(Source: ECI/ABP News/ABP Majha)
Gas Cylinder Booking: ਨਵੇਂ ਸਾਲ ਤੋਂ ਪਹਿਲਾਂ ਆਈ ਵੱਡੀ ਖੁਸ਼ਖ਼ਬਰੀ, ਗੈਸ ਸਿਲੰਡਰ 1000 ਰੁਪਏ ਸਸਤਾ, ਫਟਾਫਟ ਕਰੋ ਬੁਕਿੰਗ
Gas Cylinder Price Update: ਜੇ ਤੁਹਾਡੇ ਕੋਲ ਵੀ ਗੈਸ ਸਿਲੰਡਰ ਬੁਕਿੰਗ ਦਾ ਪਲਾਨ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਹੁਣ ਤੁਹਾਨੂੰ ਪੂਰੇ 1000 ਰੁਪਏ ਦਾ ਸਸਤਾ LPG ਸਿਲੰਡਰ ਮਿਲ ਰਿਹੈ।
LPG Cylinder Price: ਜੇ ਤੁਹਾਡੇ ਕੋਲ ਵੀ ਗੈਸ ਸਿਲੰਡਰ ਬੁਕਿੰਗ (Gas Cylinder Booking) ਦਾ ਪਲਾਨ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਹੁਣ ਤੁਹਾਨੂੰ ਪੂਰੇ 1000 ਰੁਪਏ ਦਾ ਸਸਤਾ LPG ਸਿਲੰਡਰ ਮਿਲ ਰਿਹਾ ਹੈ। ਤੁਸੀਂ ਘਰ ਬੈਠੇ ਹੀ ਬੁੱਕ ਕਰ ਸਕਦੇ ਹੋ। ਸਰਕਾਰੀ ਤੇਲ ਕੰਪਨੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ 1000 ਰੁਪਏ ਵਿੱਚ ਸਸਤੇ ਵਿੱਚ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹੋ।
ਕਿਵੇਂ ਕਰਨੀ ਹੈ ਬੁਕਿੰਗ
ਤੁਸੀਂ ਸਰਕਾਰੀ ਤੇਲ ਕੰਪਨੀਆਂ ਦੇ ਕਸਟਮਰ ਕੇਅਰ ਨੂੰ ਕਾਲ ਕਰਕੇ ਆਪਣਾ ਸਿਲੰਡਰ (LPG Cylinder Booking) ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਨਲਾਈਨ ਵੀ ਸਿਲੰਡਰ ਬੁੱਕ ਕਰ ਸਕਦੇ ਹੋ।
1000 ਰੁਪਏ ਤੱਕ ਦਾ ਮਿਲੇਗਾ ਲਾਭ
ਜੇ ਤੁਹਾਡੇ ਕੋਲ ਪੇਟੀਐਮ ਐਪ ਹੈ, ਤਾਂ ਤੁਸੀਂ ਇਸ ਰਾਹੀਂ ਸਸਤੇ ਵਿੱਚ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਤੁਸੀਂ Paytm ਰਾਹੀਂ ਸਿਲੰਡਰ ਬੁੱਕ ਕਰਵਾ ਕੇ ਵੱਡਾ ਫਾਇਦਾ ਲੈ ਸਕਦੇ ਹੋ। ਪੇਟੀਐਮ ਰਾਹੀਂ ਗੈਸ ਸਿਲੰਡਰ ਬੁੱਕ ਕਰਨ 'ਤੇ ਤੁਸੀਂ 1000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ।
ਇਸ ਪ੍ਰੋਮੋਕੋਡ ਦੀ ਕਰੋ ਵਰਤੋਂ
ਇਸ ਸਮੇਂ ਤੁਸੀਂ Paytm 'ਤੇ 4 ਕੈਸ਼ਬੈਕ ਆਫਰ ਦਾ ਫਾਇਦਾ ਲੈ ਸਕਦੇ ਹੋ। ਇਸ 'ਚ ਤੁਹਾਨੂੰ 5 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਇਸਦੇ ਲਈ, ਤੁਸੀਂ ਪ੍ਰੋਮੋ ਕੋਡ GAS1000 ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਗਾਹਕਾਂ ਨੂੰ ਵੱਧ ਤੋਂ ਵੱਧ 1000 ਰੁਪਏ ਅਤੇ ਘੱਟੋ-ਘੱਟ 5 ਰੁਪਏ ਦਾ ਕੈਸ਼ਬੈਕ ਮਿਲੇਗਾ।
ਇੱਥੇ ਕਰੋ ਬੁਕਿੰਗ
>> ਸਭ ਤੋਂ ਪਹਿਲਾਂ ਤੁਹਾਨੂੰ Paytm ਐਪ 'ਤੇ ਜਾਣਾ ਹੋਵੇਗਾ।
>> ਹੁਣ ਤੁਹਾਨੂੰ ਬੁੱਕ ਗੈਸ ਸਿਲੰਡਰ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
>> ਇਸ ਤੋਂ ਬਾਅਦ ਗੈਸ ਪ੍ਰੋਵਾਈਡਰ ਦੀ ਚੋਣ ਕਰਨੀ ਹੋਵੇਗੀ।
>> ਤੁਸੀਂ ਭਾਰਤਗੈਸ, ਐਚਪੀ ਗੈਸ, ਇੰਡੇਨ ਨੂੰ ਚੁਣ ਸਕਦੇ ਹੋ ਜੋ ਵੀ ਤੁਹਾਡਾ ਪ੍ਰਦਾਤਾ ਹੈ।
>> ਹੁਣ ਤੁਹਾਨੂੰ ਐਲਪੀਜੀ ਆਈਡੀ ਜਾਂ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
>> ਹੁਣ ਤੁਹਾਨੂੰ Proceed ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ।
>> ਹੁਣ ਤੁਹਾਨੂੰ ਅਪਲਾਈ ਪ੍ਰੋਮੋਕੋਡ 'ਤੇ ਕਲਿੱਕ ਕਰਨਾ ਹੋਵੇਗਾ।
>> ਇੱਥੇ ਤੁਸੀਂ ਆਪਣੇ ਹਿਸਾਬ ਨਾਲ ਆਫਰ ਦਾ ਫਾਇਦਾ ਲੈ ਸਕਦੇ ਹੋ।
>> ਪ੍ਰੋਮੋਕੋਡ ਦਾਖਲ ਕਰਨ ਤੋਂ ਬਾਅਦ, ਤੁਹਾਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਕੈਸ਼ਬੈਕ ਪ੍ਰਾਪਤ ਹੋਵੇਗਾ।