ਇਸ ਸਮੇਂ ਪੂਰੇ ਦੇਸ਼ ਵਿੱਚ ਮਹਿੰਗਾਈ ਕਾਰਨ ਲੋਕਾਂ ਦੀ ਹਾਲਤ ਖਰਾਬ ਹੋਈ ਪਈ ਹੈ। ਸਰਕਾਰੀ ਅੰਕੜਿਆਂ ਵਿੱਚ ਭਾਵੇਂ ਪ੍ਰਚੂਨ ਮਹਿੰਗਾਈ 5 ਫੀਸਦੀ ਤੋਂ ਵੀ ਘੱਟ ਹੈ ਪਰ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਆਮ ਲੋਕਾਂ ਦੀਆਂ ਪਲੇਟਾਂ ਵਿੱਚੋਂ ਹਰੀਆਂ ਸਬਜ਼ੀਆਂ ਗਾਇਬ ਹੋ ਗਈਆਂ ਹਨ। ਇਸ ਦੌਰਾਨ ਇੱਕ ਬੁਰੀ ਖ਼ਬਰ ਹੋਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀ ਕੀਮਤਾਂ ਵੀ ਵੱਧ ਸਕਦੀਆਂ ਹਨ, ਜੋ ਕਿ ਪਹਿਲਾਂ ਹੀ ਰਿਕਾਰਡ ਪੱਧਰ 'ਤੇ ਹਨ।


ਇੰਨੀਆਂ ਵੱਧ ਸਕਦੀਆਂ ਦੁੱਧ ਦੀਆਂ ਕੀਮਤਾਂ


ਹਿੰਦੁਸਤਾਨ ਦੀ ਇਕ ਖਬਰ ਮੁਤਾਬਕ ਆਉਣ ਵਾਲੇ ਦਿਨਾਂ 'ਚ ਦੁੱਧ ਦੀਆਂ ਕੀਮਤਾਂ 'ਚ 5 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਹ ਵਾਧਾ ਇਸ ਤੱਥ ਦੇ ਬਾਵਜੂਦ ਹੋ ਸਕਦਾ ਹੈ ਕਿ ਦੁੱਧ ਦੀਆਂ ਕੀਮਤਾਂ ਨਾ ਸਿਰਫ਼ ਪਹਿਲਾਂ ਹੀ ਰਿਕਾਰਡ ਉੱਚ ਪੱਧਰ 'ਤੇ ਹਨ, ਸਗੋਂ ਪਿਛਲੇ ਸਮੇਂ ਵਿੱਚ ਰਿਕਾਰਡ ਰਫ਼ਤਾਰ ਨਾਲ ਵਧੀਆਂ ਹਨ। ਦੂਜੇ ਪਾਸੇ ਖਾਣ-ਪੀਣ ਦੀਆਂ ਹੋਰ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕ ਪਹਿਲਾਂ ਤੋਂ ਹੀ ਪ੍ਰੇਸ਼ਾਨ ਹਨ।


ਹੁਣ ਖੁਦਰਾ ਮਹਿੰਗਾਈ ਦੀ ਇਹ ਦਰ


ਮਹਿੰਗਾਈ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ਦੌਰਾਨ ਪ੍ਰਚੂਨ ਮਹਿੰਗਾਈ ਦਰ ਵਿੱਚ ਮਾਮੂਲੀ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਜੁਲਾਈ ਵਿੱਚ ਮਹਿੰਗਾਈ ਦਰ 4.49 ਫੀਸਦੀ ਰਹੀ। ਇਸ ਤੋਂ ਪਹਿਲਾਂ ਜੂਨ ਮਹੀਨੇ ਦੌਰਾਨ ਪ੍ਰਚੂਨ ਮਹਿੰਗਾਈ ਦਰ 4.25 ਫੀਸਦੀ ਸੀ, ਜੋ ਲਗਭਗ ਦੋ ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਡੇਢ-ਦੋ ਸਾਲਾਂ ਤੋਂ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੀ ਉਪਰਲੀ ਸੀਮਾ ਤੋਂ ਵੱਧ ਚੱਲ ਰਹੀ ਸੀ।


ਇਹ ਵੀ ਪੜ੍ਹੋ: Wrestlers Protest News: ਏਸ਼ੀਅਨ ਗੇਮ 'ਚ ਖੇਡਣਗੇ ਬਜਰੰਗ ਪੁਨੀਆ ਤੇ ਵਿਨੇਸ਼ ਫੋਗਾਟ, ਬਿਨਾ ਟ੍ਰਾਇਲ ਤੋਂ ਐਂਟਰੀ ਮਿਲਣ 'ਤੇ ਦੂਜੇ ਪਹਿਲਵਾਨ ਨਾਰਾਜ਼


ਇਦਾਂ ਦਾ ਹੈ ਹਰੀ ਸਬਜ਼ੀਆਂ ਦਾ ਹਾਲ


ਹੁਣ ਪ੍ਰਚੂਨ ਮਹਿੰਗਾਈ ਦੀ ਦਰ ਘੱਟਣ ਵਾਲੀ ਹੀ ਸੀ ਕਿ ਉੱਥੇ ਹੀ ਟਮਾਟਰ, ਮਿਰਚਾਂ ਸਮੇਤ ਕਈ ਹਰੀਆਂ ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ਵੱਧ ਗਈਆਂ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਿਰਚ ਦੀ ਕੀਮਤ ਵੀ 200 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਹੀ ਹਾਲਤ ਤਕਰੀਬਨ ਸਾਰੀਆਂ ਹਰੀਆਂ ਸਬਜ਼ੀਆਂ ਦੀ ਹੈ। ਮਸਾਲਿਆਂ ਵਿਚ ਜੀਰਾ ਅਤੇ ਗਰਮ ਮਸਾਲੇ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ।


ਇਸ ਤਰ੍ਹਾਂ ਮਹਿੰਗਾ ਹੋਇਆ ਦੁੱਧ


ਦੁੱਧ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ 'ਚ ਇਸ ਦੀ ਕੀਮਤ 'ਚ 22 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਦੁੱਧ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ, ਜਦੋਂ ਕਿ ਪਿਛਲੇ ਇੱਕ ਦਹਾਕੇ ਵਿੱਚ ਦੁੱਧ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਮਦਰ ਡੇਅਰੀ, ਅਮੂਲ ਅਤੇ ਸੁਧਾ ਵਰਗੀਆਂ ਡੇਅਰੀ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।


ਇਨ੍ਹਾਂ ਕਾਰਨਾਂ ਕਰਕੇ ਵੱਧ ਸਕਦੀਆਂ ਕੀਮਤਾਂ


ਦੱਸਿਆ ਜਾ ਰਿਹਾ ਹੈ ਕਿ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਅਜੇ ਵੀ ਰਿਕਾਰਡ ਪੱਧਰ 'ਤੇ ਹਨ। ਲੰਪੀ ਬਿਮਾਰੀ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਮਾਨਸੂਨ ਅਤੇ ਮੌਸਮ ਦੇ ਕਾਰਨ ਆਉਣ ਵਾਲੇ ਸੀਜ਼ਨ ਵਿੱਚ ਫਸਲਾਂ ਦੇ ਨੁਕਸਾਨ ਦੀ ਸੰਭਾਵਨਾ ਵੱਧ ਗਈ ਹੈ। ਅਜਿਹੀ ਸਥਿਤੀ ਵਿੱਚ ਪਸ਼ੂਆਂ ਦਾ ਚਾਰਾ ਹੋਰ ਮਹਿੰਗਾ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਲਾਗਤ ਅਤੇ ਉਤਪਾਦਨ ਦੋਵੇਂ ਮੋਰਚਿਆਂ 'ਤੇ ਸਥਿਤੀ ਚੰਗੀ ਨਹੀਂ ਹੈ। ਮਹਾਂਮਾਰੀ ਤੋਂ ਬਾਅਦ ਦੁੱਧ ਦੀ ਮੰਗ ਵਧੀ ਹੈ। ਇਸ ਤਰ੍ਹਾਂ ਸਾਰੇ ਕਾਰਕ ਦੁੱਧ ਦੀ ਕੀਮਤ ਵਧਾਉਣ ਦੇ ਹੱਕ ਵਿੱਚ ਹਨ।


ਇਹ ਵੀ ਪੜ੍ਹੋ: Bajrang Punia: ਪਹਿਲਵਾਨ ਬਜਰੰਗ ਪੁਨੀਆ ਪੰਜਾਬ-ਹਰਿਆਣਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ, ਭੇਜਿਆ ਇੰਨਾ ਰਾਸ਼ਨ