ਪੜਚੋਲ ਕਰੋ

Facebook and Instagram: ਗੂਗਲ ਤੋਂ ਬਾਅਦ ਹੁਣ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ 53 ਕਰੋੜ ਰੁਪਏ ਦਾ ਜੁਰਮਾਨਾ, ਜੂਏ ਦੇ ਇਸ਼ਤਿਹਾਰ ਦਿਖਾਉਣ 'ਤੇ ਹੋਈ ਕਾਰਵਾਈ

Meta Platforms Fined: ਫੇਸਬੁੱਕ ਅਤੇ ਇੰਸਟਾਗ੍ਰਾਮ (Facebook and Instagram) 'ਤੇ ਜੂਏ ਦੇ ਇਸ਼ਤਿਹਾਰ ਦਿਖਾਉਣ ਦੇ ਦੋਸ਼ 'ਚ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਯੂਟਿਊਬ 'ਤੇ ਵੀ ਅਜਿਹੇ ਹੀ ਮਾਮਲੇ 'ਚ ਕਾਰਵਾਈ ਕੀਤੀ ਗਈ ਸੀ।

Meta Platforms Fined: ਹਾਲ ਹੀ 'ਚ ਦਿੱਗਜ ਕੰਪਨੀ ਗੂਗਲ  (Google) 'ਤੇ ਅਮਰੀਕਾ 'ਚ ਲੱਖਾਂ ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ। ਹੁਣ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ  (Facebook) ਦੀ ਮੂਲ ਕੰਪਨੀ ਮੇਟਾ ਪਲੇਟਫਾਰਮ (Meta Platforms) 'ਤੇ 53 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਟਲੀ ਵਿਚ ਕੰਪਨੀ ਖਿਲਾਫ਼ ਇਹ ਕਾਰਵਾਈ ਕੀਤੀ ਗਈ। ਉਸ 'ਤੇ ਇਟਲੀ ਵਿਚ ਪਾਬੰਦੀਸ਼ੁਦਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਸੀ।

ਫੇਸਬੁੱਕ-ਇੰਸਟਾਗ੍ਰਾਮ 'ਤੇ ਆ ਰਹੇ ਸੀ ਜੂਏ ਦੇ ਵਿਗਿਆਪਨ 

ਇਟਲੀ ਦੇ ਸੰਚਾਰ ਰੈਗੂਲੇਟਰ AGCOM ਦੇ ਅਨੁਸਾਰ, ਮੇਟਾ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ (Instagram) ਦੇ ਪ੍ਰੋਫਾਈਲਾਂ ਅਤੇ ਖਾਤਿਆਂ ਦੁਆਰਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਅਜਿਹੇ ਕੰਟੈਂਟ ਦਾ ਪ੍ਰਚਾਰ ਕਰ ਰਹੀ ਸੀ ਜਿਸ ਵਿਚ ਜੂਏ ਜਾਂ ਖੇਡਾਂ ਵਿਚ ਨਕਦ ਇਨਾਮ ਦਿੱਤੇ ਜਾ ਰਹੇ ਸਨ। ਇਸ ਤੋਂ ਬਾਅਦ AGCom ਨੇ ਸ਼ੁੱਕਰਵਾਰ ਨੂੰ ਕੰਪਨੀ 'ਤੇ 5.85 ਮਿਲੀਅਨ ਯੂਰੋ (6.45 ਮਿਲੀਅਨ ਡਾਲਰ) ਦਾ ਜੁਰਮਾਨਾ ਲਾਇਆ ਹੈ।

ਯੂਟਿਊਬ ਅਤੇ ਟਵਿੱਚ 'ਤੇ ਵੀ ਜੁਰਮਾਨਾ ਲਾਇਆ 

ਇਟਲੀ ਦੇ ਸੰਚਾਰ ਰੈਗੂਲੇਟਰ AGCOM ਨੇ ਅਜਿਹੇ ਇਸ਼ਤਿਹਾਰ ਦਿਖਾਉਣ ਲਈ ਇੱਕ ਤੋਂ ਬਾਅਦ ਇੱਕ ਕਈ ਕੰਪਨੀਆਂ ਨੂੰ ਜੁਰਮਾਨਾ ਕੀਤਾ ਹੈ। ਫਿਲਹਾਲ ਇਸ ਮੁੱਦੇ 'ਤੇ ਮੇਟਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, AGCom ਨੇ ਅਲਫਾਬੇਟ ਇੰਕ ਦੇ ਯੂਟਿਊਬ (YouTube) 'ਤੇ 2.25 ਮਿਲੀਅਨ ਯੂਰੋ ਅਤੇ ਟਵਿੱਚ (Twitch) 'ਤੇ 9 ਲੱਖ ਯੂਰੋ ਦਾ ਜੁਰਮਾਨਾ ਲਗਾਇਆ ਸੀ।

ਗੂਗਲ 'ਤੇ ਅਮਰੀਕਾ 'ਚ 70 ਕਰੋੜ ਡਾਲਰ ਦਾ ਲਾਇਆ ਗਿਆ ਹੈ ਜੁਰਮਾਨਾ 

21 ਦਸੰਬਰ ਨੂੰ ਹੀ ਖਬਰ ਆਈ ਕਿ ਅਮਰੀਕਾ ਦੀ ਇਕ ਅਦਾਲਤ ਨੇ ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ 'ਤੇ ਲਗਭਗ 70 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਵਿੱਚੋਂ, $630 ਮਿਲੀਅਨ 100 ਮਿਲੀਅਨ ਲੋਕਾਂ ਵਿੱਚ ਵੰਡੇ ਜਾਣਗੇ ਅਤੇ $70 ਮਿਲੀਅਨ ਇੱਕ ਫੰਡ ਵਿੱਚ ਜਮ੍ਹਾ ਕੀਤੇ ਜਾਣਗੇ। ਕੰਪਨੀ 'ਤੇ ਐਂਡ੍ਰਾਇਡ ਪਲੇ ਸਟੋਰ ਦੀ ਦੁਰਵਰਤੋਂ ਕਰਨ ਅਤੇ ਯੂਜ਼ਰਸ ਤੋਂ ਜ਼ਿਆਦਾ ਪੈਸੇ ਵਸੂਲਣ ਦਾ ਦੋਸ਼ ਸੀ। ਕੰਪਨੀ ਐਂਡ੍ਰਾਇਡ ਪਲੇ ਸਟੋਰ 'ਤੇ ਇਨ-ਐਪ ਖਰੀਦਦਾਰੀ ਅਤੇ ਹੋਰ ਪਾਬੰਦੀਆਂ ਲਗਾ ਕੇ ਇਹ ਪੈਸਾ ਇਕੱਠਾ ਕਰ ਰਹੀ ਸੀ। ਕੰਪਨੀ ਨੇ ਨਾ ਸਿਰਫ ਲੋਕਾਂ ਨੂੰ ਪੈਸੇ ਦੇਣ ਲਈ ਸਹਿਮਤੀ ਦਿੱਤੀ ਹੈ ਬਲਕਿ ਪਲੇ ਸਟੋਰ 'ਤੇ ਸਿਹਤਮੰਦ ਮੁਕਾਬਲੇ ਲਈ ਜਗ੍ਹਾ ਪ੍ਰਦਾਨ ਕਰਨ ਲਈ ਵੀ ਸਹਿਮਤੀ ਦਿੱਤੀ ਹੈ।

ਟਾਪ ਹੈਡਲਾਈਨ

Post Office FD News : 5 ਲੱਖ ਦੀ ਪੋਸਟ ਆਫਿਸ FD 'ਤੇ ਕਿੰਨਾ ਮਿਲੇਗਾ ਰਿਟਰਨ? 1 ਤੋਂ 5 ਸਾਲ ਤੱਕ ਦਾ ਕੈਲਕੁਲੇਸ਼ਨ
Post Office FD News : 5 ਲੱਖ ਦੀ ਪੋਸਟ ਆਫਿਸ FD 'ਤੇ ਕਿੰਨਾ ਮਿਲੇਗਾ ਰਿਟਰਨ? 1 ਤੋਂ 5 ਸਾਲ ਤੱਕ ਦਾ ਕੈਲਕੁਲੇਸ਼ਨ
8th Pay Commission: 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
Gold-Silver Price Today: ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget