Inflation Rates in India : ਮਹਿੰਗਾਈ ਦੀ ਮਾਰ ਆਮ ਲੋਕਾਂ 'ਤੇ ਵਧਦੀ ਜਾ ਰਹੀ ਹੈ। ਦੁੱਧ, ਚਾਹ, ਕੌਫੀ ਅਤੇ ਮੈਗੀ ਤੋਂ ਬਾਅਦ ਹੁਣ ਰੋਜ਼ਾਨਾ ਦੀਆਂ ਚੀਜ਼ਾਂ ਦੇ ਰੇਟ ਵੀ ਵਧਣ ਜਾ ਰਹੇ ਹਨ। ਰੋਜ਼ਾਨਾ ਵਰਤੋਂ ਦੇ ਉਤਪਾਦਾਂ ਲਈ ਖਪਤਕਾਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ। ਕਣਕ, ਪਾਮ ਆਇਲ ਅਤੇ ਪੈਕੇਜਿੰਗ ਸਮਾਨ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਐਫਐਮਸੀਜੀ ਕੰਪਨੀਆਂ (FMCG Companies) ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।
ਰੂਸ-ਯੂਕਰੇਨ ਯੁੱਧ ਦਾ ਦਿੱਖ ਰਿਹਾ ਅਸਰ
ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਕਾਰਨ ਐਫਐਮਸੀਜੀ ਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਵੇਗਾ। ਡਾਬਰ ਅਤੇ ਪਾਰਲੇ ਵਰਗੀਆਂ ਕੰਪਨੀਆਂ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਹਿੰਗਾਈ ਦੇ ਦਬਾਅ ਨਾਲ ਨਜਿੱਠਣ ਲਈ ਸਾਵਧਾਨੀ ਨਾਲ ਕਦਮ ਚੁੱਕਣਗੀਆਂ।
HUL ਅਤੇ Nestle ਵਧਾ ਚੁੱਕੀ ਹੈ ਦਰਾਂ
ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਨੇ ਪਿਛਲੇ ਹਫ਼ਤੇ ਆਪਣੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟਾਗਰੀ ਹੈੱਡ ਮਯੰਕ ਸ਼ਾਹ ਨੇ ਪੀਟੀਆਈ ਨੂੰ ਦੱਸਿਆ, "ਸਾਨੂੰ ਇੰਡਸਟਰੀ ਵੱਲੋਂ ਕੀਮਤਾਂ ਵਿੱਚ 10 ਤੋਂ 15 ਫੀਸਦੀ ਵਾਧੇ ਦੀ ਉਮੀਦ ਹੈ।"
ਪਾਮ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ
ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਹੈ। ਅਜਿਹੇ 'ਚ ਇਹ ਕਹਿਣਾ ਮੁਸ਼ਕਿਲ ਹੈ ਕਿ ਕੀਮਤਾਂ 'ਚ ਕਿੰਨਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਮ ਆਇਲ ਦੀ ਕੀਮਤ 180 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹੁਣ ਇਹ 150 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਇਸੇ ਤਰ੍ਹਾਂ 140 ਡਾਲਰ ਪ੍ਰਤੀ ਬੈਰਲ 'ਤੇ ਜਾਣ ਤੋਂ ਬਾਅਦ ਕੱਚੇ ਤੇਲ ਦੀ ਕੀਮਤ 100 ਡਾਲਰ 'ਤੇ ਆ ਗਈ ਹੈ।
ਮਹਿੰਗਾਈ ਦਾ ਬੋਝ ਗਾਹਕਾਂ 'ਤੇ ਪਵੇਗਾ
ਐਡਲਵਾਈਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਾਰਜਕਾਰੀ ਉਪ ਪ੍ਰਧਾਨ ਅਬਨੀਸ਼ ਰਾਏ ਨੇ ਕਿਹਾ ਕਿ ਐੱਫਐੱਮਸੀਜੀ ਕੰਪਨੀਆਂ ਮਹਿੰਗਾਈ ਦਾ ਬੋਝ ਖਪਤਕਾਰਾਂ 'ਤੇ ਪਾ ਰਹੀਆਂ ਹਨ। “ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਕੋਲ ਉੱਚ ਕੀਮਤ ਤੈਅ ਕਰਨ ਦੀ ਸ਼ਕਤੀ ਹੈ। ਉਹ ਕੌਫੀ ਅਤੇ ਪੈਕੇਜਿੰਗ ਸਾਮਾਨ 'ਤੇ ਦਰਾਂ ਦਾ ਬੋਝ ਗਾਹਕਾਂ 'ਤੇ ਪਾ ਰਹੇ ਹਨ। ਸਾਡਾ ਅਨੁਮਾਨ ਹੈ ਕਿ ਸਾਰੀਆਂ FMCG ਕੰਪਨੀਆਂ 2022-23 ਦੀ ਪਹਿਲੀ ਤਿਮਾਹੀ ਵਿੱਚ ਕੀਮਤਾਂ ਵਿੱਚ ਤਿੰਨ ਤੋਂ ਪੰਜ ਫੀਸਦੀ ਤੱਕ ਵਾਧਾ ਕਰਨਗੀਆਂ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਵਰਗੀਆਂ ਕੰਪਨੀਆਂ ਚਾਹ, ਕੌਫੀ ਅਤੇ ਨੂਡਲਜ਼ ਦੀਆਂ ਕੀਮਤਾਂ ਪਹਿਲਾਂ ਹੀ ਵਧਾ ਚੁੱਕੀਆਂ ਹਨ। ਇਨ੍ਹਾਂ ਕੰਪਨੀਆਂ ਨੇ ਵਸਤੂਆਂ ਦੀਆਂ ਕੀਮਤਾਂ ਵਧਾਉਣ ਦਾ ਬੋਝ ਖਪਤਕਾਰਾਂ 'ਤੇ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਸਰਕਾਰ ਵੱਲੋਂ 1 ਅਰਬ 1 ਕਰੋੜ 39 ਲੱਖ ਰੁਪਏ ਜਾਰੀ ਕਰਨ ਦਾਅਵਾ, ਕਿਸਾਨਾਂ ਨੂੰ ਫਿਰ ਵੀ ਨਹੀਂ ਮਿਲਿਆ ਮੁਆਵਜ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490