Flex-fuel: ਹਰ ਦਿਨ ਤੇਜ਼ੀ ਨਾਲ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਆਮ ਜਨਤਾ ਕਾਫ਼ੀ ਪਰੇਸ਼ਾਨ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਗਈਆਂ ਹਨ। ਜਿਸ ਤੋਂ ਬਾਅਦ ਸਰਕਾਰ ਦੇਸ਼ ‘ਚ ਪੈਟਰੋਲ-ਡੀਜ਼ਲ ਦੀ ਨਿਰਭਰਤਾ ਨੂੰ ਘੱਟ ਕਰਨ ਦਾ ਪਲਾਨ ਬਣਾ ਰਹੀ ਹੈ। ਕੇਂਦਰ ਸਰਕਾਰ ਜਲਦ ਹੀ ਫਲੈਕਸ-ਈਂਧਨ ਲਿਆਉਣ ਦਾ ਪਲਾਨ ਬਣਾ ਰਹੀ ਹੈ। ਬਨੀਂ ਦਿਨੀਂ ਤੁਸੀਂ ਸਾਰੇ ਲੋਕ ਫਲੈਕਸ-ਫਿਊਲ ਕਾਰਾਂ ਤੇ ਈਂਧਨ ਬਾਰੇ ਸੁਣ ਰਹੇ ਹੋਵੋਗੇ, ਪਰ ਕੀ ਤਹਾਨੂੰ ਪਤਾ ਹੈ ਕਿ ਇਹ ਫਲੈਕਸ-ਫਿਊਲ ਆਖਿਰ ਕੀ ਹੈ?  ਆਓ ਤਹਾਨੂੰ ਦੱਸਦੇ ਹਾਂ ਇਹ ਈਂਧਨ ਕੀ ਹੈ?


ਆਖਿਰ ਕੀ ਹੈ flex-fuel?


ਜਿਵੇਂ ਕਿ ਨਾਂਅ ਤੋਂ ਪਤਾ ਲੱਗਦਾ ਹੈ-ਫਲੇਕਸ-ਫਿਊਲ ਜ਼ਰੀਏ ਤੁਸੀਂ ਆਪਣੀ ਕਾਰ ਨੂੰ ਇਥੇਨੌਲ ਦੇ ਨਾਲ ਮਿਕਸ ਈਂਧਨ ‘ਤੇ ਚਲਾ ਸਕਦੇ ਹੋ। ਤਹਾਨੂੰ ਦੱਸ ਦੇਈਏ ਗੈਸੋਲੀਨ ਤੇ ਮੇਥਨੌਲ ਜਾਂ ਏਥਨੌਲ ਦੇ ਸੰਯੋਜਨ ਤੋਂ ਬਣਿਆ ਇਕ ਵਿਕਲਪਿਕ ਤੇਲ ਹੈ। ਰਵੀ ਦੇ ਮੁਕਾਬਲੇ ਚ ਇਕ ਫਲੇਕਸ-ਇੰਜਨ ਮੂਲ ਰੂਪ ਤੋਂ ਇਕ ਮਾਪ-ਦੰਡ ਪੈਟਰੋਲ ਇੰਜਨ ਹੈ। ਜਿਸ ‘ਚ ਕੁਝ ਵਾਧੂ ਘਟਕ ਹੁੰਦੇ ਹਨ ਜੋ ਇਕ ਤੋਂ ਜ਼ਿਆਦਾ ਈਂਧਨ ਜਾਂ ਮਿਸ਼ਰਨ ਤੇ ਚੱਲਦੇ ਹਨ। ਇਸ ਲਈ ਈਵੀ ਦੀ ਤੁਲਨਾ ‘ਚ ਫਲੇਕਸ ਇੰਜਨ ਘੱਟ ਲਾਗਤ ਨਾਲ ਤਿਆਰ ਹੋ ਜਾਂਦੇ ਹਨ। ਇਸ ‘ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ।


6 ਮਹੀਨੇ ‘ਚ ਜ਼ਰੂਰੀ ਹੋ ਸਕਦਾ ਹੈ ਫਲੇਕਸ ਫਿਊਲ


ਪੀਟੀਆਈ ਦੀ ਖ਼ਬਰ ਮੁਤਾਬਕ ਹਾਲ ਹੀ ‘ਚ ਇਕ ਪ੍ਰੋਗਰਾਮ ‘ਚ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਫਲੇਕਸ ਫਿਊਲ ਇੰਜਨ ਨੂੰ ਅਗਲੇ 6 ਮਹੀਨੇ ‘ਚ ਲਾਜ਼ਮੀ ਕਰਨ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਨਿਯਮ ਹਰ ਤਰਾਂ ਦੇ ਵਾਹਨਾਂ ਲਈ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਆਟੋ ਕੰਪਨੀਆਂ ਨੂੰ ਹੁਕਮ ਦਿੱਤੇ ਜਾਣਗੇ ਕਿ ਉਹ ਫਲੇਕਸ ਫਿਸਲ ਇੰਜਨ ਆਪਣੇ ਵਾਹਨਾਂ ‘ਚ ਫਿੱਟ ਕਰਨ।