ਦਰਅਸਲ, ਜਦੋਂ ਵੀ ਹੋਮ ਲੋਨ ਲਿਆ ਜਾਂਦਾ ਹੈ, ਤਾਂ ਲੋਨ ਦੇ ਖ਼ਿਲਾਫ਼ ਮਕਾਨ ਦੇ ਕਾਗਜ਼ਾਤ ਗਿਰਵੀ ਰੱਖੇ ਜਾਂਦੇ ਹਨ, ਯਾਨੀ ਘਰ ਗਿਰਵੀ ਰੱਖਿਆ ਜਾਂਦਾ ਹੈ। ਹੋਮ ਲੋਨ ਦੇ ਮਾਮਲੇ ਵਿੱਚ, ਜਦੋਂ ਕਰਜ਼ਾ ਲੈਣ ਵਾਲੇ ਦੀ ਮੌਤ ਹੋ ਜਾਂਦੀ ਹੈ, ਤਾਂ ਜਿੰਮੇਵਾਰੀ ਸਹਿ-ਕਰਜ਼ਦਾਰ ਦੀ ਹੁੰਦੀ ਹੈ ਜਾਂ ਕਰਜ਼ਾ ਜਮ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਵਿਅਕਤੀ ਦੇ ਵਾਰਸਾਂ 'ਤੇ ਹੁੰਦੀ ਹੈ, ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਹੀ ਦਿੱਤੀ ਜਾਂਦੀ ਹੈ ਜੇ ਉਹ ਕਰਜ਼ਾ ਮੋੜ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜਾਇਦਾਦ ਵੇਚ ਕੇ ਕਰਜ਼ਾ ਮੋੜਨ ਦਾ ਵਿਕਲਪ ਦਿੱਤਾ ਜਾਂਦਾ ਹੈ। ਅਜਿਹਾ ਨਾ ਹੋਣ 'ਤੇ ਵੀ ਬੈਂਕ ਕਰਜ਼ੇ ਦੇ ਬਦਲੇ ਰੱਖੀ ਜਾਇਦਾਦ ਦੀ ਨਿਲਾਮੀ ਕਰਦਾ ਹੈ ਤੇ ਕਰਜ਼ੇ ਦੀ ਬਕਾਇਆ ਰਕਮ ਦੀ ਵਸੂਲੀ ਕਰਦਾ ਹੈ। ਇਸ ਤੋਂ ਇਲਾਵਾ ਕਈ ਬੈਂਕਾਂ ਨੇ ਨਵੇਂ ਵਿਕਲਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਲੋਨ ਲੈਣ ਦੇ ਸਮੇਂ ਬੈਂਕ ਦੁਆਰਾ ਇੱਕ ਬੀਮਾ ਕੀਤਾ ਜਾਂਦਾ ਹੈ ਅਤੇ ਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਬੈਂਕ ਇਸ ਨੂੰ ਬੀਮੇ ਰਾਹੀਂ ਵਸੂਲ ਕਰਦਾ ਹੈ। ਇਸ ਲਈ, ਜਦੋਂ ਵੀ ਤੁਸੀਂ ਕਰਜ਼ਾ ਲੈਂਦੇ ਹੋ, ਤੁਸੀਂ ਇਸ ਬੀਮੇ ਬਾਰੇ ਬੈਂਕ ਤੋਂ ਪੁੱਛ ਸਕਦੇ ਹੋ।


ਨਿੱਜੀ ਲੋਨ ਦੇ ਨਿਯਮ ਕੀ ਹਨ?


ਨਿੱਜੀ ਕਰਜ਼ੇ ਸੁਰੱਖਿਅਤ ਕਰਜ਼ੇ ਨਹੀਂ ਹਨ। ਅਜਿਹੀ ਸਥਿਤੀ ਵਿੱਚ, ਪਰਸਨਲ ਲੋਨ ਅਤੇ ਕ੍ਰੈਡਿਟ ਕਾਰਡ ਲੋਨ ਦੇ ਮਾਮਲੇ ਵਿੱਚ, ਮੌਤ ਤੋਂ ਬਾਅਦ, ਬੈਂਕ ਕਿਸੇ ਹੋਰ ਵਿਅਕਤੀ ਤੋਂ ਪੈਸੇ ਦੀ ਵਸੂਲੀ ਨਹੀਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਵਾਰਸ ਦੀ ਵੀ ਨਿੱਜੀ ਕਰਜ਼ੇ ਸਬੰਧੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਦੀ ਮੌਤ ਨਾਲ ਕਰਜ਼ਾ ਵੀ ਖਤਮ ਹੋ ਜਾਂਦਾ ਹੈ।


ਕਾਰ ਲੋਨ ਦੇ ਨਿਯਮ ਕੀ ਹਨ?


ਕਾਰ ਲੋਨ ਇੱਕ ਕਿਸਮ ਦਾ ਸੁਰੱਖਿਅਤ ਕਰਜ਼ਾ ਹੈ। ਇਸ ਸਥਿਤੀ ਵਿੱਚ, ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਬੈਂਕ ਪਰਿਵਾਰ ਦੇ ਮੈਂਬਰਾਂ ਨੂੰ ਕਰਜ਼ਾ ਵਾਪਸ ਕਰਨ ਲਈ ਕਹਿੰਦਾ ਹੈ। ਜੇਕਰ ਉਹ ਕਰਜ਼ਾ ਨਹੀਂ ਮੋੜਦਾ ਤਾਂ ਬੈਂਕ ਕਾਰ ਵੇਚ ਕੇ ਕਰਜ਼ੇ ਦੀ ਰਕਮ ਵਸੂਲ ਕਰਦਾ ਹੈ।