ਪੜਚੋਲ ਕਰੋ

Stimulus package: ਕੇਂਦਰ ਸਰਕਾਰ ਵੱਲੋਂ ‘ਪ੍ਰੋਤਸਾਹਨ ਪੈਕੇਜ’ ਦਾ ਐਲਾਨ, ਜਾਣੋ 10 ਪ੍ਰਮੁੱਖ ਨੁਕਤੇ

ਨਿਰਮਲਾ ਸੀਤਾਰਮਣ ਨੇ ‘ਇੱਕ ਦੇਸ਼–ਇੱਕ ਰਾਸ਼ਨ ਕਾਰਡ’, ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ, ਹੰਗਾਮੀ ਕਰਜ਼ਾ ਗਰੰਟੀ ਯੋਜਨਾ, ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ ਤੇ ਕਿਸਾਨਾਂ ਲਈ ਕਈ ਐਲਾਨ ਕੀਤੇ।

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Finance Minister Nirmala Sitharaman) ਨੇ ਅੱਜ ਰਾਜਧਾਨੀ ਦਿੱਲੀ ’ਚ ਆਤਮ ਨਿਰਭਰ 3.0 ਭਾਵ ਪ੍ਰੋਤਸਾਹਨ ਪੈਕੇਜ (Incentive Package) ਦਾ ਐਲਾਨ ਕੀਤਾ ਹੈ। ਇਸ ਦੌਰਾਨ ਨਿਰਮਲਾ ਸੀਤਾਰਮਣ ਨੇ ‘ਇੱਕ ਦੇਸ਼–ਇੱਕ ਰਾਸ਼ਨ ਕਾਰਡ’, ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ, ਹੰਗਾਮੀ ਕਰਜ਼ਾ ਗਰੰਟੀ ਯੋਜਨਾ, ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ ਤੇ ਕਿਸਾਨਾਂ ਲਈ ਕਈ ਐਲਾਨ ਕੀਤੇ। ਜਾਣੋ ਵਿੱਤ ਮੰਤਰੀ ਐਲਾਨ ਦੀਆਂ 10 ਪ੍ਰਮੁੱਖ ਗੱਲਾਂ: 1.ਅਰਥਵਿਵਸਥਾ ’ਚ ਮਜ਼ਬੂਤ ਸੁਧਾਰ: ਵਿੱਤ ਮੰਤਰੀ ਨੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਕਿ ਅਰਥ-ਵਿਵਸਥਾ ਵਿੱਚ ਮਜ਼ਬੂਤ ਸੁਧਾਰ ਹੈ ਅਤੇ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ। ਕੋਰੋਨਾ ਵਾਇਰਸ ਦੀ ਮੌਤ ਦਰ ਵੀ ਘਟ ਕੇ 1.47% ਹੋ ਗਈ ਹੈ। 2. ਬੈਂਕ ਕਰਜ਼ੇ ਵਿੱਚ 5.1 ਫ਼ੀਸਦੀ ਦਾ ਸੁਧਾਰ: ਵਿੱਤ ਮੰਤਰੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਰਿਪੋਰਟ ’ਚ ਤੀਜੀ ਤਿਮਾਹੀ ਦੌਰਾਨ ਹਾਂਪੱਖੀ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ। ਪਹਿਲਾਂ ਤੋਂ ਹੀ ਆਸ ਸੀ ਕਿ ਇਹ ਵਾਧਾ ਚੌਥੀ ਤਿਮਾਹੀ ’ਚ ਹੋਵੇਗਾ। ਹੁਣ ਦੇਸ਼ ਦੇ ਬੈਂਕਾਂ ਦੀ ਕ੍ਰੈਡਿਟ ਗ੍ਰੋਥ ਵੀ ਵਧ ਰਹੀ ਹੈ ਤੇ ਬੈਂਕ ਕਰਜ਼ੇ ਵਿੱਚ 5.1 ਫ਼ੀ ਸਦੀ ਦਾ ਸੁਧਾਰ ਹੋਇਆ ਹੈ। 3. ਅਕਤੂਬਰ ’ਚ ਜੀਐੱਸਟੀ ਕੁਲੈਕਸ਼ਨ 10 ਫ਼ੀ ਸਦੀ ਵਧਿਆ: ਹੁਣ ਦੇਸ਼ ਦੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ ਤੇ ਇਸ ਵਾਰ ਜੀਐੱਸਟੀ ਦੀ ਕੁਲੈਕਸ਼ਨ 10 ਫ਼ੀ ਸਦੀ ਵਧੀ ਹੈ। ਨਿਵੇਸ਼ ਵਿੱਚ ਵੀ ਵਾਧਾ ਹੋ ਰਿਹਾ ਹੈ। 4. ‘ਇੱਕ ਦੇਸ਼ ਇੱਕ ਰਾਸ਼ਨ ਕਾਰਡ’ 28 ਰਾਜਾਂ ਵਿੱਚ ਲਾਗੂ: ਵਿੱਤ ਮੰਤਰੀ ਨੇ ਦੱਸਿਆ ਕਿ ‘ਇੱਕ ਦੇਸ਼ ਇੱਕ ਰਾਸ਼ਨ ਕਾਰਡ’ ਹੁਣ 28 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਹੈ। ਆਤਮਨਿਰਭਰ ਭਾਰਤ ਅਧੀਨ ਸਰਕਾਰ ਨੇ ਆਖਿਆ ਸੀ ਕਿ ਦੇਸ਼ ਵਿੱਚ ਧਨ ਤੇ ਅੰਨ ਦੀ ਕੋਈ ਕਮੀ ਨਾ ਰਹੇ। 5. ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਐਲਾਨ: ਵਿੱਤ ਮੰਤਰੀ ਨੇ ‘ਨਵੀਂ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ’ ਦਾ ਐਲਾਨ ਕੀਤਾ। ਰੋਜ਼ਗਾਰ ਜਿਹੀਆਂ ਸਮੱਸਿਆਵਾਂ ਨੂੰ ਵੇਖਦਿਆਂ ਸਰਕਾਰ ਨੇ ਹਿਜਰਤਕਾਰੀ ਮਜ਼ਦੂਰਾਂ ਲਈ ਖਾਸ ਪੋਰਟਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। 6. ਹੰਗਾਮੀ ਕਰਜ਼ਾ ਗਰੰਟੀ ਯੋਜਨਾ 31 ਮਾਰਚ, 2021 ਤੱਕ ਵਧੀ: ਹੰਗਾਮੀ ਕਰਜ਼ਾ ਗਰੰਟੀ ਯੋਜਨਾ ਨੂੰ 31 ਮਾਰਚ, 2021 ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਹੰਗਾਮੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ ਅਧੀਨ 79,000 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ। ਸੀਤਾਰਮਣ ਨੇ ਕਿਸਾਨਾਂ ਲਈ 65,000 ਕਰੋੜ ਰੁਪਏ ਦੀ ਖਾਦ ਸਬਸਿਡੀ ਦਾ ਐਲਾਨ ਵੀ ਕੀਤਾ। 7. ਪ੍ਰੌਵੀਡੈਂਟ ਕੋਸ਼ ਵਿੱਚ ਯੋਗਦਾਨ ਪਾਏਗੀ ਸਰਕਾਰ: ਵਿੱਤ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨਵਾਂ ਰੋਜ਼ਗਾਰ ਦੇਣ ਵਾਲੇ ਅਦਾਰਿਆਂ ਨੂੰ ਸਬਸਿਡੀ ਦੇਵੇਗੀ। ਨਵੀਂ ਭਰਤੀ ਲਈ ਦੋ ਸਾਲਾਂ ਤੱਕ ਸਰਕਾਰ ਵੱਲੋਂ ਪ੍ਰੌਵੀਡੈਂਟ ਕੋਸ਼ ਵਿੱਚ ਯੋਗਦਾਨ ਪਾਇਆ ਜਾਵੇਗਾ। 8. ਪ੍ਰਧਾਨ ਮੰਤਰੀ ਮਕਾਨ–ਉਸਾਰੀ ਯੋਜਨਾ ਲਈ ਵਾਧੂ ਰਕਮ: ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ (ਸ਼ਹਿਰੀ) ਲਈ 18,000 ਕਰੋੜ ਰੁਪਏ ਦੀ ਵਾਧੂ ਰਾਸ਼ੀ ਵੰਡਣ ਦਾ ਐਲਾਨ ਕੀਤਾ। 9. ਕਿਸਾਨ ਕ੍ਰੈਡਿਟ ਬੈਂਕ: ਵਿੱਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ 1 ਲੱਖ 43 ਹਜ਼ਾਰ 262 ਕਰੋੜ ਰੁਪਏ ਦੋ ਗੇੜਾਂ ਵਿੱਚ ਕਿਸਾਨਾਂ ਨੂੰ ਦਿੱਤੇ ਗਏ ਹਨ। 10. ਕੋਰੋਨਾ ਵੈਕਸੀਨ ਲਈ 900 ਕਰੋੜ ਰੁਪਏ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਲਗਾਤਾਰ ਵਧਦੇ ਜਾ ਰਹੇ ਮਾਮਲਿਆਂ ਨੂੰ ਲੈ ਕੇ ਵੈਕਸੀਨ ਆਉਣ ਦੀ ਚਰਚਾ ਜ਼ੋਰਾਂ ’ਤੇ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਦੀ ਵੈਕਸੀਨ ਉੱਤੇ ਖੋਜ ਲਈ 900 ਕਰੋੜ ਰੁਪਏ ਦਿੱਤੇ ਗਏ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Copper Price Hike :  AC, ਫ੍ਰਿਜ, ਪੱਖੇ ਅਤੇ ਗੀਜ਼ਰ ਦੇ ਵਧੇ ਰੇਟ , ਮਹਿੰਗਾ ਹੋਇਆ ਇਹ ਜ਼ਰੂਰੀ ਸਮਾਨ
Copper Price Hike :  AC, ਫ੍ਰਿਜ, ਪੱਖੇ ਅਤੇ ਗੀਜ਼ਰ ਦੇ ਵਧੇ ਰੇਟ , ਮਹਿੰਗਾ ਹੋਇਆ ਇਹ ਜ਼ਰੂਰੀ ਸਮਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
 Gold-Silver Rate : ਸੋਨਾ-ਚਾਂਦੀ ਨੂੰ ਲੈ ਕੇ ਆਇਆ ਵੱਡਾ ਅਪਡੇਟ, ਖਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਅੱਜ ਦੇ ਨਵੇਂ ਭਾਅ!
 Gold-Silver Rate : ਸੋਨਾ-ਚਾਂਦੀ ਨੂੰ ਲੈ ਕੇ ਆਇਆ ਵੱਡਾ ਅਪਡੇਟ, ਖਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਅੱਜ ਦੇ ਨਵੇਂ ਭਾਅ!
Salary and pensions : ਆਪਣੀ ਕੁੱਲ ਕਮਾਈ ਦਾ 95% ਤਨਖਾਹਾਂ ਤੇ ਪੈਨਸ਼ਨਾਂ ’ਤੇ ਖਰਚ ਕਰ ਰਿਹਾ ਇਹ ਸੂਬਾ, ਖਾਲੀ ਹੋ ਰਿਹਾ ਖਜ਼ਾਨਾ
Salary and pensions : ਆਪਣੀ ਕੁੱਲ ਕਮਾਈ ਦਾ 95% ਤਨਖਾਹਾਂ ਤੇ ਪੈਨਸ਼ਨਾਂ ’ਤੇ ਖਰਚ ਕਰ ਰਿਹਾ ਇਹ ਸੂਬਾ, ਖਾਲੀ ਹੋ ਰਿਹਾ ਖਜ਼ਾਨਾ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget