Jio Platforms IPO : ਮੁਕੇਸ਼ ਅੰਬਾਨੀ ਦੀ Jio ਰਚ ਸਕਦੀ ਹੈ ਨਵਾਂ ਇਤਿਹਾਸ! 28 ਅਕਤੂਬਰ ਨੂੰ ਹੋ ਸਕਦਾ ਹੈ ਵੱਡਾ ਧਮਾਕਾ
Jio Platforms IPO News : ਦੇਸ਼ ਦੀ ਪ੍ਰਮੁੱਖ ਟੈਲੀਕਾਮ ਅਤੇ ਡਿਜੀਟਲ ਸੇਵਾਵਾਂ ਵਾਲੀ ਕੰਪਨੀ ਜੀਓ ਪਲੇਟਫਾਰਮਜ਼ (Jio Platforms) 28 ਅਕਤੂਬਰ 2026, ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਆਪਣੀ ਐਂਟਰੀ ਕਰਨ ਜਾ ਰਹੀ
Jio Platforms IPO News : ਦੇਸ਼ ਦੀ ਪ੍ਰਮੁੱਖ ਟੈਲੀਕਾਮ ਅਤੇ ਡਿਜੀਟਲ ਸੇਵਾਵਾਂ ਵਾਲੀ ਕੰਪਨੀ ਜੀਓ ਪਲੇਟਫਾਰਮਜ਼ (Jio Platforms) 28 ਅਕਤੂਬਰ 2026, ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਆਪਣੀ ਐਂਟਰੀ ਕਰਨ ਜਾ ਰਹੀ ਹੈ। ਦਿੱਤੀ ਗਈ ਰਿਪੋਰਟ ਮੁਤਾਬਕ ਕੰਪਨੀ ਦੀ ਵੈਲਿਊਏਸ਼ਨ 10.3 ਲੱਖ ਕਰੋੜ ਰੁਪਏ ਰੱਖੀ ਗਈ ਹੈ। ਇਸ ਨਾਲ ਜੀਓ ਦੇਸ਼ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚ ਸ਼ਾਮਲ ਹੋ ਸਕਦੀ ਹੈ।
1,119 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਕੀਮਤ
ਰਿਪੋਰਟ ਅਨੁਸਾਰ ਜੀਓ ਪਲੇਟਫਾਰਮਜ਼ ਨੇ ਆਪਣੇ IPO ਰਾਹੀਂ 27 ਕਰੋੜ ਨਵੇਂ ਸ਼ੇਅਰ ਜਾਰੀ ਕੀਤੇ ਹਨ, ਜਿਨ੍ਹਾਂ ਦੀ ਕੀਮਤ 1,119 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਹੈ। ਇਸ ਵੈਲਿਊਏਸ਼ਨ ਨਾਲ ਜੀਓ ਭਾਰਤ ਦੀ ਚੌਥੀ ਸਭ ਤੋਂ ਵੱਡੀ ਕੰਪਨੀ ਬਣ ਸਕਦੀ ਹੈ। ਇਸ ਸਮੇਂ ਦਿੱਤੇ ਗਏ ਅੰਕੜਿਆਂ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਵੈਲਿਊ 16.2 ਲੱਖ ਕਰੋੜ ਰੁਪਏ, ਭਾਰਤੀ ਏਅਰਟੈੱਲ ਦੀ 12.2 ਲੱਖ ਕਰੋੜ ਰੁਪਏ ਅਤੇ HDFC ਬੈਂਕ ਦੀ 10.6 ਲੱਖ ਕਰੋੜ ਰੁਪਏ ਦੱਸੀ ਗਈ ਹੈ।
20 ਫੀਸਦੀ ਪ੍ਰੀਮੀਅਮ 'ਤੇ ਲਿਸਟਿੰਗ ਹੋਈ ਤਾਂ ਵੱਡਾ ਕਮਾਲ!
ਜੇਕਰ ਜੀਓ ਦੇ ਸ਼ੇਅਰ 20 ਫੀਸਦੀ ਪ੍ਰੀਮੀਅਮ ਨਾਲ ਲਿਸਟ ਹੁੰਦੇ ਹਨ ਤਾਂ ਇਨ੍ਹਾਂ ਦੀ ਕੀਮਤ ਲਗਭਗ 1,340 ਰੁਪਏ ਪ੍ਰਤੀ ਸ਼ੇਅਰ ਹੋ ਸਕਦੀ ਹੈ। ਅਜਿਹੇ ਵਿੱਚ ਕੰਪਨੀ ਦੀ ਮਾਰਕੀਟ ਵੈਲਿਊ 12.3 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਸਕਦੀ ਹੈ। ਇਸ ਸਥਿਤੀ ਵਿੱਚ ਜੀਓ ਪਲੇਟਫਾਰਮਜ਼ ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਕੀਮਤੀ ਲਿਸਟਿਡ ਕੰਪਨੀ ਬਣ ਸਕਦੀ ਹੈ। ਹਾਲਾਂਕਿ ਇਹ ਸਿਰਫ਼ ਸੰਭਾਵਨਾ ਹੈ ਅਤੇ ਅਸਲ ਕੀਮਤ ਲਿਸਟਿੰਗ ਵਾਲੇ ਦਿਨ ਹੀ ਸਾਹਮਣੇ ਆਵੇਗੀ।
ਟਾਟਾ ਅਤੇ ਅਡਾਨੀ ਗਰੁੱਪ ਤੋਂ ਅੱਗੇ ਨਿਕਲ ਸਕਦਾ ਹੈ ਰਿਲਾਇੰਸ
ਰਿਪੋਰਟ ਮੁਤਾਬਕ 27 ਅਕਤੂਬਰ ਤੱਕ ਟਾਟਾ ਗਰੁੱਪ ਦੀਆਂ 32 ਲਿਸਟਿਡ ਕੰਪਨੀਆਂ ਦੀ ਕੁੱਲ ਮਾਰਕੀਟ ਵੈਲਿਊ ਲਗਭਗ 25.7 ਲੱਖ ਕਰੋੜ ਰੁਪਏ ਹੈ, ਜਦਕਿ ਅਡਾਨੀ ਗਰੁੱਪ ਦੀਆਂ 11 ਕੰਪਨੀਆਂ ਦੀ ਵੈਲਿਊ 16.6 ਲੱਖ ਕਰੋੜ ਰੁਪਏ ਦੱਸੀ ਗਈ ਹੈ।
ਜੀਓ ਦੀ ਲਿਸਟਿੰਗ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਕੁੱਲ ਮਾਰਕੀਟ ਵੈਲਿਊ 27 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਜੇਕਰ ਜੀਓ ਦੇ ਸ਼ੇਅਰ ਵਧੀਆ ਪ੍ਰੀਮੀਅਮ 'ਤੇ ਲਿਸਟ ਹੋਏ ਤਾਂ ਇਹ ਅੰਕੜਾ 30 ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਸਕਦਾ ਹੈ।
ਹੁਣ ਨਿਵੇਸ਼ਕਾਂ ਦੀਆਂ ਨਜ਼ਰਾਂ 28 ਅਕਤੂਬਰ 'ਤੇ ਟਿਕੀਆਂ ਹੋਈਆਂ ਹਨ, ਜਦੋਂ ਜੀਓ ਪਲੇਟਫਾਰਮਜ਼ ਦੇ ਸ਼ੇਅਰ NSE ਅਤੇ BSE 'ਤੇ ਲਿਸਟ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਟ੍ਰੈਂਡਿੰਗ ਟੌਪਿਕ


















