ਪੜਚੋਲ ਕਰੋ

3,500 ਰੁਪਏ ਬਾਜ਼ਾਰ 'ਚ ਲਾ ਕੇ ਭੁੱਲ ਗਿਆ ਬੰਦਾ, ਹੁਣ ਬਣ ਗਏ 1,448 ਕਰੋੜ ਰੁਪਏ

ਕਿਹਾ ਜਾਂਦਾ ਹੈ ਕਿ ਜਦੋਂ ਜ਼ਿੰਦਗੀ ਇੱਕ ਮੋੜ ਲੈਂਦੀ ਹੈ, ਤਾਂ ਹਰ ਚੀਜ਼ ਇੱਕ ਛਿਣ ਵਿੱਚ ਬਦਲ ਜਾਂਦੀ ਹੈ। ਕਿਸ ਨੂੰ ਪਤਾ ਸੀ ਕਿ ਇੱਕ ਦਿਨ 3,500 ਸ਼ੇਅਰ ਖਰੀਦਣ ਵਾਲਾ ਵਿਅਕਤੀ ਰਾਤੋ-ਰਾਤ ਅਰਬਪਤੀ ਬਣ ਜਾਵੇਗਾ।

ਕੋਚੀ: ਕਿਹਾ ਜਾਂਦਾ ਹੈ ਕਿ ਜਦੋਂ ਜ਼ਿੰਦਗੀ ਇੱਕ ਮੋੜ ਲੈਂਦੀ ਹੈ, ਤਾਂ ਹਰ ਚੀਜ਼ ਇੱਕ ਛਿਣ ਵਿੱਚ ਬਦਲ ਜਾਂਦੀ ਹੈ। ਕਿਸ ਨੂੰ ਪਤਾ ਸੀ ਕਿ ਇੱਕ ਦਿਨ 3,500 ਸ਼ੇਅਰ ਖਰੀਦਣ ਵਾਲਾ ਵਿਅਕਤੀ ਰਾਤੋ-ਰਾਤ ਅਰਬਪਤੀ ਬਣ ਜਾਵੇਗਾ। ਮਾਮਲਾ ਦੱਖਣੀ ਰਾਜ ਕੇਰਲ ਦੇ ਕੋਚੀ ਦਾ ਹੈ। ਇੱਥੇ ਬਾਬੂ ਜਾਰਜ ਵਾਲਾਵੀ ਨਾਂਅ ਦੇ ਵਿਅਕਤੀ ਨੇ 43 ਸਾਲ ਪਹਿਲਾਂ 3,500 ਸ਼ੇਅਰ ਖਰੀਦੇ ਅਤੇ ਫਿਰ ਉਹ ਉਨ੍ਹਾਂ ਭੁੱਲ ਗਏ। ਅੱਜ ਇਨ੍ਹਾਂ ਸ਼ੇਅਰਾਂ ਦੀ ਕੀਮਤ 1,448 ਕਰੋੜ ਰੁਪਏ ਹੋ ਗਈ ਹੈ।


ਸ਼ੇਅਰ ਖਰੀਦਣ ਵਾਲੇ ਬਾਬੂ ਨੇ ਕਹਾਣੀ ਸੁਣਾਈ
ਸ਼ੇਅਰ ਖਰੀਦਣ ਵਾਲੇ 74 ਸਾਲਾ ਬਾਬੂ ਜਾਰਜ ਵਾਲਵੀ ਨੇ ਦਾਅਵਾ ਕੀਤਾ ਹੈ, “ਸਾਲ 1978 ਵਿੱਚ ਮੈਂ ਮੇਵਾੜ ਤੇਲ ਅਤੇ ਜਨਰਲ ਮਿਲਜ਼ ਲਿਮਟਿਡ ਦੇ 3,500 ਸ਼ੇਅਰ ਖਰੀਦੇ ਸਨ। ਉਸ ਸਮੇਂ ਇਹ ਕੰਪਨੀ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਗੈਰ-ਸੂਚੀਬੱਧ ਕੰਪਨੀ ਸੀ। ਸ਼ੇਅਰ ਖਰੀਦਣ ਤੋਂ ਬਾਅਦ, ਬਾਬੂ ਕੰਪਨੀ ਵਿੱਚ 2.8 ਪ੍ਰਤੀਸ਼ਤ ਦੇ ਹਿੱਸੇਦਾਰ ਬਣ ਗਏ।

ਬਾਬੂ ਨੇ ਕਿਹਾ, “ਕੰਪਨੀ ਦੇ ਬਾਨੀ ਚੇਅਰਮੈਨ ਪੀਪੀ ਸਿੰਘਲ ਅਤੇ ਮੈਂ ਉਸ ਸਮੇਂ ਦੋਸਤ ਸਾਂ। ਬਾਬੂ ਨੇ ਕਿਹਾ ਕਿ ਕਿਉਂਕਿ ਕੰਪਨੀ ਸ਼ੇਅਰ ਖਰੀਦਣ ਵੇਲੇ ਗੈਰ-ਸੂਚੀਬੱਧ ਸੀ ਅਤੇ ਕੋਈ ਲਾਭ–ਅੰਸ਼ ਨਹੀਂ ਦੇ ਰਹੀ ਸੀ, ਇਸ ਲਈ ਮੇਰਾ ਪਰਿਵਾਰ ਤੇ ਮੈਂ ਇਸ ਨਿਵੇਸ਼ ਨੂੰ ਭੁੱਲ ਗਏ। ਪਰ ਜਦੋਂ ਸਾਨੂੰ ਸਾਲ 2015 ਵਿੱਚ ਇਸ ਨਿਵੇਸ਼ ਬਾਰੇ ਪਤਾ ਲੱਗਾ, ਅਸੀਂ ਆਪਣੀ ਜਾਂਚ ਸ਼ੁਰੂ ਕੀਤੀ।

ਉਸ ਤੋਂ ਬਾਅਦ ਕੀ ਹੋਇਆ?
ਬਾਬੂ ਦਾ ਦਾਅਵਾ ਹੈ,"ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਕੰਪਨੀ ਦਾ ਨਾਮ ਹੁਣ ਬਦਲ ਕੇ ਪੀਆਈ ਇੰਡਸਟਰੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਇੱਕ ਸੂਚੀਬੱਧ ਕੰਪਨੀ ਹੈ।" ਬਾਬੂ ਨੇ ਕੰਪਨੀ ਉੱਤੇ ਦੋਸ਼ ਲਾਇਆ ਕਿ ਕੰਪਨੀ ਨੇ 1989 ਵਿੱਚ ਗੈਰ–ਕਨੂੰਨੀ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਸ਼ੇਅਰ ਕਿਸੇ ਹੋਰ ਨੂੰ ਵੇਚ ਦਿੱਤੇ ਸਨ। ਜਾਂਚ ਦੌਰਾਨ, ਕੰਪਨੀ ਨੇ ਕਿਹਾ ਕਿ ਬਾਬੂ ਹੁਣ ਕੰਪਨੀ ਦਾ ਸ਼ੇਅਰ–ਧਾਰਕ ਨਹੀਂ ਹੈ ਅਤੇ ਕਿਉਂਕਿ ਇਹ ਸ਼ੇਅਰ ਸਾਲ 1989 ਵਿੱਚ ਕਿਸੇ ਹੋਰ ਨੂੰ ਵੇਚ ਦਿੱਤੇ ਗਏ ਸਨ।

ਬਾਬੂ ਨੇ ਖੜਕਾਇਆ ‘ਸੇਬੀ’ ਦਾ ਦਰਵਾਜ਼ਾ
ਕੰਪਨੀ ਨੇ ਬਾਬੂ ਦੇ ਦਾਅਵਿਆਂ ਦੀ ਵੀ ਜਾਂਚ ਕੀਤੀ। ਇਸ ਤੋਂ ਬਾਅਦ ਸਾਲ 2016 ਵਿੱਚ ਪੀਆਈ ਇੰਡਸਟ੍ਰੀਜ਼ ਨੇ ਬਾਬੂ ਨੂੰ ਵਿਚੋਲਗੀ ਲਈ ਦਿੱਲੀ ਸੱਦਿਆ ਪਰ ਬਾਬੂ ਨੇ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਬੂ ਦੇ ਦਸਤਾਵੇਜ਼ਾਂ ਦੀ ਜਾਂਚ ਲਈ ਕੰਪਨੀ ਨੇ ਦੋ ਸੀਨੀਅਰ ਅਧਿਕਾਰੀਆਂ ਨੂੰ ਵੀ ਕੇਰਲ ਭੇਜਿਆ ਸੀ। ਕੰਪਨੀ ਨੇ ਮੰਨਿਆ ਕਿ ਬਾਬੂ ਕੋਲ ਮੌਜੂਦ ਦਸਤਾਵੇਜ਼ ਸੱਚੇ ਹਨ। ਇਸ ਦੇ ਬਾਵਜੂਦ, ਕੰਪਨੀ ਹੁਣ ਉਨ੍ਹਾਂ ਨੂੰ ਪੈਸੇ ਦੇਣ ਤੋਂ ਟਾਲ–ਮਟੋਲ ਕਰ ਰਹੀ ਹੈ। ਇਸੇ ਲਈ ਬਾਬੂ ਨੇ ਹੁਣ ਸੇਬੀ ਦਾ ਦਰਵਾਜ਼ਾ ਖੜਕਾਇਆ ਹੈ।

 
 

ਟਾਪ ਹੈਡਲਾਈਨ

Petrol-Diesel Price: ਪੈਟਰੋਲ-ਡੀਜ਼ਲ ਅੱਜ ਕਿੰਨਾ ਸਸਤਾ ਹੋਇਆ? ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ, ਦੇਖੋ ਲਿਸਟ...
ਪੈਟਰੋਲ-ਡੀਜ਼ਲ ਅੱਜ ਕਿੰਨਾ ਸਸਤਾ ਹੋਇਆ? ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ, ਦੇਖੋ ਲਿਸਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
8th Pay Commission: ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
ਸਰਕਾਰੀ ਕਰਮਚਾਰੀਆਂ ਦੀ 8ਵੇਂ ਤਨਖਾਹ ਕਮਿਸ਼ਨ 'ਤੇ ਟਿੱਕੀ ਨਜ਼ਰ, 18,000 ਰੁਪਏ ਤੋਂ ਬਾਅਦ ਅਗਲਾ ਅੰਕੜਾ ਕੀ ਹੋਵੇਗਾ? ਜਾਣੋ ਹੁਣ ਕਿੰਨੀ ਵਧੇਗੀ ਤਨਖਾਹ...
Oil Inflation: ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?
ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਸਰ੍ਹੋਂ ਦਾ ਤੇਲ 220 ਰੁਪਏ ਤੋਂ ਪਾਰ, ਜਾਣੋ ਮੂੰਗਫਲੀ ਅਤੇ ਪਾਮ ਤੇਲ ਕਿੰਨਾ ਮਹਿੰਗਾ ਹੋਇਆ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
Embed widget