ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਦੀ ਕੀਮਤ 100 ਤੋਂ ਪਾਰ ਪਹੁੰਚ ਗਈ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਕਈ ਕਿਸਮਾਂ ਦੇ ਟੈਕਸ ਲਏ ਜਾ ਰਹੇ ਹਨ ਜਿਸ ਕਾਰਨ ਇਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਦੀ ਮੰਗ ਹੈ ਕਿ ਟੈਕਸਾਂ ਨੂੰ ਜਲਦੀ ਤੋਂ ਘੱਟ ਕੀਤਾ ਜਾਵੇ, ਤਾਂ ਜੋ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕੇ।
ਉਧਰ, ਦੂਜੇ ਪਾਸੇ, ਬਹੁਤ ਸਾਰੇ ਲੋਕ ਪੈਟਰੋਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਵੀ ਕਰ ਰਹੇ ਹਨ। ਸਭ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਜੀਐਸਟੀ ਦੇ ਘੇਰੇ ਵਿੱਚ ਨਹੀਂ ਆਉਂਦੇ ਤੇ ਇਸ 'ਤੇ ਕੇਂਦਰ ਤੇ ਸੂਬੇ ਆਪਣਾ ਟੈਕਸ ਲਾਉਂਦੇ ਹਨ।
ਤੇਲ ਕੰਪਨੀਆਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਜਾਰੀ ਕਰਦੀਆਂ ਹਨ। ਫਿਲਹਾਲ, ਟੈਕਸ ਵਿੱਚ ਵਾਧੇ ਕਰਕੇ ਨਹੀਂ ਬਲਕਿ ਕੱਚੇ ਤੇਲ ਦੀ ਮਾਰਕੀਟ ਰੇਟ ਵਿੱਚ ਵਾਧੇ ਦੇ ਕਾਰਨ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦਈਏ ਕਿ ਤੇਲ 'ਤੇ ਵੱਖ-ਵੱਖ ਕਿਸਮਾਂ ਦੇ ਟੈਕਸ ਲਾਏ ਜਾ ਰਹੇ ਹਨ, ਪਰ ਜੇ ਪੈਟਰੋਲ ਜੀਐਸਟੀ ਅਧੀਨ ਆਉਂਦਾ ਹੈ ਤਾਂ ਪੈਟਰੋਲ 'ਤੇ ਸਿਰਫ ਜੀਐਸਟੀ ਲਾਇਆ ਜਾਵੇਗਾ, ਜੋ ਕਿਸ ਨਾ ਕਿਸੇ ਇੱਕ ਜੀਐਸਟੀ ਸਲੈਬ ਵਿੱਚ ਹੋਵੇਗਾ। ਇਸ ਸਮੇਂ ਜੀਐਸਟੀ ਦਾ ਵੱਧ ਤੋਂ ਵੱਧ ਸਲੈਬ 28 ਪ੍ਰਤੀਸ਼ਤ ਹੈ, ਯਾਨੀ ਜੀਐਸਟੀ ਵਿੱਚ ਪੈਟਰੋਲ ਦੇ ਦਾਖਲੇ ਤੋਂ ਬਾਅਦ ਵੱਧ ਤੋਂ ਵੱਧ 28 ਪ੍ਰਤੀਸ਼ਤ ਤੱਕ ਦਾ ਟੈਕਸ ਲਾਇਆ ਜਾ ਸਕਦਾ ਹੈ।
ਹੁਣ ਕਿਹੜੇ ਟੈਕਸ ਲਏ ਗਏ ਹਨ?
ਕਈ ਤਰ੍ਹਾਂ ਦੇ ਟੈਕਸ ਜਾਂ ਡਿਊਟੀ ਨੂੰ ਪੈਟਰੋਲ ਦੇ ਅਧਾਰ ਮੁੱਲ ਵਿੱਚ ਜੋੜਿਆ ਜਾਂਦਾ ਹੈ, ਜਿਸ ਕਾਰਨ ਪੈਟਰੋਲ ਦੀ ਕੀਮਤ ਕਾਫ਼ੀ ਵਧ ਜਾਂਦੀ ਹੈ। ਦੱਸ ਦਈਏ ਕਿ ਪੈਟਰੋਲ ਵਿਚ ਇੱਕ ਤਾਂ ਬੇਸ ਪ੍ਰਾਈਸ 'ਤੇ ਟੈਕਸ ਹੁੰਦਾ ਹੈ ਤੇ ਇਸ ਤੋਂ ਇਲਾਵਾ ਐਕਸਾਈਜ਼ ਡਿਊਟੀ ਲਈ ਜਾਂਦੀ ਹੈ। ਇਸ ਦੇ ਨਾਲ ਸੈੱਸ ਵੀ ਲਾਇਆ ਜਾਂਦਾ ਹੈ, ਜੋ ਦੇਸ਼ ਵਿੱਚ ਕਿਸੇ ਖਾਸ ਕੰਮ ਲਈ ਹੁੰਦਾ ਹੈ।
ਇਸ ਤੋਂ ਇਲਾਵਾ ਪੈਟਰੋਲ ਪੰਪ ਜਾਂ ਡੀਲਰ ਆਦਿ ਦਾ ਮੁਨਾਫਾ ਵੀ ਜੋੜਿਆ ਜਾਂਦਾ ਹੈ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਨਾਲ ਲੋਕਲ ਬਾਡੀ ਟੈਕਸ, ਐਂਟਰੀ ਟੈਕਸ, ਐਸਐਸਸੀ ਵਾਗਹਰਾ ਵੀ ਵਸੂਲੇ ਜਾਂਦੇ ਹਨ, ਜਿਸ ਕਾਰਨ ਪੈਟਰੋਲ ਦੀ ਕੀਮਤ ਵਧਦੀ ਜਾਂਦੀ ਹੈ।
ਹੁਣ ਟੈਕਸ ਕਿੰਨਾ ਹੈ?
ਦਿੱਲੀ ਦਾ ਉਦਾਹਰਣ ਲੈ ਕੇ ਸਮਝਦੇ ਹਾਂ, ਦਿੱਲੀ ਵਿਚ ਪੈਟਰੋਲ ਦੀ ਕੀਮਤ 91.71 ਰੁਪਏ ਹੈ. ਇਸ 'ਚ ਬੇਸ ਪੈਟਰੋਲ ਦੀ ਬੇਸ ਪ੍ਰਾਈਸ ਸਿਰਫ 33.26 ਰੁਪਏ ਹੈ, ਜਿਸ 'ਚ 0.28 ਰੁਪਏ ਦਾ ਫਰੇਟ ਚਾਰਜ ਲਗਾਇਆ ਜਾਂਦਾ ਹੈ। ਐਕਸਾਈਜ਼ ਡਿਊਟੀ ਅਤੇ ਵੈਟ ਤੋਂ ਇਲਾਵਾ ਡੀਲਰ ਤੋਂ 33.54 ਰੁਪਏ ਵਸੂਲੇ ਜਾਂਦੇ ਹਨ। ਫਿਰ ਇਸ ਦੀ ਕੀਮਤ ਐਕਸਾਈਡ ਡਿਊਟੀ 32.90 ਰੁਪਏ, ਡੀਲਰ ਕਮਿਸ਼ਨ 3.69 ਰੁਪਏ ਤੇ ਵਾਧੂ ਵੈਟ 21.04 ਰੁਪਏ ਹੈ। ਇਸ ਸਥਿਤੀ ਵਿੱਚ ਪੈਟਰੋਲ ਦੀ ਕੀਮਤ 91.17 ਰੁਪਏ ਬਣ ਜਾਂਦੀ ਹੈ।
ਜੇ ਜੀਐਸਟੀ ਦੀ ਗੱਲ ਕਰੀਏ ਤਾਂ ਜੀਐਸਟੀ ਵਿੱਚ ਬਹੁਤ ਸਾਰੀਆਂ ਸਲੈਬ ਹਨ, ਜਿਸ ਦੇ ਅਧਾਰ ਤੇ ਟੈਕਸ ਲਾਇਆ ਜਾਂਦਾ ਹੈ। ਜੇ ਅਸੀਂ ਸਿਰਫ ਦਿੱਲੀ ਦੀ ਗੱਲ ਕਰੀਏ ਤਾਂ ਡੀਲਰ ਬੇਸ ਦੀ ਕੀਮਤ 33.54 ਰੁਪਏ ਹੈ। ਜਿਸ 'ਤੇ 28 ਪ੍ਰਤੀਸ਼ਤ ਟੈਕਸ ਵੱਧ ਤੋਂ ਵੱਧ ਸਲੈਬ ਨਾਲ ਇਕੱਤਰ ਕੀਤਾ ਜਾਵੇ ਤਾਂ ਵੱਧ ਤੋਂ ਵੱਧ 9.3912 ਰੁਪਏ ਦਾ ਟੈਕਸ ਹੁੰਦਾ ਹੈ। ਉਧਰ ਜੇ ਤੁਸੀਂ ਡੀਲਰ ਕਮਿਸ਼ਨ ਲਗਪਗ 3 ਰੁਪਏ ਜੋੜਦੇ ਹੋ, ਤਾਂ ਤੁਹਾਨੂੰ ਸਿਰਫ 45.93 ਲੀਟਰ ਪੈਟਰੋਲ ਮਿਲੇਗਾ।
ਇਹ ਵੀ ਪੜ੍ਹੋ: PM Modi Rally 2021: ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਮੋਦੀ ਵੱਲੋਂ ਬੰਗਾਲ ਤੇ ਅਸਾਮ 'ਚ ਰੈਲੀਆਂ ਦਾ ਹੜ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904