ਪੜਚੋਲ ਕਰੋ
Advertisement
Onion Price Reduced : ਟਮਾਟਰ ਤੋਂ ਬਾਅਦ ਪਿਆਜ਼ ਵੀ ਸਸਤੇ 'ਚ ਦੇਵੇਗੀ ਸਰਕਾਰ , 25 ਰੁਪਏ ਕਿਲੋ ਹੋਵੇਗੀ ਵਿਕਰੀ ,ਇਸ ਦਿਨ ਤੋਂ ਸ਼ੁਰੂਆਤ
ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਲਗਾਤਾਰ ਦਖਲ ਦੇ ਰਹੀ ਹੈ। ਇਸ ਕਾਰਨ ਕਰੀਬ ਇੱਕ ਮਹੀਨੇ ਤੋਂ ਆਮ ਲੋਕਾਂ ਨੂੰ ਟਮਾਟਰ ਸਸਤੇ ਭਾਅ 'ਤੇ ਉਪਲਬਧ ਕਰਵਾਏ ਜਾ ਰਹੇ ਹਨ। ਹੁਣ ਸਰਕਾਰ ਪਿ
ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਲਗਾਤਾਰ ਦਖਲ ਦੇ ਰਹੀ ਹੈ। ਇਸ ਕਾਰਨ ਕਰੀਬ ਇੱਕ ਮਹੀਨੇ ਤੋਂ ਆਮ ਲੋਕਾਂ ਨੂੰ ਟਮਾਟਰ ਸਸਤੇ ਭਾਅ 'ਤੇ ਉਪਲਬਧ ਕਰਵਾਏ ਜਾ ਰਹੇ ਹਨ। ਹੁਣ ਸਰਕਾਰ ਪਿਆਜ਼ ਵੀ ਸਸਤੇ ਮੁੱਲ 'ਤੇ ਉਪਲਬਧ ਕਰਵਾਉਣ ਜਾ ਰਹੀ ਹੈ। ਇਸ ਤਹਿਤ ਲੋਕਾਂ ਨੂੰ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਮਿਲੇਗਾ।
ਘੱਟ ਕੀਮਤ 'ਤੇ ਪਿਆਜ਼ ਦੀ ਵਿਕਰੀ ਸੋਮਵਾਰ 21 ਅਗਸਤ ਤੋਂ ਸ਼ੁਰੂ ਹੋਵੇਗੀ। ਸਸਤੇ ਭਾਅ 'ਤੇ ਪਿਆਜ਼ ਦੀ ਇਹ ਵਿਕਰੀ ਸਹਿਕਾਰੀ ਏਜੰਸੀ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ.ਸੀ.ਸੀ.ਐੱਫ.) ਵੱਲੋਂ ਕੀਤੀ ਜਾਵੇਗੀ।
ਇੱਕ ਦਿਨ ਪਹਿਲਾਂ ਨਿਰਯਾਤ 'ਤੇ ਪਾਬੰਦੀ
ਇੱਕ ਸਰਕਾਰੀ ਰਿਲੀਜ਼ ਵਿੱਚ ਦੱਸਿਆ ਗਿਆ ਕਿ ਸੋਮਵਾਰ ਤੋਂ NCCF 25 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ 'ਤੇ ਪਿਆਜ਼ ਵੇਚੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਰਕਾਰ ਨੇ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੀ ਜਾਣਕਾਰੀ ਦਿੱਤੀ ਸੀ। ਕੇਂਦਰ ਸਰਕਾਰ ਨੇ ਦੇਸ਼ ਤੋਂ ਪਿਆਜ਼ ਦੀ ਬਰਾਮਦ 'ਤੇ 40 ਫੀਸਦੀ ਦੀ ਭਾਰੀ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ। ਬਰਾਮਦ 'ਤੇ ਇਹ ਪਾਬੰਦੀ 31 ਦਸੰਬਰ 2023 ਤੱਕ ਲਾਗੂ ਰਹੇਗੀ।
ਇਸ ਲਈ ਚੁੱਕੇ ਗਏ ਕਦਮ
ਕੇਂਦਰ ਸਰਕਾਰ ਦੇ ਇਸ ਕਦਮ ਨੂੰ ਪਿਆਜ਼ ਦੀਆਂ ਕੀਮਤਾਂ ਵਧਣ ਦੇ ਖਦਸ਼ੇ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਜਿਹੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਟਮਾਟਰ ਤੋਂ ਬਾਅਦ ਪਿਆਜ਼ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਅਤੇ ਸਤੰਬਰ ਤੋਂ ਇਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਹੁਣ ਤੋਂ ਹੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ, ਤਾਂ ਜੋ ਆਉਣ ਵਾਲੇ ਮਹੀਨਿਆਂ 'ਚ ਤਿਉਹਾਰੀ ਸੀਜ਼ਨ ਦੌਰਾਨ ਮਹਿੰਗਾਈ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਨਾ ਕਰੇ।
ਬਫਰ ਸਟਾਕ ਵਧਾ ਰਹੀ ਹੈ ਸਰਕਾਰ
ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸਰਕਾਰ ਨੇ ਆਪਣੇ ਬਫਰ ਸਟਾਕ ਦੀ ਸੀਮਾ ਵੀ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਪਿਆਜ਼ ਦੀ ਬਫਰ ਸੀਮਾ 3 ਲੱਖ ਮੀਟ੍ਰਿਕ ਟਨ ਰੱਖੀ ਗਈ ਸੀ। ਮਿੱਥੇ ਟੀਚੇ ਮੁਤਾਬਕ ਖਰੀਦ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਇਸ ਨੂੰ ਵਧਾ ਕੇ 5 ਲੱਖ ਟਨ ਕਰ ਦਿੱਤਾ ਹੈ। ਸਰਕਾਰ ਨੇ ਦੋਵਾਂ ਸਹਿਕਾਰੀ ਏਜੰਸੀਆਂ NCCF ਅਤੇ Nafed ਨੂੰ 1-1 ਲੱਖ ਟਨ ਵਾਧੂ ਖਰੀਦਣ ਲਈ ਕਿਹਾ ਹੈ।
ਟਮਾਟਰ ਨੇ ਕੀਤਾ ਸੀ ਪਰੇਸ਼ਾਨ
ਇਸ ਤੋਂ ਪਹਿਲਾਂ ਟਮਾਟਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਇਕ ਸਮੇਂ ਟਮਾਟਰ ਦੀ ਕੀਮਤ 200-250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਐਨਸੀਸੀਐਫ ਅਤੇ ਨੈਫੇਡ ਨੇ ਸਸਤੇ ਰੇਟ ’ਤੇ ਟਮਾਟਰ ਵੇਚਣੇ ਸ਼ੁਰੂ ਕਰ ਦਿੱਤੇ। ਪਹਿਲਾਂ ਟਮਾਟਰ 90 ਰੁਪਏ ਕਿਲੋ ਵਿਕ ਰਿਹਾ ਸੀ। ਹੁਣ ਅੱਜ ਤੋਂ ਇਸ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਟਮਾਟਰ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 7 ਫੀਸਦੀ ਨੂੰ ਪਾਰ ਕਰ ਗਈ ਸੀ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement