LPG Cylinder ਲੈਣ ਵਾਲਿਆਂ ਲਈ ਵੱਡੀ ਖ਼ਬਰ, 1 ਅਕਤੂਬਰ ਤੋਂ ਬਦਲ ਗਿਆ ਨਿਯਮ
LPG Cylinder Delivery Rule : 1 ਅਕਤੂਬਰ ਤੋਂ LPG ਸਿਲੰਡਰ ਦੀ ਡਿਲੀਵਰੀ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਹੁਣ ਸਿਲੰਡਰ ਦੀ ਡਿਲੀਵਰੀ ਲੈਂਦੇ ਸਮੇਂ ਗਾਹਕ ਨੂੰ OTP ਦੇਣਾ ਲਾਜ਼ਮੀ ਹੋਵੇਗਾ। ਬਿਨਾਂ OTP
LPG Cylinder Delivery Rule : 1 ਅਕਤੂਬਰ ਤੋਂ LPG ਸਿਲੰਡਰ ਦੀ ਡਿਲੀਵਰੀ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਹੁਣ ਸਿਲੰਡਰ ਦੀ ਡਿਲੀਵਰੀ ਲੈਂਦੇ ਸਮੇਂ ਗਾਹਕ ਨੂੰ OTP ਦੇਣਾ ਲਾਜ਼ਮੀ ਹੋਵੇਗਾ। ਬਿਨਾਂ OTP ਵੈਰੀਫਿਕੇਸ਼ਨ ਦੇ ਡਿਲੀਵਰੀ ਪੂਰੀ ਕਰਨ ਵਿੱਚ ਦਿੱਕਤ ਆ ਸਕਦੀ ਹੈ।
ਦਰਅਸਲ, ਜਦੋਂ ਗਾਹਕ ਸਿਲੰਡਰ ਦੀ ਬੁਕਿੰਗ ਕਰੇਗਾ ਤਾਂ ਉਸ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ। ਇਸ ਨੂੰ DAC (Delivery Authentication Code) ਕਿਹਾ ਜਾਂਦਾ ਹੈ। ਗਾਹਕ ਨੂੰ ਇਹ ਕੋਡ ਸਿਲੰਡਰ ਦੀ ਡਿਲੀਵਰੀ ਹੋਣ ਤੱਕ ਆਪਣੇ ਕੋਲ ਰੱਖਣਾ ਹੋਵੇਗਾ।
ਜਦੋਂ ਡਿਲੀਵਰੀ ਮੈਨ ਸਿਲੰਡਰ ਲੈ ਕੇ ਘਰ ਪਹੁੰਚੇਗਾ ਤਾਂ ਗਾਹਕ ਨੂੰ ਇਹ OTP ਦੱਸਣਾ ਹੋਵੇਗਾ। ਇਸ ਤੋਂ ਬਾਅਦ ਡਿਲੀਵਰੀ ਮੈਨ ਆਪਣੇ ਐਪ ਵਿੱਚ OTP ਦਰਜ ਕਰੇਗਾ ਅਤੇ ਡਿਲੀਵਰੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਸ ਨਿਯਮ ਦਾ ਕੀ ਹੋਵੇਗਾ ਫਾਇਦਾ?
ਡਿਲੀਵਰੀ ਦੇ ਸਮੇਂ OTP ਵੈਰੀਫਿਕੇਸ਼ਨ ਨਾਲ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਲੰਡਰ ਸਹੀ ਗਾਹਕ ਤੱਕ ਪਹੁੰਚੇ। ਇਸ ਨਾਲ ਫਰਜ਼ੀ ਬੁਕਿੰਗ ਅਤੇ ਸਿਲੰਡਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
1 ਅਕਤੂਬਰ ਤੋਂ E-KYC ਵੀ ਜ਼ਰੂਰੀ
LPG ਗਾਹਕਾਂ ਲਈ E-KYC ਨਾਲ ਜੁੜਿਆ ਨਿਯਮ ਵੀ ਮਹੱਤਵਪੂਰਨ ਹੈ। ਜਿਨ੍ਹਾਂ ਗਾਹਕਾਂ ਨੇ E-KYC ਪੂਰੀ ਨਹੀਂ ਕੀਤੀ, ਉਨ੍ਹਾਂ ਨੂੰ ਸਬਸਿਡੀ ਨਾਲ ਜੁੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ LPG ਸਿਲੰਡਰ ਦੀ ਡਿਲੀਵਰੀ ਲੈਂਦੇ ਸਮੇਂ ਆਪਣਾ ਰਜਿਸਟਰਡ ਮੋਬਾਈਲ ਨੰਬਰ ਆਪਣੇ ਕੋਲ ਰੱਖੋ ਅਤੇ ਬੁਕਿੰਗ ਤੋਂ ਬਾਅਦ ਮਿਲਣ ਵਾਲੇ OTP ਨੂੰ ਸੰਭਾਲ ਕੇ ਰੱਖੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ




















