online payment UPI PIN SBI State Bank of india Online fraud Tips and Tricks What is UPI


UPI Pin Safety Tips: ਕੋਰੋਨਾ ਮਹਾਂਮਾਰੀ ਤੋਂ ਬਾਅਦ ਆਨਲਾਈਨ ਪੇਮੈਂਟ (Online Payment) ਦਾ ਰੁਝਾਨ ਕਾਫੀ ਵੱਧ ਗਿਆ ਹੈ। ਇਸ ਦੇ ਨਾਲ ਹੀ ਆਨਲਾਈਨ ਧੋਖਾਧੜੀ (Online Fraud) ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਆਨਲਾਈਨ ਭੁਗਤਾਨ ਕਰਦੇ ਸਮੇਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਆਨਲਾਈਨ ਧੋਖਾਧੜੀ ਦਾ ਸਭ ਤੋਂ ਮਹੱਤਵਪੂਰਨ ਕਾਰਕ UPI PIN ਹੈ। ਇਸ ਇੱਕ ਪਿੰਨ ਕਾਰਨ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ।


ਬੈਂਕ ਲਗਾਤਾਰ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਸੁਰੱਖਿਅਤ ਰਹਿਣ ਬਾਰੇ ਜਾਣਕਾਰੀ ਦੇ ਰਹੇ ਹਨ। ਹਾਲ ਹੀ 'ਚ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਨੂੰ UPI PIN ਦੀ ਸਹੀ ਵਰਤੋਂ ਬਾਰੇ ਦੱਸਿਆ ਹੈ। SBI ਨੇ ਕਿਹਾ ਹੈ ਕਿ ਲੋਕਾਂ ਨੂੰ ਆਨਲਾਈਨ ਪੇਮੈਂਟ ਕਰਨ ਸਮੇਂ ਸਿਰਫ਼ UPI PIN ਦਰਜ ਕਰਨਾ ਹੋਵੇਗਾ। ਨਾਲ ਹੀ ਬੈਂਕ ਨੇ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਕੀਤੀ ਜਾ ਸਕਦੀ ਹੈ।






ਕੀ ਹੈ UPI?


UPI ਦਾ ਮਤਲਬ ਯੂਨੀਫਾਈਡ ਇੰਟਰਫੇਸ ਹੁੰਦਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੇ ਅਨੁਸਾਰ ਇਹ ਇੱਕ ਰੀਅਲ ਟਾਈਮ ਪੇਮੈਂਟ ਸਿਸਟਮ ਹੈ, ਜੋ ਇੱਕ ਸਿੰਗਲ ਮੋਬਾਈਲ ਪਲੇਟਫ਼ਾਰਮ ਰਾਹੀਂ ਦੋ ਬੈਂਕ ਖਾਤਿਆਂ 'ਚ ਫੰਡ ਟ੍ਰਾਂਸਫਰ ਦੀ ਸਹੂਲਤ ਦਿੰਦੀ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਸਮਾਰਟਫ਼ੋਨ ਨੂੰ ਵਰਚੁਅਲ ਡੈਬਿਟ ਕਾਰਡ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਤੁਸੀਂ UPI ਦੀ ਮਦਦ ਨਾਲ ਪੈਸੇ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਭੇਜ ਸਕਦੇ ਹੋ। ਪੈਸੇ ਭੇਜਣ ਲਈ ਤੁਹਾਨੂੰ ਆਪਣਾ UPI PIN ਪਾਉਣਾ ਹੋਵੇਗਾ।


UPI PIN ਰਾਹੀਂ ਧੋਖਾਧੜੀ ਤੋਂ ਬਚਣ ਲਈ ਸੁਝਾਅ


UPI ਧੋਖਾਧੜੀ ਤੋਂ ਬਚਣ ਲਈ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦਿੱਤੇ ਗਏ ਸੁਝਾਅ ਇਸ ਪ੍ਰਕਾਰ ਹਨ :



  1. UPI PIN ਸਿਰਫ਼ ਪੈਸੇ ਭੇਜਣ ਲਈ ਲੋੜੀਂਦਾ ਹੈ ਨਾ ਕਿ ਪੈਸੇ ਪ੍ਰਾਪਤ ਕਰਨ ਲਈ।

  2. ਪੈਸੇ ਭੇਜਣ ਤੋਂ ਪਹਿਲਾਂ ਹਮੇਸ਼ਾ ਮੋਬਾਈਲ ਨੰਬਰ, ਨਾਮ ਅਤੇ UPI ID ਦੀ ਪੁਸ਼ਟੀ ਕਰੋ।

  3. ਆਪਣਾ UPI PIN ਕਿਸੇ ਨਾਲ ਸਾਂਝਾ ਨਾ ਕਰੋ।

  4. ਫੰਡ ਟ੍ਰਾਂਸਫਰ ਲਈ ਸਕੈਨਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।

  5. ਕਿਸੇ ਵੀ ਹੱਲ ਲਈ ਅਧਿਕਾਰਤ ਵੈੱਬਸਾਈਟਾਂ ਦੀ ਹੀ ਵਰਤੋਂ ਕਰੋ।

  6. ਕਿਸੇ ਵੀ ਭੁਗਤਾਨ ਜਾਂ ਤਕਨੀਕੀ ਸਮੱਸਿਆਵਾਂ ਲਈ ਐਪ ਦੇ Help ਸੈਕਸ਼ਨ ਦੀ ਵਰਤੋਂ ਕਰੋ ਜਾਂ ਬੈਂਕ ਦੇ ਸ਼ਿਕਾਇਤ ਪੋਰਟਲ 'ਤੇ ਜਾਓ।



ਇਹ ਵੀ ਪੜ੍ਹੋ: ਕਾਰਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ! Maruti ਤੋਂ Mahindra ਤੱਕ ਬਗੈਰ ਖਰੀਦੇ ਚਲਾਓ ਇਨ੍ਹਾਂ ਕੰਪਨੀਆਂ ਦੀਆਂ ਗੱਡੀਆਂ, ਕੋਈ ਡਾਊਨ ਪੇਮੈਂਟ ਵੀ ਨਹੀਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904