Micro Chip Market Foxconn in India: ਚੀਨ ਦੀ ਵਿਸਤਾਰਵਾਦੀ ਨੀਤੀ ਅਤੇ ਤਾਈਵਾਨ 'ਤੇ ਉਸ ਦੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਦੁਨੀਆ ਭਰ ਦੇ ਦੇਸ਼ਾਂ ਦਾ ਉਸ ਦੇ ਪ੍ਰਤੀ ਮੂਡ ਬਦਲ ਜਾ ਰਿਹਾ ਹੈ। ਤਾਈਵਾਨ ਮਾਈਕ੍ਰੋਚਿੱਪ  (Micro Chip) ਦਾ ਵੱਡਾ ਖਿਡਾਰੀ ਹੈ, ਜਿੱਥੋਂ ਪੂਰੀ ਦੁਨੀਆ ਨੂੰ ਚਿਪਸ ਸਪਲਾਈ ਕੀਤੀਆਂ ਜਾਂਦੀਆਂ ਹਨ। ਅਜਿਹੇ 'ਚ ਤਾਈਵਾਨ ਦੀਆਂ ਸੈਮੀਕੰਡਕਟਰ ਕੰਪਨੀਆਂ ਸੁਰੱਖਿਅਤ ਨਿਵੇਸ਼ ਲਈ ਭਾਰਤ ਸਮੇਤ ਹੋਰ ਦੇਸ਼ਾਂ ਦਾ ਰੁਖ਼ ਕਰ ਰਹੀਆਂ ਹਨ। ਤਾਈਵਾਨ ਦੀ ਕੰਪਨੀ ਫਾਕਸਕਾਨ ਨੇ ਪਿਛਲੇ ਦਿਨੀਂ ਵੇਦਾਂਤਾ ਨਾਲ ਗੱਲਬਾਤ ਕੀਤੀ ਸੀ ਪਰ ਬਾਅਦ 'ਚ ਇਹ ਸੌਦਾ ਟੁੱਟ ਗਿਆ। ਹੁਣ ਤਾਈਵਾਨ ਦੀ ਇਸ ਕੰਪਨੀ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਭਾਰਤ ਲਈ ਵੱਡੀ ਜਿੱਤ ਮੰਨਿਆ ਜਾ ਸਕਦਾ ਹੈ।



ਫੌਕਸਕਾਨ ਨੇ ਇਸ ਕੰਪਨੀ ਨਾਲ ਹੱਥ ਮਿਲਾਇਆ



ਬਲੂਮਬਰਗ ਦੀ ਰਿਪੋਰਟ ਮੁਤਾਬਕ ਤਾਈਵਾਨੀ ਕੰਪਨੀ ਫੌਕਸਕਾਨ ਅਤੇ ਫ੍ਰੈਂਚ-ਇਟਾਲੀਅਨ ਕੰਪਨੀ STMicro (STMicroelectronics NV) ਨੇ ਮਿਲ ਕੇ ਭਾਰਤ 'ਚ 40 ਨੈਨੋਮੀਟਰ ਚਿੱਪ ਪਲਾਂਟ ਲਾਉਣ ਦਾ ਫੈਸਲਾ ਕੀਤਾ ਹੈ। ਦੋਵੇਂ ਕੰਪਨੀਆਂ ਮਿਲ ਕੇ ਜਲਦੀ ਹੀ ਭਾਰਤ ਸਰਕਾਰ ਨੂੰ ਜ਼ਮੀਨ ਲਈ ਅਰਜ਼ੀ ਦੇਣਗੀਆਂ। ਉਸ ਪਲਾਂਟ ਤੋਂ ਬਣੀ ਚਿੱਪ ਦੀ ਵਰਤੋਂ ਕੈਮਰੇ, ਪ੍ਰਿੰਟਰ, ਕਾਰਾਂ ਅਤੇ ਹੋਰ ਮਸ਼ੀਨਾਂ ਵਿੱਚ ਕੀਤੀ ਜਾਵੇਗੀ।



ਭਾਰਤ ਦੁਨੀਆ ਦਾ ਬਦਲ ਸਕਦੈ ਭਵਿੱਖ



Foxconn Technologies ਦੇ ਚੇਅਰਮੈਨ ਯੰਗ ਲਿਊ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਾਈਕ੍ਰੋਚਿਪਸ ਦਾ 'ਕਿੰਗ' ਬਣਨ ਦੀ ਪੂਰੀ ਸਮਰੱਥਾ ਹੈ। ਜੇ ਭਵਿੱਖ ਵਿੱਚ ਦੁਨੀਆਂ ਵਿੱਚ ਕੋਈ ਵੱਡਾ ਫੇਰਬਦਲ ਨਾ ਹੋਇਆ ਤਾਂ ਭਾਰਤ ਦੁਨੀਆਂ ਦਾ ਨਵਾਂ ਨਿਰਮਾਣ ਕਾਰਖਾਨਾ ਬਣ ਜਾਵੇਗਾ। ਭਾਰਤ ਦੀ ਇਸ ਕਾਮਯਾਬੀ ਵਿੱਚ ਤਾਇਵਾਨ ਵੀ ਅਹਿਮ ਹਿੱਸੇਦਾਰ ਦੀ ਭੂਮਿਕਾ ਨਿਭਾਏਗਾ। ਸੂਤਰਾਂ ਮੁਤਾਬਕ ਤਾਈਵਾਨ ਦੀ ਇਹ ਕੰਪਨੀ ਭਾਰਤ ਸਰਕਾਰ ਦੀ ਸੈਮੀਕੰਡਕਟਰ ਮੈਨੂਫੈਕਚਰਿੰਗ ਪਾਲਿਸੀ (PLI ਸਕੀਮ) ਤਹਿਤ ਅਪਲਾਈ ਕਰ ਸਕਦੀ ਹੈ।


 


ਭਾਰਤ ਚਿਪਸ ਲਈ ਦਰਾਮਦ 'ਤੇ ਹੈ ਨਿਰਭਰ 


ਮਾਹਰਾਂ ਮੁਤਾਬਕ ਸੈਮੀਕੰਡਕਟਰ ਨਿਰਮਾਣ ਦੇ ਮਾਮਲੇ 'ਚ ਤਾਇਵਾਨ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਚੋਟੀ ਦੇ 5 ਦੇਸ਼ਾਂ 'ਚ ਸ਼ਾਮਲ ਹਨ। ਜਦੋਂ ਕਿ ਇਹ ਭਾਰਤ ਵਿੱਚ ਨਿਰਮਿਤ ਨਹੀਂ ਹੈ ਅਤੇ ਪੂਰੀ ਤਰ੍ਹਾਂ ਦਰਾਮਦ 'ਤੇ ਨਿਰਭਰ ਹੈ। ਭਾਰਤੀ ਕਾਰ ਨਿਰਮਾਤਾ ਕੰਪਨੀਆਂ ਮਲੇਸ਼ੀਆ ਰਾਹੀਂ ਇਨ੍ਹਾਂ ਦੇਸ਼ਾਂ ਤੋਂ ਮਾਈਕ੍ਰੋਚਿੱਪਾਂ ਦੀ ਦਰਾਮਦ ਕਰਦੀਆਂ ਹਨ। ਇਸ ਸਥਿਤੀ ਨੂੰ ਬਦਲਣ ਲਈ, ਭਾਰਤ ਸਰਕਾਰ ਨੇ ਦਸੰਬਰ 2021 ਵਿੱਚ ਇੱਕ ਨਵੀਂ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਨੀਤੀ ਦਾ ਐਲਾਨ ਕੀਤਾ ਸੀ। ਇਸ ਨੀਤੀ ਤਹਿਤ ਸਾਲ 2026 ਤੱਕ ਦੇਸ਼ ਨੂੰ ਸੈਮੀਕੰਡਕਟਰ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ