ਜੇਕਰ ਤੁਹਾਡੇ ਕੋਲ 5000 ਰੁਪਏ ਤਾਂ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਬੰਪਰ ਕਮਾਈ
ਤੁਸੀਂ ਪੋਸਟ ਆਫਿਸ ਰਾਹੀਂ ਹਰ ਮਹੀਨੇ ਵੱਡੀ ਕਮਾਈ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ ਤੇ ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਲੱਖਾਂ ਰੁਪਏ ਸਾਲਾਨਾ ਕਮਾ ਸਕਦੇ ਹੋ।

Post Office: ਤੁਸੀਂ ਪੋਸਟ ਆਫਿਸ ਰਾਹੀਂ ਹਰ ਮਹੀਨੇ ਵੱਡੀ ਕਮਾਈ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ ਤੇ ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਲੱਖਾਂ ਰੁਪਏ ਸਾਲਾਨਾ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਪੋਸਟ ਆਫਿਸ ਦੁਆਰਾ ਫਰੈਂਚਾਇਜ਼ੀ (How to take Post office Franchise?) ਦਿੱਤੀ ਜਾ ਰਹੀ ਹੈ।
ਮਤਲਬ ਤੁਸੀਂ ਖੁਦ ਪੋਸਟ ਆਫਿਸ ਖੋਲ੍ਹ ਕੇ ਪੈਸੇ ਕਮਾ ਸਕਦੇ ਹੋ। ਅੱਜ ਤਕ ਦੇਸ਼ 'ਚ ਲਗਪਗ 1.55 ਲੱਖ ਡਾਕਘਰ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਸਾਰੀਆਂ ਥਾਵਾਂ ’ਤੇ ਪਹੁੰਚ ਨਹੀਂ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਫਰੈਂਚਾਇਜ਼ੀ ਮਾਡਲ ਸ਼ੁਰੂ ਕੀਤਾ ਗਿਆ ਹੈ।
ਇਸ ਤਰ੍ਹਾਂ ਫਰੈਂਚਾਈਜ਼ੀ ਲਈ ਜਾ ਸਕਦੀ
ਦੱਸ ਦੇਈਏ ਕਿ ਪੋਸਟ ਆਫਿਸ ਦੁਆਰਾ 2 ਤਰ੍ਹਾਂ ਦੀਆਂ ਫਰੈਂਚਾਇਜ਼ੀ ਦਿੱਤੀਆਂ ਜਾਂਦੀਆਂ ਹਨ। ਇਸ 'ਚ ਪਹਿਲੀ ਫਰੈਂਚਾਈਜ਼ੀ ਆਊਟਲੈੱਟ ਦੀ ਹੈ ਤੇ ਦੂਜੀ ਪੋਸਟਲ ਏਜੰਟਾਂ ਦੀ ਫਰੈਂਚਾਈਜ਼ੀ ਹੈ। ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਫਰੈਂਚਾਇਜ਼ੀ ਲੈ ਸਕਦੇ ਹੋ। ਅਜਿਹੇ ਏਜੰਟ ਵੀ ਹਨ, ਜੋ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਡਾਕ ਟਿਕਟਾਂ ਅਤੇ ਸਟੇਸ਼ਨਰੀ ਘਰ-ਘਰ ਪਹੁੰਚਾਉਂਦੇ ਹਨ। ਇਸ ਨੂੰ ਡਾਕ ਏਜੰਟ ਫਰੈਂਚਾਈਜ਼ੀ ਵਜੋਂ ਜਾਣਿਆ ਜਾਂਦਾ ਹੈ।
ਕਿਸ ਨੂੰ ਮਿਲੇਗੀ ਫਰੈਂਚਾਇਜ਼ੀ?
ਫਰੈਂਚਾਈਜ਼ੀ ਲੈਣ ਵਾਲੇ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਭਾਰਤੀ ਨਾਗਰਿਕ ਡਾਕਘਰ ਦੀ ਫਰੈਂਚਾਈਜ਼ੀ ਲੈ ਸਕਦੇ ਹਨ।
ਫਰੈਂਚਾਈਜ਼ੀ ਲੈਣ ਵਾਲੇ ਕੋਲ ਮਾਨਤਾ ਪ੍ਰਾਪਤ ਸਕੂਲ ਤੋਂ 8ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਫਰੈਂਚਾਈਜ਼ੀ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਫਾਰਮ ਨੂੰ ਭਰਨਾ ਅਤੇ ਜਮ੍ਹਾ ਕਰਨਾ ਹੋਵੇਗਾ।
ਸਿਲੈਕਸ਼ਨ ਹੋਣ 'ਤੇ ਇੰਡੀਆ ਪੋਸਟ ਨਾਲ ਇਕ ਐਮਓਯੂ 'ਤੇ ਦਸਤਖਤ ਕਰਨੇ ਪੈਣਗੇ।
ਸਿਰਫ਼ 5000 ਰੁਪਏ ਖਰਚ ਹੋਣਗੇ
ਦੱਸ ਦੇਈਏ ਕਿ ਇਸ ਫਰੈਂਚਾਇਜ਼ੀ ਨੂੰ ਲੈਣ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ। ਫਰੈਂਚਾਇਜ਼ੀ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਕਮਿਸ਼ਨ ਦੁਆਰਾ ਕਮਾਈ ਕਰ ਸਕਦੇ ਹੋ। ਇਹ ਤੁਹਾਡੇ ਕੰਮ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕਮਾਈ ਕਰ ਸਕਦੇ ਹੋ।
ਵੈੱਬਸਾਈਟ 'ਤੇ ਜਾਓ
ਇਸ ਤੋਂ ਇਲਾਵਾ ਇਸ ਫ੍ਰੈਂਚਾਇਜ਼ੀ ਲਈ ਤੁਹਾਨੂੰ ਡਾਕਘਰ ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਅਧਿਕਾਰਤ ਸਾਈਟ ਤੋਂ ਹੀ ਅਪਲਾਈ ਕਰਨਾ ਚਾਹੀਦਾ ਹੈ। ਤੁਸੀਂ ਅਪਲਾਈ ਕਰਨ ਲਈ ਇਸ ਅਧਿਕਾਰਤ ਲਿੰਕ 'ਤੇ ਕਲਿੱਕ ਕਰ ਸਕਦੇ ਹੋ (https://www.indiapost.gov.in/
ਇਹ ਕਮਾਈ ਹੈ
ਪੋਸਟ ਆਫਿਸ ਫਰੈਂਚਾਇਜ਼ੀ ਤੋਂ ਕਮਾਈ ਕਮਿਸ਼ਨ 'ਤੇ ਹੁੰਦੀ ਹੈ। ਇਸ ਦੇ ਲਈ ਡਾਕਘਰ ਵੱਲੋਂ ਪ੍ਰਦਾਨ ਕੀਤੇ ਗਏ ਉਤਪਾਦ ਅਤੇ ਸੇਵਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਸੇਵਾਵਾਂ 'ਤੇ ਕਮਿਸ਼ਨ ਦਿੱਤਾ ਜਾਂਦਾ ਹੈ। MOU ਵਿੱਚ ਕਮਿਸ਼ਨ ਦਾ ਪਹਿਲਾਂ ਤੋਂ ਫੈਸਲਾ ਕੀਤਾ ਜਾਂਦਾ ਹੈ।
ਤੁਹਾਨੂੰ ਕਿੰਨਾ ਕਮਿਸ਼ਨ ਮਿਲੇਗਾ?
ਰਜਿਸਟਰਡ ਆਰਟਿਕਲਸ ਦੀ ਬੁਕਿੰਗ 'ਤੇ 3 ਰੁਪਏ
ਸਪੀਡ ਪੋਸਟ ਆਰਟਿਕਲਸ ਦੀ ਬੁਕਿੰਗ 'ਤੇ 5 ਰੁਪਏ
100 ਤੋਂ 200 ਰੁਪਏ ਦੇ ਮਨੀ ਆਰਡਰ ਬੁਕਿੰਗ 'ਤੇ 3.50 ਰੁਪਏ
200 ਰੁਪਏ ਤੋਂ ਵੱਧ ਦੇ ਮਨੀ ਆਰਡਰ 'ਤੇ 5 ਰੁਪਏ
ਹਰ ਮਹੀਨੇ ਰਜਿਸਟਰੀ ਅਤੇ ਸਪੀਡ ਪੋਸਟ ਦੀਆਂ 1000 ਤੋਂ ਵੱਧ ਬੁਕਿੰਗਾਂ 'ਤੇ 20% ਵਾਧੂ ਕਮਿਸ਼ਨ
ਡਾਕ ਟਿਕਟਾਂ, ਡਾਕ ਸਟੇਸ਼ਨਰੀ ਅਤੇ ਮਨੀ ਆਰਡਰ ਫਾਰਮਾਂ ਦੀ ਵਿਕਰੀ ਦੀ ਕਮਾਈ ਦਾ 5%
ਡਾਕ ਵਿਭਾਗ ਦੁਆਰਾ ਰੈਵੇਨਿਊ ਸਟੈਂਪਸ, ਕੇਂਦਰੀ ਭਰਤੀ ਫੀਸ ਸਟੈਂਪਸ ਆਦਿ ਦੀ ਵਿਕਰੀ ਸਮੇਤ ਪ੍ਰਚੂਨ ਸੇਵਾਵਾਂ 'ਤੇ ਕਮਾਈ ਦਾ 40%






















