ਪੜਚੋਲ ਕਰੋ
Advertisement
ਅਗਲੇ ਸਾਲ ਗਰਮੀਆਂ 'ਚ ਮੁੜ ਉਡਾਣ ਭਰਨ ਨੂੰ ਤਿਆਰ ਜੈੱਟ ਏਅਰਵੇਜ਼, ਪ੍ਰਮੋਟਰਾਂ ਦਾ ਰਿਵਾਇਵਲ ਪਲਾਨ ਸ਼ੁਰੂ
ਪ੍ਰਮੋਟਰਾਂ ਨੇ ਜੈੱਟ ਨੂੰ ਵਾਪਸ ਅਸਮਾਨ 'ਤੇ ਲਿਆਉਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੈੱਟ 2.0 ਪ੍ਰੋਗਰਾਮ ਇੱਕ ਵਾਰ ਫਿਰ ਜੈੱਟ ਏਅਰਲਾਇੰਸ ਦੀ ਗਵਾਚੀ ਸਾਖ ਨੂੰ ਵਾਪਸ ਲੈਣ ਵਿੱਚ ਸਫਲ ਸਾਬਤ ਹੋਏਗਾ।
ਨਵੀਂ ਦਿੱਲੀ: ਪਿਛਲੇ ਸਾਲ ਬੰਦ ਹੋਏ ਜੈੱਟ ਏਅਰਲਾਇੰਸ ਦੇ ਜਹਾਜ਼ ਅਪਰੈਲ-ਮਈ 2021 ਤੋਂ ਇੱਕ ਵਾਰ ਫਿਰ ਅਸਮਾਨ ਵਿੱਚ ਨਜ਼ਰ ਆ ਸਕਦੇ ਹਨ। ਏਅਰਲਾਈਨਾਂ ਦੇ ਨਵੇਂ ਪ੍ਰਮੋਟਰ ਮੁਰਾਰੀਲਾਲ ਜਲਾਨ ਤੇ ਕੈਲਰੋਕ ਕੈਪੀਟਲ ਬੰਦ ਹੋਣ ਤੋਂ ਪਹਿਲਾਂ ਉਪਲਬਧ ਆਪਣੀਆਂ ਸਲਾਟਾਂ ਮੁਤਾਬਕ ਆਪਣੀਆਂ ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਕਰ ਸਕਦੇ ਹਨ।
ਦੱਸ ਦਈਏ ਕਿ ਪ੍ਰਮੋਟਰਾਂ ਨੇ ਜੈੱਟ ਨੂੰ ਵਾਪਸ ਅਸਮਾਨ 'ਤੇ ਲਿਆਉਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੈੱਟ 2.0 ਪ੍ਰੋਗਰਾਮ ਇੱਕ ਵਾਰ ਫਿਰ ਜੈੱਟ ਏਅਰਲਾਇੰਸ ਦੀ ਗੁਆਚੀ ਸਾਖ ਨੂੰ ਵਾਪਸ ਲੈਣ ਵਿੱਚ ਸਫਲ ਸਾਬਤ ਹੋਏਗਾ। ਜੈੱਟ ਦੀ ਰੁਜ਼ੋਲੁਸ਼ਨ ਪਲਾਨ ਮੁਤਾਬਕ ਇਨ੍ਹਾਂ ਦੇ ਜਹਾਜ਼ ਮੁੜ ਪੁਰਾਣੇ ਘਰੇਲੂ ਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਉਡਾਣ ਭਰ ਸਕਣਗੇ। ਜੇ ਸਭ ਕੁਝ ਯੋਜਨਾ ਮੁਤਾਬਕ ਚਲਦਾ ਹੈ ਤੇ ਐਨਐਸਏਟੀ ਤੇ ਰੈਗੂਲੇਟਰਾਂ ਦੀ ਇਜਾਜ਼ਤ ਸਮੇਂ ਸਿਰ ਮਿਲ ਜਾਂਦੀ ਹੈ, ਤਾਂ ਜੈੱਟ ਏਅਰਲਾਇੰਸ ਦਾ ਜਹਾਜ਼ 2021 ਦੀ ਗਰਮੀਆਂ ਵਿੱਚ ਅਸਮਾਨ ਵਿੱਚ ਦਿਖਾਈ ਦੇਵੇਗਾ।
ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ 'ਚ ਹੀ ਰਾਤਾਂ ਕੱਟ ਰਹੇ 'ਆਪ' ਵਿਧਾਇਕ ਜਰਨੈਲ ਸਿੰਘ
ਰੀਵਾਈਵਲ ਯੋਜਨਾ ਵਿੱਚ ਟੀਅਰ 2 ਤੇ ਟੀਅਰ 3 ਸ਼ਹਿਰਾਂ ਦਾ ਖਾਸ ਖਿਆਲ
ਪ੍ਰਮੋਟਰ ਵੱਲੋਂ ਕਿਹਾ ਗਿਆ ਹੈ ਕਿ ਜੈੱਟ 2.0 ਦੇ ਹੱਬ ਪਹਿਲਾਂ ਦੀ ਤਰ੍ਹਾਂ ਦਿੱਲੀ, ਮੁੰਬਈ ਅਤੇ ਬੰਗਲੁਰੂ ਵਿੱਚ ਰਹਿਣਗੇ। ਇਹ ਰੀਵਾਈਵਲ ਪਲਾਨ ਟੀਅਰ 2 ਤੇ ਟੀਅਰ 3 ਸ਼ਹਿਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੀ ਤਿਆਰ ਕੀਤੀ ਜਾਏਗੀ।
ਅਜਿਹੇ ਸ਼ਹਿਰਾਂ ਵਿਚ ਸਬ-ਹੱਬ ਬਣਾਏ ਜਾਣਗੇ ਤੇ ਇਹ ਇਨ੍ਹਾਂ ਸ਼ਹਿਰਾਂ ਦੀ ਆਰਥਿਕਤਾ ਨੂੰ ਵੀ ਸਮਰਥਨ ਦੇਵੇਗਾ। ਇਸ ਦੇ ਨਾਲ ਹੀ ਜੈੱਟ ਏਅਰਲਾਇੰਸ ਵੀ ਆਪਣੇ ਪੈਰਾਂ 'ਤੇ ਖੜੇ ਹੋਣ ਦੇ ਯੋਗ ਹੋਵੇਗੀ। ਇਹ ਟੀਅਰ 2 ਤੇ ਟੀਅਰ 3 ਸ਼ਹਿਰਾਂ ਵਿਚ ਹਵਾਬਾਜ਼ੀ ਦੇ ਕਾਰੋਬਾਰ ਨੂੰ ਵੀ ਉਤਸ਼ਾਹਤ ਕਰੇਗੀ।
ਵੇਖੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ 'ਭਾਰਤ ਬੰਦ' ਦਾ ਕੀ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement