Jobs Crisis: ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਹਿੰਦੂਤਵ ਦੇ ਏਜੰਡੇ ਉਪਰ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ਭਾਰੀ ਪੈ ਗਏ। ਇਸ ਲਈ ਮੋਦੀ ਸਰਕਾਰ ਨੇ ਤੀਜੀ ਵਾਰ ਸੱਤਾ ਵਿੱਚ ਆਉਂਦੇ ਹੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਤਾਜ਼ਾ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਇਸ ਨੂੰ ਮੋਦੀ ਸਰਕਾਰ ਵਈ ਖਤਰੇ ਦੀ ਘੰਟੀ ਕਿਹਾ ਜਾ ਸਦਦਾ ਹੈ। 


ਦਰਅਸਲ ਮੰਦੀ ਦੇ ਡਰ ਦੇ ਵਿਚਕਾਰ ਨੌਕਰੀਆਂ ਇੱਕ ਵਾਰ ਫਿਰ ਖ਼ਤਰੇ ਵਿੱਚ ਹਨ। ਲਾਗਤ ਘਟਾਉਣ ਲਈ ਦੁਨੀਆ ਭਰ ਦੀਆਂ 422 ਆਈਟੀ ਕੰਪਨੀਆਂ ਨੇ ਇਸ ਸਾਲ ਹੁਣ ਤੱਕ 1.36 ਲੱਖ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਇਕੱਲੇ ਅਗਸਤ ਵਿੱਚ IBM, Intel ਤੇ Cisco Systems ਵਰਗੀਆਂ 40 ਆਈਟੀ ਕੰਪਨੀਆਂ ਨੇ 27,000 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਛਾਂਟੀ ਵਿੱਚ ਛੋਟੇ ਸਟਾਰਟਅੱਪ ਵੀ ਸ਼ਾਮਲ ਹਨ।



ਅੰਕੜਿਆਂ ਮੁਤਾਬਕ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਇੰਟੇਲ ਨੇ ਅਗਸਤ 'ਚ ਸਭ ਤੋਂ ਵੱਧ 15,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਛਾਂਟੀ 2025 ਲਈ $10 ਬਿਲੀਅਨ ਖਰਚੇ ਵਿੱਚ ਕਟੌਤੀ ਦੀ ਯੋਜਨਾ ਦਾ ਹਿੱਸਾ ਹੈ। ਕੰਪਨੀ ਦੀ ਸਾਲਾਨਾ ਆਮਦਨ 2020 ਤੇ 2023 ਵਿਚਕਾਰ $24 ਬਿਲੀਅਨ ਘਟਣ ਦੀ ਉਮੀਦ ਹੈ। ਇਸ ਦੌਰਾਨ ਮੁਲਾਜ਼ਮਾਂ ਦੀ ਗਿਣਤੀ ਵਿੱਚ 10 ਫੀਸਦੀ ਵਾਧਾ ਹੋਇਆ ਸੀ।


ਸਿਸਕੋ ਸਿਸਟਮਜ਼ ਨੇ ਆਪਣੇ ਕੁੱਲ ਕਰਮਚਾਰੀਆਂ ਦੇ 6,000 ਜਾਂ ਸੱਤ ਪ੍ਰਤੀਸ਼ਤ ਦੀ ਛਾਂਟੀ ਦਾ ਐਲਾਨ ਕੀਤਾ ਹੈ। ਇਸ ਸਾਲ ਕੰਪਨੀ ਦੀ ਇਹ ਦੂਜੀ ਵੱਡੀ ਛਾਂਟੀ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੇ ਸਾਈਬਰ ਸੁਰੱਖਿਆ ਦੇ ਨਾਲ-ਤਕਨਾਲੋਜੀ ਦਾ ਲਾਭ ਲੈਣ ਲਈ ਪੁਨਰਗਠਨ ਕਰ ਰਿਹਾ ਹੈ। ਸਿਸਕੋ ਏਆਈ ਸਟਾਰਟਅਪ ਵਿੱਚ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।


IBM 1,000 ਮੁਲਾਜ਼ਮਾਂ ਦੀ ਛਾਂਟੀ ਕਰੇਗਾ
ਆਈਬੀਐਮ ਨੇ ਕਿਹਾ ਕਿ ਉਹ ਚੀਨ ਵਿੱਚ ਆਪਣੇ ਖੋਜ ਤੇ ਵਿਕਾਸ ਵਿਭਾਗ ਤੋਂ 1,000 ਲੋਕਾਂ ਦੀ ਛਾਂਟੀ ਕਰੇਗਾ। ਚੀਨੀ ਮੀਡੀਆ ਨੇ ਕਿਹਾ ਕਿ ਕੰਪਨੀ ਨੇ ਇਹ ਫੈਸਲਾ ਆਈਟੀ ਹਾਰਡਵੇਅਰ ਦੀ ਮੰਗ ਵਿੱਚ ਗਿਰਾਵਟ ਤੇ ਚੀਨੀ ਬਾਜ਼ਾਰ ਵਿੱਚ ਵਿਸਤਾਰ ਵਿੱਚ ਮੁਸ਼ਕਲਾਂ ਤੋਂ ਬਾਅਦ ਲਿਆ ਹੈ।



ਚਿੱਪ ਬਣਾਉਣ ਵਾਲੀ ਕੰਪਨੀ Infineon 1,400 ਲੋਕਾਂ ਦੀ ਛਾਂਟੀ ਕਰੇਗੀ
ਜਰਮਨ ਚਿੱਪ ਨਿਰਮਾਤਾ Infineon 1,400 ਦੀ ਛਾਂਟੀ ਕਰੇਗੀ। ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਦੇਸ਼ਾਂ ਵਿੱਚ ਭੇਜਿਆ ਜਾਵੇਗਾ ਜਿੱਥੇ ਲਾਗਤ ਘੱਟ ਹੈ। ਗੋ ਪ੍ਰੋ 140 ਲੋਕਾਂ ਦੀ ਛਾਂਟੀ ਕਰੇਗਾ। ਐਪਲ ਨੇ 100 ਲੋਕਾਂ ਦੀ ਛਾਂਟੀ ਕੀਤੀ ਹੈ। ਡੈਲ ਟੈਕਨੋਲੋਜੀਜ਼ ਵੱਲੋਂ 12,500 ਲੋਕਾਂ ਦੀ ਛਾਂਟੀ ਕਰਨ ਦੀ ਅਫਵਾਹ ਹੈ। ਰੇਸ਼ਮਾਂਡੀ ਨੇ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ShareChat ਨੇ ਵੀ 30-40 ਲੋਕਾਂ ਦੀ ਛੁੱਟੀ ਕਰ ਦਿੱਤੀ ਹੈ।