New labour laws: ਨਿਊ ਲੇਬਰ ਲਾਅ ਦੀ ਉਡੀਕ ਪੂਰਾ ਦੇਸ਼ ਕਰ ਰਿਹਾ ਹੈ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਮਾਲਕ ਅਤੇ ਮੁਲਾਜ਼ਮ ਦੋਹਾਂ ਲਈ ਕਾਫੀ ਨਿਯਮ ਬਦਲ ਜਾਣਗੇ। ਜਿਸ ਵਿੱਚ ਟੇਕ ਹੋਮ ਸੈਲਰੀ, ਈਪੀਐਫ ਅਕਾਊਂਟ ਵਿੱਚ ਕੰਟ੍ਰੀਬਿਊਸ਼ਨ, ਇੱਕ ਕੈਲੰਡਰ ਸਾਲ ਵਿੱਚ ਐਵਲੇਬਲ ਪੇਡ ਲੀਵ ਦੇ ਨੰਬਰ ਦੀ ਕੈਲਕੂਲੇਸ਼ਨ ਅਤੇ ਇੱਕ ਹਫਤੇ ਵਿੱਚ ਵੱਧ ਕੰਮ ਦੇ ਘੰਟੇ ਸ਼ਾਮਲ ਹਨ। ਚਾਰ ਲੇਬਰ ਕੋਡਾਂ ਵਿੱਚੋਂ ਇੱਕ ਵਿੱਚ ਕਰਮਚਾਰੀਆਂ ਦੀਆਂ ਛੁੱਟੀਆਂ ਬਾਰੇ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਕੋਡ ਦੇ ਮੁਤਾਬਕ ਕੋਈ ਵੀ ਕਰਮਚਾਰੀ ਇੱਕ ਕੈਲੰਡਰ ਸਾਲ ਵਿੱਚ 30 ਤੋਂ ਵੱਧ ਪੇਡ ਲੀਵ ਇਕੱਠੀਆਂ ਨਹੀਂ ਕਰ ਸਕਦਾ ਹੈ। ਜੇਕਰ ਕਿਸੇ ਕਰਮਚਾਰੀ ਕੋਲ ਇੱਕ ਕੈਲੰਡਰ ਸਾਲ ਵਿੱਚ 30 ਤੋਂ ਵੱਧ ਪੇਡ ਲੀਵ ਇਕੱਠੀਆਂ ਹੁੰਦੀਆਂ ਹਨ, ਤਾਂ ਕੰਪਨੀ ਨੂੰ 30 ਤੋਂ ਵੱਧ ਜਿੰਨੀਆਂ ਵੀ ਪੇਡ ਲੀਵਸ (Paid leaves) ਹੋਣਗੀਆਂ, ਉੰਨੀਆਂ ਦੀ ਅਦਾਇਗੀ ਕਰਨੀ ਪਵੇਗੀ। ਇਸ ਕੇਸ ਵਿੱਚ 'ਕਰਮਚਾਰੀ' ਦਾ ਅਰਥ, ਉਨ੍ਹਾਂ ਕਰਮਚਾਰੀਆਂ ਤੋਂ ਹੈ ਜੋ ਮੈਨੇਜਰ ਜਾਂ ਸੁਪਰਵਾਈਜ਼ਰੀ ਦੇ ਅਹੁਦੇ 'ਤੇ ਨਹੀਂ ਹੈ।
ਦੱਸਣਯੋਗ ਹੈ ਕਿ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਸ ਕੋਡ, ਵੈਜ ਕੋਡ, ਇੰਡਸਟਰੀਅਲ ਰਿਲੇਸ਼ਨਸ ਕੋਡ ਅਤੇ ਸੋਸ਼ਲ ਸਕਿਓਰਿਟੀ ਕੋਡ ਉਸ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੇ ਹਨ ਕਿ ਜਿਸ ਤਰੀਕ ਤੋਂ ਇਹ ਚਾਰ ਕਾਨੂੰਨ ਲਾਗੂ ਹੋਣਗੇ। ਸੰਸਦ ਵੱਲੋਂ ਚਾਰ ਨਵੇਂ ਲੇਬਰ ਕਾਨੂੰਨ ਪਾਸ ਕੀਤੇ ਗਏ ਹਨ। ਇਨ੍ਹਾਂ ਕਾਨੂੰਨਾਂ ਨੂੰ ਸਰਕਾਰ ਵੱਲੋਂ ਨੋਟੀਫਾਈ ਵੀ ਕੀਤਾ ਗਿਆ ਹੈ।
ਲਾਅ ਫਰਮ ਇੰਡਸਲਾਅ ਦੇ ਪਾਰਟਨਰ ਸੌਮਿਆ ਕੁਮਾਰ ਨੇ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਹੈ ਕਿ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਸ ਕੋਡ, 2020 ਦੀ ਧਾਰਾ 32 ਵਿੱਚ ਐਨੂਅਲ ਲੀਵ ਲੈਣ, ਕੈਰੀ ਫਾਰਵਰਡ ਕਰਨ ਅਤੇ ਇਨਕੈਸ਼ਮੈਂਟ ਸਬੰਧੀ ਕਈ ਨਿਯਮ ਅਤੇ ਸ਼ਰਤਾਂ ਹਨ। ਸੈਕਸ਼ਨ 32 (vii) ਇੱਕ ਕਰਮਚਾਰੀ ਨੂੰ ਅਗਲੇ ਕੈਲੰਡਰ ਸਾਲ ਵਿੱਚ ਵੱਧ ਤੋਂ ਵੱਧ 30 ਦਿਨਾਂ ਤੱਕ ਸਾਲਾਨਾ ਛੁੱਟੀ (Annual leave) ਨੂੰ ਅੱਗੇ ਵਧਾਉਣ ਦੀ ਇਜਾਜ਼ਤ ਹੈ।
ਜੇਕਰ ਕੈਲੰਡਰ ਸਾਲ ਦੇ ਅੰਤ 'ਚ ਸਾਲਾਨਾ ਛੁੱਟੀਆਂ 30 ਤੋਂ ਵੱਧ ਬੱਚ ਜਾਂਦੀਆਂ ਹਨ, ਤਾਂ ਕਰਮਚਾਰੀ ਇਸ ਨੂੰ ਕੈਸ਼ ਕਰਾ ਸਕਦਾ ਹੈ। ਬਾਕੀ ਬਚੀਆਂ 30 ਛੁੱਟੀਆਂ ਨੂੰ ਅਗਲੇ ਸਾਲ ਤੱਕ ਅੱਗੇ ਵਧਾਇਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਅਮਯੂਸਡ ਲੀਵ ਲੈਪਸ ਹੋਣ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।
EY ਇੰਡੀਆ ਦੇ ਪੀਪਲ ਐਡਵਾਈਜ਼ਰੀ ਸਰਵਿਸਿਜ਼ ਦੇ ਪਾਰਟਨਰ ਪੁਨੀਤ ਗੁਪਤਾ ਨੇ ਕਿਹਾ ਕਿ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਸ ਕੋਡ, 2020 ਦੇ ਅਨੁਸਾਰ, ਜੇਕਰ 30 ਤੋਂ ਵੱਧ ਛੁਟੀਆਂ ਬਚੀਆਂ ਹੋਈਆਂ ਹਨ, ਤਾਂ ਕਰਮਚਾਰੀ ਵਾਧੂ ਛੁੱਟੀ ਨੂੰ ਕੈਸ਼ ਕਰਨ ਦੇ ਯੋਗ ਹੋਵੇਗਾ। ਅਜਿਹੀ ਛੁੱਟੀ ਇਨਕੈਸ਼ਮੈਂਟ ਹਰ ਕੈਲੰਡਰ ਸਾਲ ਦੇ ਅੰਤ ਵਿੱਚ ਕੀਤੀ ਜਾਵੇਗੀ।
ਲੇਬਰ ਕੋਡ ਦੇ ਅਨੁਸਾਰ ਕਾਮਿਆਂ ਲਈ ਸਾਲਾਨਾ ਛੁੱਟੀ ਦੀ ਮਿਆਦ ਖਤਮ ਨਹੀਂ ਹੋ ਸਕਦੀ ਹੈ ਅਤੇ ਇਸ ਨੂੰ ਲੈਣਾ ਹੋਵੇਗਾ ਜਾਂ ਕੈਰੀ ਫਾਰਵਰਡ ਕਰਨਾ ਹੋਵੇਗਾ ਜਾਂ ਇਨਕੈਸ਼ ਕਰਨਾ ਹੋਵੇਗਾ।
ਇਹ ਵੀ ਪੜ੍ਹੋ: Birmingham Crisis: ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਕੀਤਾ ਘੋਸ਼ਿਤ, ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ, ਜਾਣੋ ਵਜ੍ਹਾ