DICGC: ਜਮ੍ਹਾਂ ਬੀਮਾ ਤੇ ਲੋਨ ਗਾਰੰਟੀ ਨਿਗਮ 27 ਅਪ੍ਰੈਲ ਨੂੰ ਲਖਨਊ ਸਥਿਤ ਸਹਿਕਾਰੀ ਬੈਂਕ ਇੰਡੀਅਨ ਮਰਕਟਾਈਲ ਕੋ-ਆਪਰੇਟਿਵ ਬੈਂਕ (Indian Mercantile Co-Operative Bank) ਦੇ ਪਾਤਰ ਜਮਾਕਰਤਾਵਾਂ ਨੂੰ ਭੁਗਤਾਨ ਕਰਨਗੇ। ਦੂਜੇ ਪਾਸੇ ਬੀਡ ਸਥਿਤ ਦੁਆਰਦਾਸ ਮੰਤਰੀ ਨਗਰੀ ਸਹਿਕਾਰੀ ਬੈਂਕ ਦੇ ਜਮਾਕਰਤਾਵਾਂ ਨੂੰ ਭੁਗਤਾਨ ਛੇ ਜੂਨ ਨੂੰ ਕੀਤਾ ਜਾਵੇਗਾ।

5 ਲੱਖ ਰੁਪਏ ਦਾ ਮਿਲੇਗਾ ਬੀਮਾ ਕਵਰ
DICGC ਬੈਂਕ RBI ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਜਮ੍ਹਾ ਰਾਸ਼ੀ 'ਤੇ 5 ਲੱਖ ਰੁਪਏ ਤਕ ਦਾ ਬੀਮਾ ਕਵਰ ਪੇਸ਼ ਕਰਦੀ ਹੈ। ਡੀਆਈਸੀਜੀਸੀ ਨੇ ਇੱਕ ਨੋਟਿਸ 'ਚ ਕਿਹਾ ਹੈ ਕਿ ਦੋਵਾਂ ਸਹਿਕਾਰੀ ਬੈਂਕਾਂ ਦੇ ਜਮ੍ਹਾਕਰਤਾਵਾਂ ਨੂੰ ਵੈਧ ਦਸਤਾਵੇਜ਼ ਜਮ੍ਹਾ ਕਰਨ 'ਤੇ ਨਿਰਧਾਰਤ ਵਿਕਲਪਿਕ ਬੈਂਕ ਖਾਤੇ 'ਚ ਬੀਮੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।

8 ਸਹਿਕਾਰੀ ਬੈਂਕਾਂ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਜਾਵੇਗਾ
ਵਿੱਤੀ ਸਾਲ 2021-22 'ਚ ਡੀਆਈਸੀਜੀਸੀ ਨੇ ਅੱਠ ਸਹਿਕਾਰੀ ਬੈਂਕਾਂ ਦੇ ਮੁੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਸੀ। ਇਸ 'ਚ ਗੋਆ ਸਥਿਤ ਦ ਮਡਗਾਮ ਅਰਬਨ ਕੋ-ਆਪਰੇਟਿਵ ਬੈਂਕ ਦੇ 32,221 ਜਮ੍ਹਾਂਕਰਤਾਵਾਂ ਦੇ ਲਗਪਗ 136 ਕਰੋੜ ਰੁਪਏ, ਮਹਾਰਾਸ਼ਟਰ ਸਥਿਤ ਕਰਨਾਲਾ ਨਗਰੀ ਸਹਿਕਾਰੀ ਬੈਂਕ ਦੇ 38,325 ਜਮ੍ਹਾਂਕਰਤਾਵਾਂ ਦੇ 374 ਕਰੋੜ ਰੁਪਏ ਸ਼ਾਮਲ ਹਨ। ਮਹਾਰਾਸ਼ਟਰ ਸਥਿਤ ਕਰਾਡ ਜਨਤਾ ਸਹਿਕਾਰੀ ਬੈਂਕ ਦੇ 39,032 ਜਮ੍ਹਾਂਕਰਤਾਵਾਂ ਨੂੰ ਵੀ 330 ਕਰੋੜ ਰੁਪਏ ਦਿੱਤੇ ਗਏ ਹਨ।

ਜਾਣੋ ਕਿੰਨਾ ਮਿਲਦੇ ਕਵਰ?
ਪਹਿਲਾਂ ਡੀਆਈਸੀਜੀਸੀ ਐਕਟ ਦੀ ਧਾਰਾ 16(1) ਦੇ ਤਹਿਤ, ਇੱਕ ਜਮ੍ਹਾਕਰਤਾ ਨੂੰ ਸਿਰਫ 1,500 ਰੁਪਏ ਦਾ ਬੀਮਾ ਕਵਰ ਮਿਲਦਾ ਸੀ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਬੀਮੇ ਦੀ ਇਹ ਰਕਮ ਹੌਲੀ-ਹੌਲੀ ਵਧਦੀ ਗਈ। ਇਸ ਸਾਲ 4 ਫਰਵਰੀ ਤੋਂ ਡਿਪਾਜ਼ਿਟ 'ਤੇ ਬੀਮਾ ਕਵਰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।


 ਇਹ ਵੀ ਪੜ੍ਹੋ

Bank Holiday List in May 2022: ਆਰਬੀਆਈ ਵੱਲੋਂ ਮਈ ਮਹੀਨੇ ਦੀ ਬੈਂਕ ਹਾਲੀਡੇ ਲਿਸਟ ਜਾਰੀ, ਕੁੱਲ ਇੰਨੇ ਦਿਨ ਬੈਂਕ ਰਹਿਣਗੇ ਬੰਦ