Stock Market News: ਸ਼ੇਅਰ ਬਾਜ਼ਾਰਾਂ ਵਿੱਚ ਪਿਛਲੇ ਦੋ ਦਿਨਾਂ ਦੀ ਗਿਰਾਵਟ (Market Crash) ਕਾਰਨ ਨਿਵੇਸ਼ਕਾਂ ਦੀ ਦੌਲਤ ਵਿੱਚ 5,24,647.66 ਕਰੋੜ ਰੁਪਏ ਦੀ ਕਮੀ ਆਈ ਹੈ। ਬੁੱਧਵਾਰ ਨੂੰ BSE ਸੈਂਸੈਕਸ (Sensex) 656.04 ਅੰਕ ਯਾਨੀ 1.08 ਫੀਸਦੀ ਦੀ ਗਿਰਾਵਟ ਨਾਲ 60,098.82 ਅੰਕ 'ਤੇ ਬੰਦ ਹੋਇਆ। ਮੰਗਲਵਾਰ ਨੂੰ ਇਹ 554.05 ਅੰਕ ਜਾਂ 0.90 ਫੀਸਦੀ ਦੇ ਨੁਕਸਾਨ 'ਚ ਸੀ।
BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਇਨ੍ਹਾਂ ਦੋ ਦਿਨਾਂ 'ਚ 5,24,647.66 ਕਰੋੜ ਰੁਪਏ ਘਟ ਕੇ 2,74,77,790.05 ਕਰੋੜ ਰੁਪਏ ਰਹਿ ਗਿਆ। ਸੋਮਵਾਰ ਨੂੰ BSE 'ਤੇ ਸੂਚੀਬੱਧ 30 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,80,02,437.71 ਕਰੋੜ ਰੁਪਏ ਦੇ ਰਿਕਾਰਡ 'ਤੇ ਪਹੁੰਚ ਗਿਆ ਸੀ। ਹਾਲਾਂਕਿ ਮੰਗਲਵਾਰ ਨੂੰ ਸੈਂਸੈਕਸ 550 ਤੋਂ ਜ਼ਿਆਦਾ ਅੰਕ ਟੁੱਟ ਗਿਆ ਤੇ ਬੁੱਧਵਾਰ ਨੂੰ 656 ਅੰਕ ਫਿਸਲ ਗਿਆ, ਇਸ ਤਰ੍ਹਾਂ ਇਨ੍ਹਾਂ ਕੰਪਨੀਆਂ ਦਾ ਮਾਰਕੀਟ ਕੈਪ 5.24 ਲੱਖ ਕਰੋੜ ਰੁਪਏ ਡਿੱਗ ਗਿਆ।
ਪ੍ਰੀ-ਬਜਟ ਰੈਲੀ ਗਾਇਬ
ਭਾਰਤ ਦਾ ਬਜਟ 2022 ਪੇਸ਼ ਹੋਣ 'ਚ ਹੁਣ 11 ਦਿਨ ਬਾਕੀ ਹਨ ਤੇ ਸ਼ੇਅਰ ਬਾਜ਼ਾਰ 'ਚ ਆਮ ਤੌਰ 'ਤੇ ਇਨ੍ਹਾਂ ਦਿਨਾਂ 'ਚ ਹਰ ਸਾਲ ਪ੍ਰੀ-ਬਜਟ ਰੈਲੀ ਦੇਖਣ ਨੂੰ ਮਿਲਦੀ ਹੈ ਪਰ ਇਸ ਸਾਲ ਇਸ ਦਾ ਜ਼ਿਆਦਾ ਅਸਰ ਨਜ਼ਰ ਨਹੀਂ ਆ ਰਿਹਾ। ਸ਼ੇਅਰ ਬਾਜ਼ਾਰ ਪਿਛਲੇ ਦੋ ਦਿਨਾਂ ਵਿੱਚ 1200 ਅੰਕ ਟੁੱਟ ਗਿਆ ਹੈ ਤੇ ਨਤੀਜੇ ਵਜੋਂ ਨਿਵੇਸ਼ਕਾਂ ਦੇ ਲੱਖਾਂ ਕਰੋੜਾਂ ਰੁਪਏ ਕਲੀਅਰ ਹੋ ਗਏ ਹਨ।
ਬਾਜ਼ਾਰ ਨੂੰ ਗਲੋਬਲ ਸੰਕੇਤਾਂ ਤੋਂ ਨਹੀਂ ਮਿਲ ਰਿਹਾ ਕੋਈ ਸਪੋਰਟ
ਘਰੇਲੂ ਸ਼ੇਅਰ ਬਾਜ਼ਾਰ ਨੂੰ ਇਸ ਸਮੇਂ ਗਲੋਬਲ ਸੰਕੇਤਾਂ ਤੋਂ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ। ਅਮਰੀਕਾ, ਯੂਰਪੀ ਤੇ ਏਸ਼ੀਆਈ ਬਾਜ਼ਾਰਾਂ 'ਚ ਇਸ ਸਮੇਂ ਜ਼ਿਆਦਾ ਤੇਜ਼ੀ ਨਹੀਂ ਆ ਰਹੀ ਹੈ, ਜੋ ਭਾਰਤੀ ਬਾਜ਼ਾਰ ਨੂੰ ਕੋਈ ਸਮਰਥਨ ਦੇ ਸਕੇ। ਇਸ ਤੋਂ ਇਲਾਵਾ ਦਸੰਬਰ ਦੇ ਆਖ਼ਰੀ ਦਿਨਾਂ ਅਤੇ ਜਨਵਰੀ ਦੇ ਪਹਿਲੇ 10 ਦਿਨਾਂ ਵਿੱਚ ਵੀ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਵਿੱਚੋਂ ਪੈਸਾ ਕੱਢ ਲਿਆ।
ਪਿਛਲੇ 21 ਮਹੀਨਿਆਂ ਵਿੱਚ ਬਜ਼ਾਰ ਵਿੱਚ ਹੋਇਆ ਵਾਧਾ
ਇੱਕ ਰਿਸਰਚ ਮੁਤਾਬਕ ਪਿਛਲੇ 21 ਮਹੀਨਿਆਂ 'ਚ ਸ਼ੇਅਰ ਬਾਜ਼ਾਰ ਦੀ ਤੇਜ਼ ਰਫਤਾਰ ਕਾਰਨ ਇਸ ਦੇ ਨਿਵੇਸ਼ਕਾਂ ਨੂੰ ਕਾਫੀ ਫਾਇਦਾ ਹੋਇਆ ਹੈ। 1 ਅਪ੍ਰੈਲ 2020 ਤੋਂ 12 ਜਨਵਰੀ 2022 ਤੱਕ ਦੇ ਅੰਕੜਿਆਂ ਮੁਤਾਬਕ ਇਨ੍ਹਾਂ 21 ਮਹੀਨਿਆਂ 'ਚ 116 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin