ਪੜਚੋਲ ਕਰੋ
Advertisement
ਮੁਕੇਸ਼ ਅੰਬਾਨੀ ਵਲੋਂ ਵੱਡੀ ਡੀਲ ਦਾ ਐਲਾਨ, ਗੂਗਲ ਕਰੇਗਾ 33,737 ਕਰੋੜ ਰੁਪਏ ਦਾ ਨਿਵੇਸ਼
ਗੂਗਲ ਜੀਓ ਪਲੇਟਫਾਰਮ 'ਚ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਤੇ ਇਸ ਦੇ ਜ਼ਰੀਏ ਗੂਗਲ ਨੂੰ 7.7 ਪ੍ਰਤੀਸ਼ਤ ਹਿੱਸੇਦਾਰੀ ਦਿੱਤੀ ਜਾਵੇਗੀ।
ਅੱਜ ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਜਨਰਲ ਮੀਟਿੰਗ ਯਾਨੀ ਏਜੀਐਮ ਹੋ ਜਾ ਰਹੀ ਹੈ। ਇਹ ਕੰਪਨੀ ਦਾ 43ਵਾਂ ਏਜੀਐਮ ਹੋਵੇਗਾ। ਰਿਲਾਇੰਸ ਦੇ ਇਕ ਲੱਖ ਤੋਂ ਵੱਧ ਸ਼ੇਅਰ ਧਾਰਕ ਵੱਖ-ਵੱਖ ਵਰਚੁਅਲ ਪਲੇਟਫਾਰਮਾਂ ਰਾਹੀਂ ਇਸ ਮੀਟਿੰਗ 'ਚ ਹਿੱਸਾ ਲੈ ਰਹੇ ਹਨ।
ਕੰਪਨੀ ਨੇ ਇਸ ਏਜੀਐਮ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ ਅਤੇ ਪਹਿਲੀ ਵਾਰ ਰਿਲਾਇੰਸ ਇੰਡਸਟਰੀਜ਼ ਦਾ ਏਜੀਐਮ ਵਰਚੁਅਲ ਪਲੇਟਫਾਰਮ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਕੋਰੋਨਾ ਸੰਕਟ ਕਾਰਨ ਇਸ ਵਾਰ ਇਸ ਏਜੀਐਮ ਨੂੰ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇੱਕ ਵਿਸ਼ੇਸ਼ ਵਰਚੁਅਲ ਪਲੇਟਫਾਰਮ ਦਾ ਪ੍ਰਬੰਧਨ ਕੀਤਾ ਗਿਆ ਹੈ।
— Flame of Truth (@flameoftruth) July 15, 2020ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਵਿਸ਼ਵ ਪੱਧਰੀ 5ਜੀ ਸੇਵਾਵਾਂ ਲਿਆਵਾਂਗੇ। ਇਸ ਦੇ ਨਾਲ ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀਂ ਗਲੋਬਲ ਟੈਲੀਕਾਮ ਆਪ੍ਰੇਟਰਾਂ ਨੂੰ 5 ਜੀ ਸਲਿਊਸ਼ਨ ਦੇਵਾਂਗੇ। ਉਨ੍ਹਾਂ ਕਿਹਾ ਕਿ ਜੀਓ ਦਾ 5ਜੀ ਸੋਲਿਊਸ਼ਨ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਨੂੰ ਸਮਰਪਿਤ ਹੈ। whatsapp ਯੂਜ਼ਰਸ ਲਈ ਵੱਡਾ ਖ਼ਤਰਾ, ਚੇਤਾਵਨੀ ਜਾਰੀ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਅਸੀਂ ਜੀਓ ਪਲੇਟਫਾਰਮ ਵਿੱਚ ਇੱਕ ਰਣਨੀਤਕ ਨਿਵੇਸ਼ਕ ਦੇ ਰੂਪ ਵਿੱਚ ਗੂਗਲ ਨਾਲ ਇੱਕ ਨਿਵੇਸ਼ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਗੂਗਲ ਜੀਓ ਪਲੇਟਫਾਰਮ 'ਚ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਤੇ ਇਸ ਦੇ ਜ਼ਰੀਏ ਗੂਗਲ ਨੂੰ 7.7 ਪ੍ਰਤੀਸ਼ਤ ਹਿੱਸੇਦਾਰੀ ਦਿੱਤੀ ਜਾਵੇਗੀ। ਏਜੀਐਮ ਵਿਖੇ ਜੀਓ ਟੀਵੀ + ਨੂੰ ਪੇਸ਼ ਕਰਦਿਆਂ ਅਕਾਸ਼ ਅੰਬਾਨੀ ਨੇ ਕਿਹਾ ਕਿ ਵਿਸ਼ਵ ਦੀਆਂ 12 ਪ੍ਰਮੁੱਖ ਓਟੀਟੀ ਕੰਪਨੀਆਂ ਦੀ ਸਮੱਗਰੀ ਜੀਓ ਟੀਵੀ + ਵਿੱਚ ਮੁਹੱਈਆ ਕਰਵਾਈ ਜਾਏਗੀ। ਇਨ੍ਹਾਂ 'ਚ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ, ਡਿਜ਼ਨੀ ਪਲੱਸ ਹੌਟਸਟਾਰ, ਵੂਟ ਦੇ ਨਾਲ-ਨਾਲ ਜੀ 5, ਸੋਨੀ ਲਿਵ, ਜੀਓ ਸਿਨੇਮਾ, ਜੀਓ ਸਾਵਨ ਅਤੇ ਯੂਟਿਊਬ ਵਰਗੇ ਕਈ ਹੋਰ ਐਪ ਸ਼ਾਮਲ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਜ਼ਬ ਗਜ਼ਬ
ਪੰਜਾਬ
Advertisement