ਪੜਚੋਲ ਕਰੋ

Sensex Closing: ਡੋਨਾਲਡ ਟਰੰਪ ਦੇ ਐਲਾਨ ਨਾਲ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬੇ

ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜਪੋਸ਼ੀ ਹੁੰਦਿਆਂ ਹੀ ਭਾਰਤੀ ਸ਼ੇਅਰ ਬਾਜ਼ਾਰ ਧੜੰਮ ਕਰਕੇ ਢਹਿ ਗਿਆ। ਨਿਵੇਸ਼ਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ। ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ਵਿੱਚ ਭੂਚਾਲ ਤੋਂ ਬਾਅਦ ਬੈਂਚਮਾਰਕ ਸੂਚਕਾਂਕ

Sensex Closing: ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜਪੋਸ਼ੀ ਹੁੰਦਿਆਂ ਹੀ ਭਾਰਤੀ ਸ਼ੇਅਰ ਬਾਜ਼ਾਰ ਧੜੰਮ ਕਰਕੇ ਢਹਿ ਗਿਆ। ਨਿਵੇਸ਼ਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ। ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ਵਿੱਚ ਭੂਚਾਲ ਤੋਂ ਬਾਅਦ ਬੈਂਚਮਾਰਕ ਸੂਚਕਾਂਕ ਭਾਰੀ ਗਿਰਾਵਟ ਨਾਲ ਬੰਦ ਹੋਏ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਵਿਦੇਸ਼ੀ ਵਪਾਰ ਉਪਰ ਸ਼ਿਕੰਜਾ ਕੱਸਣ ਦਾ ਸੰਕੇਤ ਦੇਣ ਮਗਰੋਂ ਨਿਵੇਸ਼ਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੈ।

ਹਾਲਾਂਕਿ ਮੰਗਲਵਾਰ ਦੇ ਸੈਸ਼ਨ ਦੌਰਾਨ ਖਰੀਦਦਾਰ ਇੱਕ ਵਾਰ ਫਿਰ ਸੈਂਸੈਕਸ-ਨਿਫਟੀ ਨੂੰ ਹਰੇ ਨਿਸ਼ਾਨ 'ਤੇ ਲਿਆਉਣ ਵਿੱਚ ਸਫਲ ਰਹੇ ਪਰ ਬਾਜ਼ਾਰ ਫਿਰ ਤੋਂ ਉੱਪਰਲੇ ਪੱਧਰਾਂ ਤੋਂ ਟੁੱਟ ਕੇ ਢੇਰੀ ਗਿਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,235.08 ਅੰਕ ਜਾਂ 1.60 ਪ੍ਰਤੀਸ਼ਤ ਡਿੱਗ ਕੇ 75,838.36 ਅੰਕ 'ਤੇ ਬੰਦ ਹੋਇਆ। ਇੱਕ ਵਾਰ ਤਾਂ ਬੀਐਸਈ ਬੈਂਚਮਾਰਕ 1,431.57 ਅੰਕ ਜਾਂ 1.85 ਪ੍ਰਤੀਸ਼ਤ ਡਿੱਗ ਕੇ 75,641.87 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ।

ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਗੁਆਂਢੀ ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਵਿਸ਼ਵਵਿਆਪੀ ਵਪਾਰ ਯੁੱਧ ਦੀਆਂ ਚਿੰਤਾਵਾਂ ਵਧਣ ਕਾਰਨ ਵਿਆਪਕ ਵਿਕਰੀ ਹੋਈ। ਇਸ ਸਮੇਂ ਦੌਰਾਨ ਬੀਐਸਈ ਸੈਂਸੈਕਸ ਸੱਤ ਮਹੀਨਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਐਨਐਸਈ ਨਿਫਟੀ 320.10 ਅੰਕ ਜਾਂ 1.37 ਪ੍ਰਤੀਸ਼ਤ ਡਿੱਗ ਕੇ 23,024.65 'ਤੇ ਬੰਦ ਹੋਇਆ। ਇੰਟਰਾ ਡੇਅ ਕਾਰੋਬਾਰ ਵਿੱਚ ਐਨਐਸਈ ਨਿਫਟੀ 367.9 ਅੰਕ ਜਾਂ 1.57 ਪ੍ਰਤੀਸ਼ਤ ਡਿੱਗ ਕੇ 22,976.85 'ਤੇ ਬੰਦ ਹੋਇਆ। ਇਸ ਸਮੇਂ ਦੌਰਾਨ ਟ੍ਰੇਂਟ ਦੇ ਸ਼ੇਅਰ 6 ਪ੍ਰਤੀਸ਼ਤ ਡਿੱਗ ਗਏ ਜਦੋਂਕਿ ਅਡਾਨੀ ਪੋਰਟਸ ਦੇ ਸ਼ੇਅਰ 4 ਪ੍ਰਤੀਸ਼ਤ ਡਿੱਗ ਗਏ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਘਰੇਲੂ ਬਾਜ਼ਾਰਾਂ ਵਿੱਚ ਅੱਜ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ। ਇਹ ਉਤਰਾਅ-ਚੜ੍ਹਾਅ ਇਸ ਕਾਰਨ ਆਇਆ ਕਿਉਂਕਿ ਟਰੰਪ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਗੁਆਂਢੀ ਦੇਸ਼ਾਂ 'ਤੇ ਵਪਾਰਕ ਟੈਰਿਫਾਂ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਹੀ ਵਿਸ਼ਵ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਦੇਖਣ ਨੂੰ ਮਿਲੀ। ਚਾਲੂ ਤਿਮਾਹੀ ਦੀ ਆਮਦਨ ਵਿੱਚ ਕਮਜ਼ੋਰ ਸੁਧਾਰ ਤੇ ਰੁਪਏ ਵਿੱਛ ਗਿਰਾਵਟ ਕਾਰਨ ਐਫਆਈਆਈ ਵੱਲੋਂ ਵੱਧ ਨਿਕਾਸੀ ਦੀ ਅਸ਼ੰਕਾ ਹੈ" 

ਸੈਂਸੈਕਸ ਦੇ ਸਟਾਕਾਂ ਵਿੱਚੋਂ ਜ਼ੋਮੈਟੋ, ਐਨਟੀਪੀਸੀ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਈਨੈਂਸ, ਟੈਕ ਮਹਿੰਦਰਾ ਤੇ ਐਕਸਿਸ ਬੈਂਕ ਦੇ ਸਟਾਕ ਕਾਫੀ ਡਿੱਗੇ। ਸਿਰਫ਼ ਅਲਟਰਾਟੈਕ ਸੀਮੈਂਟ ਤੇ ਐਚਸੀਐਲ ਟੈਕਨਾਲੋਜੀਜ਼ ਨੂੰ ਫਾਇਦਾ ਹੋਇਆ।

ਉਧਰ, ਮੰਗਲਵਾਰ ਨੂੰ ਯੂਰਪੀ ਬਾਜ਼ਾਰਾਂ ਵਿੱਚ ਤੇਜ਼ੀ ਦੇਖੀ ਗਈ। ਮੰਗਲਵਾਰ ਨੂੰ ਏਸ਼ਿਆਈ ਬਾਜ਼ਾਰਾਂ ਵਿੱਚ ਤੇਜ਼ੀ ਦਾ ਕਾਰੋਬਾਰ ਹੋ ਰਿਹਾ ਸੀ, ਜਿਸ ਵਿੱਚ ਟੋਕੀਓ ਤੇ ਹਾਂਗ ਕਾਂਗ ਵਿੱਚ ਤੇਜ਼ੀ ਰਹੀ, ਜਦੋਂਕਿ ਸ਼ੰਘਾਈ ਤੇ ਸਿਓਲ ਵਿੱਚ ਕੋਈ ਬਦਲਾਅ ਨਹੀਂ ਹੋਇਆ। ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਦੇ ਮੌਕੇ 'ਤੇ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ।

ਟਾਪ ਹੈਡਲਾਈਨ

Air India Express : ਹਵਾਈ ਟਿਕਟਾਂ 'ਤੇ 20% ਤੱਕ ਦੀ ਛੋਟ, ਜਾਣੋ ਕਿਵੇਂ ਮਿਲੇਗਾ ਵਾਧੂ 10% ਡਿਸਕਾਊਂਟ
Air India Express : ਹਵਾਈ ਟਿਕਟਾਂ 'ਤੇ 20% ਤੱਕ ਦੀ ਛੋਟ, ਜਾਣੋ ਕਿਵੇਂ ਮਿਲੇਗਾ ਵਾਧੂ 10% ਡਿਸਕਾਊਂਟ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਅੱਜ 14 ਅਗਸਤ ਨੂੰ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ
ਅੱਜ 14 ਅਗਸਤ ਨੂੰ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget