Amritsar Best Places: ਜਿੰਨਾ ਖੂਬਸੂਰਤ ਅੰਮ੍ਰਿਤਸਰ (Amritsar) ਸ਼ਹਿਰ ਹੈ, ਉਹਨੇ ਹੀ ਖੂਬਸੂਰਤ ਹਨ ਇੱਥੋਂ ਦੇ ਸੈਰ-ਸਪਾਟਾ ਸਥਾਨ (tourist spots)। ਲੋਕ ਕਿਸੇ ਵੀ ਮੌਸਮ ਵਿੱਚ ਇਸ ਨੂੰ ਵੇਖਣ ਜਾ ਸਕਦੇ ਹਨ। ਅੰਮ੍ਰਿਤਸਰ ਭਾਰਤ ਦੇ ਕਈ ਪ੍ਰਮੁੱਖ ਸੈਰ-ਸਪਾਟਾ ਸਥਾਨਾਂ (Tourist Destination)  ਵਿੱਚੋਂ ਇੱਕ ਹੈ। ਤੁਸੀਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (Golden Temple) ਦੀ ਖੂਬਸੂਰਤੀ ਬਾਰੇ ਤਾਂ ਸੁਣਿਆ ਹੀ ਹੋਵੇਗਾ।
 
ਜਲ੍ਹਿਆਂਵਾਲਾ ਬਾਗ  (Jallianwala Bagh) ਵਰਗੇ ਇਤਿਹਾਸਕ ਸਥਾਨਾਂ ਨੂੰ ਵੇਖਣ ਲਈ ਦੇਸ਼ ਭਰ ਤੋਂ ਲੋਕ ਇੱਥੇ ਆਉਂਦੇ ਹਨ। ਇਸ ਸਭ ਦੇ ਵਿਚਕਾਰ ਬਾਘਾ ਬਾਰਡਰ (Bagha Border) ਇੱਕ ਅਜਿਹੀ ਥਾਂ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਪਰੇਡ ਵੇਖਣ ਆਉਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਅੰਮ੍ਰਿਤਸਰ ਦੀਆਂ 5 ਸਭ ਤੋਂ ਖੂਬਸੂਰਤ ਥਾਵਾਂ ਬਾਰੇ, ਜਿੱਥੇ ਤੁਸੀਂ ਸਿਰਫ਼ ਦੋ ਦਿਨਾਂ ਭਾਵ ਵੀਕੈਂਡ 'ਚ ਆਨੰਦ ਲੈ ਸਕਦੇ ਹੋ।
 
1. ਸ੍ਰੀ ਹਰਿਮੰਦਰ ਸਾਹਿਬ (Golden temple)


ਸ੍ਰੀ ਹਰਿਮੰਦਰ ਸਾਹਿਬ (Golden temple) ਅੰਮ੍ਰਿਤਸਰ ਵਿੱਚ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਹੈ। ਇਸ ਦਾ ਪੂਰਾ ਨਾਮ ਸ੍ਰੀ ਹਰਿਮੰਦਰ ਸਾਹਿਬ ਹੈ ਪਰ ਇਹ ਗੋਲਡਨ ਟੈਂਪਲ ਦੇ ਨਾਮ ਨਾਲ ਮਸ਼ਹੂਰ ਹੈ। ਗੋਲਡਨ ਟੈਂਪਲ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸੈਲਾਨੀ ਇੱਥੇ ਹਰ ਰੋਜ਼ ਆਉਂਦੇ ਹਨ। ਹਰਿਮੰਦਰ ਸਾਹਿਬ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ।
 
2. ਜਲ੍ਹਿਆਂਵਾਲਾ ਬਾਗ  (Jallianwala Bagh)


ਜਲ੍ਹਿਆਂਵਾਲਾ ਬਾਗ ਗੁਲਾਮ ਭਾਰਤ ਦੇ ਇਤਿਹਾਸ ਦੀ ਇੱਕ ਅਜਿਹੀ ਖੂਨੀ ਕਹਾਣੀ ਹੈ, ਜੋ ਅੰਗਰੇਜ਼ਾਂ ਦੇ ਜ਼ੁਲਮਾਂ​ਅਤੇ ਭਾਰਤੀਆਂ ਦੇ ਕਤਲੇਆਮ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ। 13 ਅਪ੍ਰੈਲ 1919 ਦਾ ਉਹ ਕਾਲਾ ਦਿਨ ਜਦੋਂ ਜਨਰਲ ਡਾਇਰ ਨੇ ਹਜ਼ਾਰਾਂ ਬੇਕਸੂਰ ਲੋਕਾਂ 'ਤੇ ਗੋਲੀਆਂ ਚਲਾਈਆਂ ਸਨ। ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ। ਅੱਜ ਵੀ ਇੱਥੇ ਦੀਵਾਰਾਂ 'ਤੇ ਗੋਲੀਆਂ ਦੇ ਨਿਸ਼ਾਨ ਹਨ। ਇੱਥੇ ਆ ਕੇ ਤੁਸੀਂ ਉਨ੍ਹਾਂ ਨਿਸ਼ਾਨਾਂ ਨੂੰ ਵੇਖ ਸਕਦੇ ਹੋ। ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਜਿਸ ਖੂਹ ਵਿੱਚ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ ਉਹ ਖੂਹ ਅੱਜ ਵੀ ਉੱਥੇ ਮੌਜੂਦ ਹੈ।
 
3. ਰਾਮ ਤੀਰਥ ਮੰਦਿਰ (Bhagwan Valmiki Tirath Sthal)


ਅੰਮ੍ਰਿਤਸਰ ਦਾ ਸ਼੍ਰੀ ਰਾਮ ਤੀਰਥ ਮੰਦਰ ਭਗਵਾਨ ਰਾਮ ਅਤੇ ਮਾਤਾ ਸੀਤਾ ਨਾਲ ਜੁੜਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਰਾਮ ਨੇ ਮਾਤਾ ਸੀਤਾ ਦਾ ਤਿਆਗ ਕੀਤਾ ਸੀ ਤਾਂ ਵਾਲਮੀਕਿਜੀ ਨੇ ਇਸ ਸਥਾਨ 'ਤੇ ਆਪਣੇ ਆਸ਼ਰਮ ਵਿੱਚ ਸੀਤਾ ਜੀ ਨੂੰ ਪਨਾਹ ਦਿੱਤੀ ਸੀ ਅਤੇ ਇੱਥੇ ਹੀ ਲਵ ਅਤੇ ਕੁਸ਼ ਦਾ ਜਨਮ ਹੋਇਆ ਸੀ। ਇਸੇ ਆਸ਼ਰਮ ਵਿੱਚ, ਉਹਨਾਂ ਨੇ ਲਵ ਅਤੇ ਕੁਸ਼ ਨੂੰ ਹਥਿਆਰਾਂ ਦੀ ਵਰਤੋਂ ਕਰਨਾ ਵੀ ਸਿਖਾਇਆ। ਮੰਨਿਆ ਜਾਂਦਾ ਹੈ ਕਿ ਮਹਾਰਿਸ਼ੀ ਵਾਲਮੀਕਿ ਨੇ ਵੀ ਇੱਥੇ ਰਾਮਾਇਣ ਦੀ ਰਚਨਾ ਕੀਤੀ ਸੀ। ਇੱਥੇ ਵਾਲਮੀਕਿ ਦੀ 8 ਫੁੱਟ ਉੱਚੀ ਸੋਨੇ ਦੀ ਮੂਰਤੀ ਸਥਾਪਿਤ ਹੈ। ਲੋਕ ਇਸ ਮੰਦਰ ਵਿਚ ਆ ਕੇ ਇੱਟਾਂ ਦੇ ਛੋਟੇ-ਛੋਟੇ ਘਰ ਬਣਾਉਂਦੇ ਹਨ ਅਤੇ ਆਪਣਾ ਘਰ ਬਣਾਉਣ ਦੀ ਕਾਮਨਾ ਕਰਦੇ ਹਨ। ਤੁਸੀਂ ਇੱਥੇ ਆ ਕੇ ਭਗਵਾਨ ਰਾਮ ਨਾਲ ਜੁੜੀਆਂ ਕਹਾਣੀਆਂ ਬਾਰੇ ਵੀ ਜਾਣ ਸਕਦੇ ਹੋ।
 
4. ਬਾਘਾ ਬਾਰਡਰ (Bagha Border)


ਬਾਘਾ ਬਾਰਡਰ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕੋ-ਇੱਕ ਸੜਕ ਸੀਮਾ ਲਾਈਨ ਹੈ ਅਤੇ ਇੱਥੇ ਸਰਹੱਦੀ ਚੌਕੀ ਦੇ ਪ੍ਰਵੇਸ਼ ਦੁਆਰ ਨੂੰ ਗੋਲਡਨ ਜੁਬਲੀ ਗੇਟ ਕਿਹਾ ਜਾਂਦਾ ਹੈ। ਵਾਹਗਾ ਬਾਰਡਰ 'ਤੇ ਪਰੇਡ ਮਾਣ ਦੀ ਭਾਵਨਾ ਦਿੰਦੀ ਹੈ। ਇਸ ਪਰੇਡ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸੈਨਿਕ ਹਿੱਸਾ ਲੈਂਦੇ ਹਨ। ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਇੱਕ ਸਮਾਰੋਹ ਹੁੰਦਾ ਹੈ ਅਤੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚਦੇ ਹਨ।
 
5. ਗੋਬਿੰਦਗੜ੍ਹ ਕਿਲ੍ਹਾ (Gobindgarh Fort)



ਇਹ ਕਿਲ੍ਹਾ ਮਹਾਰਾਜਾ ਗੁੱਜਰ ਸਿੰਘ ਭੰਗੀ ਨੇ 17ਵੀਂ ਸਦੀ ਵਿੱਚ ਬਣਵਾਇਆ ਸੀ। ਇਹ ਕਿਲ੍ਹਾ ਬਹੁਤ ਮਸ਼ਹੂਰ ਹੈ ਅਤੇ ਵਿਰਾਸਤੀ ਹੈ, ਇੱਥੇ ਇਤਿਹਾਸਕ ਚੀਜ਼ਾਂ ਵੇਖੀਆਂ ਜਾ ਸਕਦੀਆਂ ਹਨ। ਨਾਲ ਹੀ, ਜੇ ਤੁਸੀਂ ਇਤਿਹਾਸਕ ਚੀਜ਼ਾਂ ਨੂੰ ਵੇਖਣ ਲਈ ਉਤਸੁਕ ਹੋ ਤਾਂ ਇਹ ਸਥਾਨ ਸਿਰਫ਼ ਤੁਹਾਡੇ ਲਈ ਹੀ ਬਣਾਇਆ ਗਿਆ ਹੈ।