ਪੜਚੋਲ ਕਰੋ
Advertisement
ਟੈਕਸ ਭਰਨ ਵਾਲੇ ਸਾਵਧਾਨ! ਨਵੀਂ ਪ੍ਰਣਾਲੀ ਚੁਣਨੀ ਤਾਂ ਪਹਿਲਾਂ ਮਾਲਕ ਨੂੰ ਦੇਣੀ ਪਏਗੀ ਜਾਣਕਾਰੀ: CBDT
ਜੇ ਤੁਸੀਂ ਨਵੀਂ ਟੈਕਸ ਪ੍ਰਣਾਲੀ ਤਹਿਤ ਆਪਣਾ (income tax) ਇਨਕਮ ਟੈਕਸ ਅਦਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਮਾਲਕ ਨੂੰ ਸੂਚਿਤ ਕਰਨਾ ਪਏਗਾ।
ਨਵੀਂ ਦਿੱਲੀ: ਜੇ ਤੁਸੀਂ ਇਨਕਮ ਟੈਕਸ (income tax) ਦਾ ਭੁਗਤਾਨ ਕਰਦੇ ਹੋ, ਤਾਂ ਇਹ ਖ਼ਬਰ ਸਿਰਫ ਤੁਹਾਡੇ ਲਈ ਹੈ। ਆਮਦਨ ਕਰਦਾਤਾਵਾਂ ਲਈ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਤਹਿਤ ਇਹ ਕਿਹਾ ਗਿਆ ਹੈ ਕਿ ਜੇ ਕਰਮਚਾਰੀ (Employee) ਆਪਣਾ ਇਨਕਮ ਟੈਕਸ ਨਵੀਂ ਟੈਕਸ ਪ੍ਰਣਾਲੀ ਤਹਿਤ ਅਦਾ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਪਹਿਲਾਂ ਆਪਣੇ ਐਂਪਾਇਅਰ ਨੂੰ ਜਾਣਕਾਰੀ ਦੇਣੀ ਪਵੇਗੀ।
CBDT (ਕੇਂਦਰੀ ਡਾਇਰੈਕਟ ਟੈਕਸਜ਼) ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਤੇ ਇਸ ਤਹਿਤ ਆਮਦਨ ਕਰ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੋ ਲੋਕ ਨਵੀਂ ਟੈਕਸ ਵਿਵਸਥਾ ਅਧੀਨ ਆਪਣਾ ਇਨਕਮ ਟੈਕਸ ਅਦਾ ਕਰਨਾ ਚਾਹੁੰਦੇ ਹਨ, ਉਹ ਪਹਿਲਾਂ ਆਪਣੇ ਕੰਪਨੀ ਨੂੰ ਜਾਣਕਾਰੀ ਦੇਣ, ਤਾਂ ਜੋ ਕਰਮਚਾਰੀਆਂ ਦੀ ਤਨਖਾਹ ਦੇ ਭੁਗਤਾਨ ਦੌਰਾਨ ਉਹ ਆਪਣਾ ਟੀਡੀਐਸ (ਟੈਕਸ) ਦੀ ਕਟੌਤੀ ਕਰ ਸਕਣ।
ਸੀਬੀਡੀਟੀ ਦਾ ਸਰਕੂਲਰ:
ਇਸ ਦੇ ਸਰਕੂਲਰ ਮੁਤਾਬਕ, ਜੇ ਕਰਮਚਾਰੀ ਨਵੀਂ ਟੈਕਸ ਪ੍ਰਣਾਲੀ ਦੇ ਅਧੀਨ ਟੈਕਸ ਦਾ ਭੁਗਤਾਨ ਕਰਨਾ ਚਾਹੁੰਦੇ ਹਨ, ਤਾਂ ਇਸਦੇ ਲਈ ਆਪਣੇ ਮਾਲਕ ਨੂੰ ਪਹਿਲਾਂ ਤੋਂ ਜਾਣਕਾਰੀ ਪ੍ਰਦਾਨ ਕਰਨ। ਟੈਕਸ ਕਟੌਤੀ ਕਰਨ ਵਾਲੇ ਨੂੰ ਇਨਕਮ ਟੈਕਸ ਐਕਟ ਦੀ ਧਾਰਾ 115BAC ਤਹਿਤ ਕਰਮਚਾਰੀਆਂ ਦੇ ਟੈਕਸ ਦੀ ਗਣਨਾ ਕਰਨੀ ਪਏਗੀ ਤੇ ਇਸ ਦੇ ਅਧਾਰ ‘ਤੇ ਟੀਡੀਐਸ ਕਟਣਾ ਪਏਗਾ। ਜੇ ਕੋਈ ਕਰਮਚਾਰੀ ਨਵੀਂ ਟੈਕਸ ਪ੍ਰਣਾਲੀ ਨੂੰ ਅਪਣਾਉਂਦਾ ਹੈ ਪਰ ਆਪਣੇ ਮਾਲਕ ਸੂਚਿਤ ਨਹੀਂ ਕਰਦਾ ਤਾਂ ਉਹ ਧਾਰਾ 115ਬੀਏਸੀ ਦੇ ਬਗੈਰ ਟੀਡੀਐਸ ਕਟੌਤੀ ਕਰੇਗਾ ਜੋ ਆਮਦਨ ਟੈਕਸ ਕਾਨੂੰਨ ਦੇ ਅਧੀਨ ਆਉਂਦੀ ਹੈ।
ਨਵੀਂ ਟੈਕਸ ਪ੍ਰਣਾਲੀ ‘ਚ ਕੀ ਹੈ ਨਵਾਂ:
ਜੇ ਤੁਸੀਂ ਇਸ ‘ਚ ਟੈਕਸ ਦੀਆਂ ਦਰਾਂ ‘ਤੇ ਨਜ਼ਰ ਮਾਰੋ, ਤਾਂ 2.5 ਲੱਖ ਰੁਪਏ ਤਕ ਦਾ ਕੋਈ ਟੈਕਸ ਨਹੀਂ ਹੈ, 2.5 ਫੀਸਦੀ ਤੋਂ 5 ਲੱਖ ‘ਤੇ 5 ਫੀਸਦੀ, 5 ਤੋਂ 7.5 ਲੱਖ ਆਮਦਨ ‘ਤੇ 10 ਫੀਸਦੀ ਟੈਕਸ, 7.5 ਲੱਖ ਤੋਂ 10 ਲੱਖ ਰੁਪਏ ਦੀ ਕਮਾਈ ‘ਤੇ 15 ਫੀਸਦੀ, 10 ਤੋਂ 12.5 ਲੱਖ ‘ਤੇ 20 ਫੀਸਦੀ, 12.5 ਤੋਂ 15 ਲੱਖ ਇਨਕਮ ‘ਤੇ 25 ਫੀਸਦੀ ਟੈਕਸ ਤੇ 15 ਲੱਖ ਤੋਂ ਵੱਧ ਆਮਦਨੀ ਵਾਲੇ ਲੋਕਾਂ ਨੂੰ 30 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਦੇਣਾ ਪਏਗਾ।
ਹਾਲਾਂਕਿ ਨਵੀਂ ਟੈਕਸ ਪ੍ਰਣਾਲੀ ‘ਚ ਟੈਕਸ ਦੇਣ ਵਾਲਿਆਂ ਲਈ ਟੈਕਸ ਦੀਆਂ ਦਰਾਂ ਘੱਟ ਹੋਣਗੀਆਂ, ਪਰ ਐਚਆਰਏ (ਮਕਾਨ ਕਿਰਾਇਆ ਭੱਤਾ), ਹੋਮ ਲੋਨ ‘ਤੇ ਵਿਆਜ, ਜੀਵਨ ਬੀਮੇ ‘ਚ ਨਿਵੇਸ਼ ਤੇ ਹੋਰ ਕਈ ਛੋਟਾਂ ਜਿਵੇਂ ਕਿ ਧਾਰਾ 80C, 80D ਤੇ 80CCD ਦੇ ਅਧੀਨ ਟੈਕਸ ਛੋਟ ਨਹੀਂ ਮਿਲੇਗੀ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement