Gold and Silver Price: ਪਿਛਲੇ ਮਹੀਨੇ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਅਗਸਤ ਦੀ ਸ਼ੁਰੂਆਤ ਦੇ ਨਾਲ ਹੀ ਇਸ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਪਰ ਇਹ ਹਾਲੇ ਵੀ ਬਜਟ ਤੋਂ ਪਹਿਲੇ ਦੇ ਭਾਅ ਤੋਂ ਕਾਫੀ ਹੇਠਾਂ ਚੱਲ ਰਿਹਾ ਹੈ। ਬੀਤੀ 18 ਜੁਲਾਈ 2024 ਨੂੰ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 75 ਹਜ਼ਾਰ ਰੁਪਏ ਸੀ, ਪਰ ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਇਸ ਦੀ ਕੀਮਤ ਵਿੱਚ ਕਾਫੀ ਗਿਰਾਵਟ ਆਈ ਹੈ। ਅਗਸਤ ਦੀ ਸ਼ੁਰੂਆਤ ਵਿੱਚ ਸੋਨੇ ਦਾ ਭਾਅ 70 ਹਜ਼ਾਰ ਰੁਪਏ ਦੇ ਨੇੜੇ-ਤੇੜੇ ਬਣਿਆ ਹੋਇਆ ਹੈ। 


ਹਾਲੇ ਵੀ ਸਸਤਾ ਮਿਲ ਰਿਹਾ ਸੋਨਾ


ਜੁਲਾਈ ਦੇ ਆਖਰੀ ਹਫਤੇ 'ਚ ਗਿਰਾਵਟ ਤੋਂ ਬਾਅਦ ਅਗਸਤ ਦੀ ਸ਼ੁਰੂਆਤ 'ਚ ਫਿਰ ਤੋਂ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਨਵੀਆਂ ਦਰਾਂ ਦੀ ਗੱਲ ਕਰੀਏ ਤਾਂ MCX ਯਾਨੀ ਮਲਟੀ ਕਮੋਡਿਟੀ ਐਕਸਚੇਂਜ 'ਤੇ 4 ਅਕਤੂਬਰ, 2024 ਦੀ ਮਿਆਦ ਦੀ ਸਮਾਪਤੀ ਤੱਕ ਸੋਨੇ ਦੀ ਕੀਮਤ 69,792 ਰੁਪਏ ਪ੍ਰਤੀ 10 ਗ੍ਰਾਮ ਸੀ। ਇਹ ਪ੍ਰੀ-ਬਜਟ ਕੀਮਤ ਤੋਂ ਲਗਭਗ 4,846 ਰੁਪਏ ਘੱਟ ਹੈ।


ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ


ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ 2 ਅਗਸਤ ਨੂੰ ਵੱਖ-ਵੱਖ ਗੁਣਾਂ 'ਚ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ।


24 ਕੈਰੇਟ ਸੋਨਾ: 70,390 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ: 68,700 ਰੁਪਏ ਪ੍ਰਤੀ 10 ਗ੍ਰਾਮ
20 ਕੈਰੇਟ ਸੋਨਾ: 62,265 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ: 57,020 ਰੁਪਏ ਪ੍ਰਤੀ 10 ਗ੍ਰਾਮ


ਇਹ ਕੀਮਤਾਂ ਬਿਨਾਂ ਜੀਐਸਟੀ ਅਤੇ ਮੇਕਿੰਗ ਚਾਰਜਿਸ ਤੋਂ ਹਨ।


ਬਜਟ ਤੋਂ ਪਹਿਲਾਂ ਕੀ ਸਨ ਸੋਨੇ ਦੀਆਂ ਕੀਮਤਾਂ


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2024 'ਚ ਸੋਨੇ 'ਤੇ ਕਸਟਮ ਡਿਊਟੀ 'ਚ ਵੱਡੀ ਕਟੌਤੀ ਦਾ ਐਲਾਨ ਕੀਤਾ ਸੀ। ਪਹਿਲਾਂ ਸੋਨੇ 'ਤੇ 15 ਫੀਸਦੀ ਕਸਟਮ ਡਿਊਟੀ ਲਗਾਈ ਜਾਂਦੀ ਸੀ, ਹੁਣ ਇਸ ਨੂੰ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਇਸ ਕਰਕੇ ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਅਤੇ 25 ਜੁਲਾਈ ਨੂੰ MCX 'ਤੇ 24 ਕੈਰੇਟ ਸੋਨੇ ਦੀ ਕੀਮਤ 67,000 ਰੁਪਏ ਦੇ ਕਰੀਬ ਪਹੁੰਚ ਗਈ।


ਸੋਨਾ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਜੇਕਰ ਤੁਸੀਂ ਬਾਜ਼ਾਰ 'ਚ ਸੋਨਾ ਖਰੀਦਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਗੁਣਵੱਤਾ ਦੀ ਪਛਾਣ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ।


ਅਜਿਹੇ 'ਚ ਜਦੋਂ ਵੀ ਤੁਸੀਂ ਬਾਜ਼ਾਰ 'ਚ ਸੋਨਾ ਖਰੀਦਣ ਜਾਓ ਤਾਂ ਇਹ ਜ਼ਰੂਰ ਦੇਖੋ ਕਿ 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, ਜਦਕਿ 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 750 ਲਿਖਿਆ ਹੋਇਆ ਹੈ ਜਾਂ ਨਹੀਂ। ਕੀਮਤਾਂ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਸੋਨੇ ਦੇ ਗਹਿਣਿਆਂ ਦੀ ਕੀਮਤ ਸੂਬੇ ਦੇ ਮੇਕਿੰਗ ਚਾਰਜਿਸ ਦੀ ਵਜ੍ਹਾ ਕਰਕੇ ਬਦਲਦੀ ਰਹਿੰਦੀ ਹੈ