ਪੜਚੋਲ ਕਰੋ
Advertisement
ਕੋਰੋਨਾ ਦੇ ਬਾਵਜੂਦ 2020 'ਚ ਭਾਰਤ ਦੇ 20 ਸਭ ਅਮੀਰਾਂ ਨੇ ਕੀਤੀ ਮੋਟੀ ਕਮਾਈ, ਵੇਖੋ ਪੂਰੀ ਲਿਸਟ
ਸਾਲ 2020 ਦੁਨੀਆ ਲਈ ਨਿਰਾਸ਼ਾਜਨਕ ਸਾਲ ਰਿਹਾ। ਕੋਰੋਨਾ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਦੁਨੀਆ ਭਰ ਦੀਆਂ ਆਰਥਿਕਤਾਵਾਂ ਡੁੱਬ ਗਈਆਂ, ਵੱਡੀ ਗਿਣਤੀ ਵਿੱਚ ਲੋਕ ਬੇਰੁਜ਼ਗਾਰ ਹੋ ਗਏ। ਇਸ ਸਮੇਂ ਦੌਰਾਨ ਕੁਝ ਲੋਕਾਂ ਨੇ ਬਹੁਤ ਜ਼ਿਆਦਾ ਲਾਭ ਵੀ ਹਾਸਲ ਕੀਤਾ।
ਨਵੀਂ ਦਿੱਲੀ: ਸਾਲ 2020 ਆਲਮੀ ਆਰਥਿਕਤਾ ਲਈ ਮੁਸ਼ਕਲ ਵਰ੍ਹਾ ਰਿਹਾ। ਇਸ ਦੌਰਾਨ ਭਾਰਤ ਦੇ ਅਮੀਰ ਲੋਕਾਂ 'ਤੇ ਵੀ ਇਸ ਦਾ ਪ੍ਰਭਾਵ ਨਜ਼ਰ ਆਇਆ। ਮੁਕੇਸ਼ ਅੰਬਾਨੀ ਲਗਾਤਾਰ 13ਵੇਂ ਸਾਲ ਸਭ ਤੋਂ ਅਮੀਰ ਭਾਰਤੀ ਬਣੇ ਤੇ ਉਨ੍ਹਾਂ ਨੇ ਆਪਣੀ ਕੁੱਲ ਸੰਪਤੀ ਵਿੱਚ 37.3 ਬਿਲੀਅਨ ਡਾਲਰ ਜੋੜੇ। ਵੈਕਸੀਨ ਨਿਰਮਾਤਾ ਸਾਈਰਸ ਪੂਨਾਵਾਲਾ ਨੇ ਰੈਂਕ 10 'ਚ ਐਂਟਰੀ ਕਰਕੇ 6ਵਾਂ ਸਥਾਨ ਹਾਸਲ ਕੀਤਾ, ਕਿਉਂਕਿ ਹਰ ਕਿਸੇ ਦੀ ਨਜ਼ਰ ਵੈਕਸੀਨ 'ਤੇ ਹੈ।
ਬਾਇਓਕਨ ਦੀ ਕਿਰਨ ਮਜੂਮਦਾਰ ਸ਼ੌਅ ਪ੍ਰਤੀਸ਼ਤ ਦੇ ਹਿਸਾਬ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣ ਗਈ। ਸੂਚੀ ਵਿੱਚ ਸ਼ਾਮਲ ਸਾਰੇ ਦਵਾਈ ਦੇ ਅਰਬਪਤੀਆਂ ਨੇ ਉਨ੍ਹਾਂ ਦੀ ਦੌਲਤ ਵਿੱਚ ਵਾਧਾ ਕੀਤਾ। ਉਧਰ ਪੀਬੀਡਬਲਯੂਸੀ ਤੇ ਸਵਿਸ ਬੈਂਕ ਯੂਬੀਸੀ ਦੇ ਅਧਿਐਨ ਮੁਤਾਬਕ ਇਸ ਸਾਲ 2 ਹਜ਼ਾਰ ਤੋਂ ਵੱਧ ਅਰਬਪਤੀਆਂ ਨੇ ਕੁੱਲ 10 ਟ੍ਰਿਲੀਅਨ ਤੋਂ ਵੱਧ ਦੀ ਕਮਾਈ ਕੀਤੀ। ਇਨ੍ਹਾਂ ਵਿੱਚੋਂ ਕੁਝ ਅਮੀਰ ਲੋਕਾਂ ਨੇ ਦੁਨੀਆ ਭਰ ਵਿੱਚ ਲੌਕਡਾਉਨ ਦੇ ਬਾਵਜੂਦ ਸਭ ਤੋਂ ਵੱਧ ਕਮਾਈ ਕੀਤੀ।
ਆਓ ਜਾਣਦੇ ਹਾਂ ਸਾਲ 2020 ਵਿੱਚ ਭਾਰਤ ਦਾ 100 ਸਭ ਤੋਂ ਅਮੀਰ ਕੌਣ ਰਹੇ। (ਸਰੋਤ-ਫੋਰਬਸ)
ਨਾਂ ਸੰਪਤੀ (ਅਰਬ ਡਾਲਰ) ਕੰਪਨੀ
ਮੁਕੇਸ਼ ਅੰਬਾਨੀ 8.7 ਰਿਲਾਇੰਸ ਇੰਡਸਟਰੀਜ਼
ਗੌਤਮ ਅਡਾਨੀ 25.2 ਅਡਾਨੀ ਪੋਰਟਸ ਤੇ ਐਸਈਜ਼ੈਡ 58
ਸ਼ਿਵ ਨਾਦਰ 20.4 ਐਚਸੀਐਲ ਤਕਨਾਲੋਜੀ 75
ਰਾਧਾਕਿਸ਼ਨ ਦਮਾਨੀ 15.4 ਐਵਨਿਊ ਸੁਪਰਮਾਰਟਸ 65
ਹਿੰਦੂਜਾ ਬ੍ਰਦਰਸ 12.8 ਅਸ਼ੋਕ ਲੇਲੈਂਡ 84, 79, 74, 69
ਸਾਈਰਸ ਪੂਨਾਵਾਲਾ 11.5 ਸੀਰਮ ਇੰਸਟੀਚਿਊਟ ਆਫ ਇੰਡੀਆ 79
ਪਲੋਨਜੀ ਮਿਸਤਰੀ 11.4 ਸ਼ਾਪੂਰਜੀ ਪਲੋਨਜੀ ਗਰੁੱਪ 91
ਉਦੈ ਕੋਟਕ 11.3 ਕੋਟਕ ਮਹਿੰਦਰਾ ਬੈਂਕ 61
ਗੋਦਰੇਜ ਪਰਿਵਾਰ 11 ਗੋਦਰੇਜ ਸਮੂਹ NA
ਲਕਸ਼ਮੀ ਮਿੱਤਲ 10.3 ਆਰਸੇਲਰ ਮਿੱਤਲ 70
ਸੁਨੀਲ ਮਿੱਤਲ 10.2 ਭਾਰਤੀ ਏਅਰਟੈਲ 62
ਦਿਲੀਪ ਸ਼ਾਂਘਵੀ 9.5 ਸੂਰਿਆ ਫਾਰਮਾਸਿਊਟੀਕਲ ਇੰਡਸਟਰੀਜ਼ 65
ਬਰਮਨ ਪਰਿਵਾਰ 9.2 ਡਾਬਰ ਇੰਡੀਆ NA
ਕੁਮਾਰ ਬਿਰਲਾ 8.5 ਆਦਿਤਿਆ ਬਿਰਲਾ ਸਮੂਹ 53
ਅਜੀਮ ਪ੍ਰੇਮਜੀ 7.9 ਵਿਪਰੋ 75
ਬਜਾਜ ਪਰਿਵਾਰ 7.4 ਬਜਾਜ ਆਟੋ NA
ਐਮਜੀ ਜਾਰਜ਼ ਮੁਥੂਟ 4.8 ਮੁਥੂਟ ਫਾਈਨੈਂਸ 70
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement