ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਨਵੰਬਰ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ (Lpg Cylinder Price) ਵਧਾ ਦਿੱਤੇ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 268 ਰੁਪਏ ਪ੍ਰਤੀ ਸਿਲੰਡਰ ਤੱਕ ਵਧਾ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ '19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ '264 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।


ਹਾਲਾਂਕਿ ਤੇਲ ਕੰਪਨੀਆਂ ਨੇ ਆਮ ਆਦਮੀ ਦੀ ਵਰਤੋਂ ਲਈ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ '14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ LPG ਸਿਲੰਡਰ ਦੀ ਕੀਮਤ 899.50 ਰੁਪਏ 'ਤੇ ਬਰਕਰਾਰ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤੇਲ ਕੰਪਨੀਆਂ ਨੇ ਬਿਨਾਂ ਸਬਸਿਡੀ ਦੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਸੀ।


ਜਾਣੋ ਬਗੈਰ ਸਬਸਿਡੀ ਦੇ 14.2 ਕਿਲੋ ਸਿਲੰਡਰ ਦੀ ਨਵੀਂ ਕੀਮਤ


ਦਿੱਲੀ 'ਚ ਹੁਣ ਬਗੈਰ ਸਬਸਿਡੀ ਦੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 899.50 ਰੁਪਏ ਹੋ ਗਈ ਹੈ। ਕੋਲਕਾਤਾ 'LPG ਸਿਲੰਡਰ ਦੀ ਕੀਮਤ 926 ਰੁਪਏ, ਮੁੰਬਈ '899.50 ਰੁਪਏ ਹੈ, ਜਦਕਿ ਚੇਨਈ 'ਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 915.50 ਰੁਪਏ ਹੈ।


19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਨਵੀਂ ਕੀਮਤ


ਦਿੱਲੀ '19 ਕਿਲੋ ਕਮਰਸ਼ੀਅਲ ਗੈਸ ਦੀ ਕੀਮਤ ਵਧ ਕੇ 2000.50 ਰੁਪਏ ਹੋ ਗਈ ਹੈ। ਕੋਲਕਾਤਾ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 268 ਰੁਪਏ ਵਧ ਕੇ 2073.5 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 1805.50 ਰੁਪਏ ਸੀ।


ਮੁੰਬਈ 'ਚ ਕਮਰਸ਼ੀਅਲ ਗੈਸ ਦੀ ਕੀਮਤ '265 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਇਸ ਦੀ ਕੀਮਤ 1950 ਰੁਪਏ ਹੋ ਗਈ। ਪਹਿਲਾਂ ਇਸ ਦੀ ਕੀਮਤ 1685 ਰੁਪਏ ਸੀ। ਚੇਨਈ ਵਿੱਚ 1867.5 ਪ੍ਰਤੀ ਸਿਲੰਡਰ।


ਇਸ ਦੇ ਨਾਲ ਹੀ ਚੇਨਈ '19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 265.50 ਰੁਪਏ ਵਧ ਕੇ 2133 ਰੁਪਏ ਹੋ ਗਈ ਹੈ। ਪਹਿਲਾਂ ਕੀਮਤ 1867.5 ਰੁਪਏ ਸੀ।


ਇੰਝ ਚੈੱਕ ਕਰੋ ਐਲਪੀਜੀ ਦੀ ਕੀਮਤ


ਐਲਪੀਜੀ ਸਿਲੰਡਰ ਦੀ ਕੀਮਤ ਦੇਖਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਜਾਰੀ ਕਰਦੀਆਂ ਹਨ। ਤੁਸੀਂ ਲਿੰਕ https://iocl.com/Products/IndaneGas.aspx 'ਤੇ ਆਪਣੇ ਸ਼ਹਿਰ ਦੇ ਗੈਸ ਸਿਲੰਡਰਾਂ ਦੀ ਕੀਮਤ ਦੇਖ ਸਕਦੇ ਹੋ।


ਇਹ ਵੀ ਪੜ੍ਹੋ: Delhi-NCR Weather Today: ਦਿੱਲੀ- ਐਨਸੀਆਰ 'ਚ ਸਵੇਰੇ-ਸ਼ਾਮ ਵਧਣ ਲੱਗੀ ਠੰਢ, ਜਾਣੋ ਕਿਹੋ ਜਿਹਾ ਰਹੇਗਾ ਮੌਸਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904