Direct Tax Collection: ਦੇਸ਼ 'ਚ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਅੰਕੜੇ ਆਏ ਹਨ ਅਤੇ ਇਸ ਵਾਰ ਸਰਕਾਰ ਦੇ ਖਜ਼ਾਨੇ 'ਚ ਚੰਗਾ ਵਾਧਾ ਹੋਇਆ ਹੈ। 1 ਅਪ੍ਰੈਲ 2023 ਤੋਂ 16 ਸਤੰਬਰ 2023 ਤੱਕ ਦੇਸ਼ ਦਾ ਡਾਇਰੈਕਟ ਟੈਕਸ ਕੁਲੈਕਸ਼ਨ 23.5 ਫੀਸਦੀ ਵਧ ਕੇ 8.65 ਲੱਖ ਕਰੋੜ ਰੁਪਏ ਹੋ ਗਿਆ ਹੈ। ਜਦੋਂ ਕਿ ਡਾਇਰੈਕਟ ਟੈਕਸ ਕੁਲੈਕਸ਼ਨ ਵਿੱਚ ਸਾਲ-ਦਰ-ਸਾਲ ਆਧਾਰ 'ਤੇ 23.5 ਫੀਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ, ਉਥੇ ਹੀ ਐਡਵਾਂਸ ਟੈਕਸ ਕੁਲੈਕਸ਼ਨ ਵੀ 20.7 ਫੀਸਦੀ ਦੇ ਵਾਧੇ ਨਾਲ 3,55,481 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।


ਡਾਇਰੈਕਟ ਟੈਕਸ ਕੁਲੈਕਸ਼ਨ ਵਿੱਚ ਐਸਟੀਟੀ ਵੀ ਸ਼ਾਮਲ


ਡਾਇਰੈਕਟ ਟੈਕਸ ਕਲੈਕਸ਼ਨ ਵਿੱਚ 4.16 ਲੱਖ ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ ਅਤੇ 4.47 ਲੱਖ ਕਰੋੜ ਰੁਪਏ ਦਾ ਨਿੱਜੀ ਇਨਕਮ ਟੈਕਸ ਵੀ ਸ਼ਾਮਲ ਹੈ, ਜਿਸ ਵਿੱਚ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT) ਵੀ ਸ਼ਾਮਲ ਹੈ।


ਵਿਸਤਾਰ ਨਾਲ ਪੜ੍ਹੋ ਅੰਕੜੇ


1 ਅਪ੍ਰੈਲ 2023 ਤੋਂ 16 ਸਤੰਬਰ ਤੱਕ ਡਾਇਰੈਕਟ ਟੈਕਸ ਕਲੈਕਸ਼ਨ 8,65,117 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 23.5 ਫੀਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਡਾਇਰੈਕਟ ਟੈਕਸ ਕਲੈਕਸ਼ਨ 7,00,416 ਕਰੋੜ ਰੁਪਏ ਸੀ। ਵਿੱਤੀ ਸਾਲ 2023-24 ਲਈ ਸਰਕਾਰ ਨੇ 16 ਸਤੰਬਰ 2023 ਤੱਕ 1,21,944 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਕਾਰਪੋਰੇਸ਼ਨ ਟੈਕਸ 4,16,217 ਕਰੋੜ ਰੁਪਏ ਰਿਹਾ, ਜਦਕਿ ਪਰਸਨਲ ਇਨਕਮ ਟੈਕਸ ਜਿਸ ਵਿੱਚ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ ਵੀ ਸ਼ਾਮਲ ਹੈ, ਜੋ ਕਿ 4,47,291 ਕਰੋੜ ਰੁਪਏ ਰਿਹਾ ਹੈ।


ਇਹ ਵੀ ਪੜ੍ਹੋ: Most Expensive Currency: ਡਾਲਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਕਰੰਸੀ, ਇਸ ਦੀ ਕੀਮਤ ਜਾਣ ਕੇ ਉੱਡ ਜਾਂਦੇ ਨੇ ਲੋਕ ਦੇ ਹੋਸ਼


ਇਸ ਅੰਕੜੇ ਨੂੰ ਜਾਰੀ ਕਰਦੇ ਹੋਏ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ ਨੇ ਕਿਹਾ ਕਿ ਡਾਇਰੈਕਟ ਟੈਕਸ ਦਾ ਗ੍ਰੋਸ ਕਲੈਕਸ਼ਨ (ਰਿਫੰਡ ਐਡਜਸਟ ਕਰਨ ਤੋਂ ਪਹਿਲਾਂ) 9,87,061 ਕਰੋੜ ਰੁਪਏ ਸੀ, ਜੋ ਜੇਕਰ ਪਿਛਲੇ ਸਾਲ ਦੇ ਮੁਕਾਬਲੇ 8,34,469 ਕਰੋੜ ਰੁਪਏ ਸੀ। ਇਸ ਤਰ੍ਹਾਂ 18.29 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।


ਐਡਵਾਂਸ ਟੈਕਸ ਕਲੈਕਸ਼ਨ ਵਿੱਚ ਵੀ ਹੋਇਆ ਵਾਧਾ


ਚਾਲੂ ਵਿੱਤੀ ਸਾਲ ਦੀ 16 ਸਤੰਬਰ ਤੱਕ ਪ੍ਰੋਵਿਜ਼ਨਲ ਐਡਵਾਂਸ ਟੈਕਸ ਕਲੈਕਸ਼ਨ 3,55,481 ਕਰੋੜ ਰੁਪਏ ਦਾ ਰਿਹਾ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 2,94,433 ਕਰੋੜ ਰੁਪਏ ਸੀ। ਇਸ ਤਰ੍ਹਾਂ 20.7 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।


ਸਰਕਾਰ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਟੈਕਸ ਕਲੈਕਸ਼ਨ ਵਿੱਚ ਇਜ਼ਾਫਾ


ਲਗਾਤਾਰ ਵੱਧ ਰਿਹਾ ਡਾਇਰੈਕਟ ਟੈਕਸ ਕਲੈਕਸ਼ਨ ਅਤੇ ਐਡਵਾਂਸ ਟੈਕਸ ਕਲੈਕਸ਼ਨ ਇਸ ਗੱਲ ਦਾ ਸਬੂਤ ਹੈ ਸਰਕਾਰ ਦੀ ਟੈਕਸ ਚੋਰੀ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ ਅਤੇ ਟੈਕਸ ਕੈਲਕਸ਼ਨ ਪ੍ਰੋਸੈਸ ਵਿੱਚ ਐਡਵਾਂਸ ਤਕਨਾਲੌਜੀ ਦੀ ਵਰਤੋਂ ਇਸ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।


ਇਹ ਵੀ ਪੜ੍ਹੋ: PAN Card: ਜੇਕਰ ਤੁਹਾਡੇ ਕੋਲ ਵੀ ਕਾਫੀ ਸਾਲ ਪੁਰਾਣਾ ਪੈਨ ਕਾਰਡ ਤਾਂ ਕੀ ਇਸ ਨੂੰ ਬਦਲਣਾ ਜ਼ਰੂਰੀ? ਜਾਣੋ ਨਿਯਮ