ਪੜਚੋਲ ਕਰੋ

ਖੁਸ਼ਖਬਰੀ! ਘੱਟ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, OPEC+ ਦੇ ਇਕ ਫੈਸਲੇ 'ਤੇ ਟਿਕੀਆਂ ਦੁਨੀਆ ਭਰ ਦੀਆਂ ਨਜ਼ਰਾਂ

3 ਅਗਸਤ ਨੂੰ ਹੋਣ ਵਾਲੀ ਓਪੇਕ ਦੀ ਮੀਟਿੰਗ ਵਿੱਚ ਇਹ ਵਿਚਾਰ ਕੀਤਾ ਜਾਵੇਗਾ ਕਿ ਸਤੰਬਰ ਮਹੀਨੇ ਤੋਂ ਕੱਚੇ ਤੇਲ ਦੀ ਸਪਲਾਈ ਵਿੱਚ 5,48,000 ਬੈਰਲ ਪ੍ਰਤੀ ਦਿਨ ਵਾਧਾ ਕੀਤਾ ਜਾਵੇ। ਇਸ ਫੈਸਲੇ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ 'ਤੇ ਪਵੇਗਾ।

ਓਪੇਕ+ ਅਗਸਤ ਮਹੀਨੇ ਤੋਂ ਤੇਲ ਦੀ ਸਪਲਾਈ ਵਧਾਉਣ ਜਾ ਰਿਹਾ ਹੈ। ਇਸਦੇ 8 ਮੈਂਬਰਾਂ ਨੇ ਕੱਚੇ ਤੇਲ ਦੀ ਸਪਲਾਈ ‘ਚ 5,48,000 ਬੈਰਲ ਪ੍ਰਤੀ ਦਿਨ ਦੀ ਵਾਧੂ ਸਪਲਾਈ 'ਤੇ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ, ਮਈ, ਜੂਨ ਅਤੇ ਜੁਲਾਈ ਵਿੱਚ ਓਪੇਕ ਵੱਲੋਂ 4,11,000 ਬੈਰਲ ਦੀ ਵਾਧੂ ਸਪਲਾਈ ਦਾ ਐਲਾਨ ਕੀਤਾ ਗਿਆ ਸੀ। ਓਪੇਕ+ ਦੇ ਇਸ ਫੈਸਲੇ ਦਾ ਮਕਸਦ ਵੱਧ ਰਹੀ ਮੰਗ ਨੂੰ ਪੂਰਾ ਕਰਨਾ ਅਤੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਘਟਾਉਣਾ ਹੈ।

ਓਪੇਕ+ ਦੇ ਇਸ ਕਦਮ ਦਾ ਅਸਰ ਦੁਨੀਆ ਭਰ ਦੇ ਮਾਰਕੀਟਾਂ 'ਤੇ ਪਵੇਗਾ। ਭਾਰਤ ਵਿੱਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟ ਸਕਦੀਆਂ ਹਨ, ਕਿਉਂਕਿ ਭਾਰਤ ਆਪਣੀ ਜ਼ਿਆਦਾਤਰ ਤੇਲ ਦੀ ਲੋੜ ਇੰਪੋਰਟ ਰਾਹੀਂ ਪੂਰੀ ਕਰਦਾ ਹੈ ਅਤੇ ਓਪੇਕ ਇਸਦਾ ਮੁੱਖ ਸਪਲਾਇਰ ਹੈ। ਹਾਲ ਹੀ ਵਿੱਚ ਓਪੇਕ+ ਵਿੱਚ ਸ਼ਾਮਲ ਦੇਸ਼ਾਂ ਨੇ ਅਗਸਤ ਤੋਂ ਪਹਿਲਾਂ ਆਪਣਾ ਉਤਪਾਦਨ ਵਧਾਉਣ ਦਾ ਫੈਸਲਾ ਕੀਤਾ ਸੀ।

ਭਾਰਤ ਨੂੰ ਹੋਵੇਗਾ ਵੱਡਾ ਫਾਇਦਾ

ਐਕਸਪਰਟਸ ਦਾ ਕਹਿਣਾ ਹੈ ਕਿ ਅਚਾਨਕ ਤੇਲ ਦੇ ਉਤਪਾਦਨ ਵਿੱਚ ਵਾਧਾ ਹੋਣ ਨਾਲ ਕੀਮਤਾਂ ਹੋਰ ਘਟ ਸਕਦੀਆਂ ਹਨ। ਇਸ ਨਾਲ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲਿਅਮ ਉਤਪਾਦਾਂ ਦੀਆਂ ਕੀਮਤਾਂ 'ਚ ਵੀ ਰਾਹਤ ਮਿਲ ਸਕਦੀ ਹੈ। ਹੁਣ ਜਾਇਜ਼ ਹੈ ਕਿ ਜੇ ਤੇਲ ਦੀਆਂ ਕੀਮਤਾਂ ਘਟਣਗੀਆਂ ਤਾਂ ਇਸਦਾ ਸਿੱਧਾ ਲਾਭ ਆਮ ਜਨਤਾ ਨੂੰ ਮਿਲੇਗਾ। ਇਸ ਦਾ ਅਸਰ ਆਵਾਜਾਈ (ਟ੍ਰਾਂਸਪੋਰਟ) ਅਤੇ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਵੀ ਪਵੇਗਾ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਵੀ ਮਜ਼ਬੂਤ ਹੋ ਸਕਦੀ ਹੈ, ਕਿਉਂਕਿ ਤੇਲ ਆਯਾਤ 'ਤੇ ਆਉਣ ਵਾਲਾ ਖਰਚਾ ਘਟੇਗਾ।

ਓਪੇਕ ਅਤੇ ਓਪੇਕ+ ਕੀ ਹਨ?

ਓਪੇਕ (OPEC) – ਆਰਗੇਨਾਈਜ਼ੇਸ਼ਨ ਆਫ਼ ਦ ਪੈਟਰੋਲਿਅਮ ਐਕਸਪੋਰਟਿੰਗ ਕੰਟਰੀਜ਼ – ਪੈਟਰੋਲਿਅਮ ਨਿਰਯਾਤ ਕਰਨ ਵਾਲੇ 14 ਦੇਸ਼ਾਂ ਦਾ ਇਕ ਸੰਸਥਾ ਹੈ। ਇਨ੍ਹਾਂ ਵਿੱਚ ਸਉਦੀ ਅਰਬ, ਈਰਾਨ, ਇਰਾਕ, ਕੂਵੈਤ, ਵੇਨੇਜ਼ੂਏਲਾ, ਲੀਬੀਆ, ਇੰਡੋਨੇਸ਼ੀਆ, ਕਤਰ, ਅਲਜੀਰੀਆ, ਨਾਈਜੀਰੀਆ, ਯੂਏਈ, ਇਕਵੇਟੋਰਿਅਲ ਗਿਨੀ, ਕਾਂਗੋ, ਅੰਗੋਲਾ, ਇਕਵੇਡੋਰ ਅਤੇ ਗੈਬੋਨ ਸ਼ਾਮਲ ਹਨ। ਇਸਦੀ ਸਥਾਪਨਾ 1960 ਵਿੱਚ ਹੋਈ ਸੀ।

ਓਪੇਕ+ (OPEC+) – ਇਹ ਇੱਕ ਵਿਸਤਾਰਤ ਗਠਜੋੜ ਹੈ, ਜਿਸ ਵਿੱਚ ਓਪੇਕ ਦੇ 14 ਮੈਂਬਰਾਂ ਦੇ ਨਾਲ ਨਾਲ ਅਜਰਬੈਜਾਨ, ਕਜ਼ਾਖਸਤਾਨ, ਮਲੇਸ਼ੀਆ, ਰੂਸ, ਮੈਕਸੀਕੋ, ਓਮਾਨ ਅਤੇ ਸੂਡਾਨ ਵਰਗੇ ਗ਼ੈਰ-ਓਪੇਕ ਦੇਸ਼ ਵੀ ਸ਼ਾਮਲ ਹਨ। ਓਪੇਕ+ ਦਾ ਗਠਨ 2016 ਵਿੱਚ ਹੋਇਆ ਸੀ। ਇਹ ਗਠਜੋੜ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਅਤੇ ਕੀਮਤਾਂ ਨੂੰ ਸੰਤੁਲਿਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਟਾਪ ਹੈਡਲਾਈਨ

Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Income Tax ਵਿਭਾਗ ਵੱਲੋਂ ਆਇਆ 6 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ? ਸਰਕਾਰ ਨੇ ਦੱਸਿਆ ਸੱਚ
Income Tax ਵਿਭਾਗ ਵੱਲੋਂ ਆਇਆ 6 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ? ਸਰਕਾਰ ਨੇ ਦੱਸਿਆ ਸੱਚ
 Bank Loan Update : ਲੋਨ ਹੋਇਆ ਮਹਿੰਗਾ, ਇਨ੍ਹਾਂ ਦੋ ਬੈਂਕਾਂ ਨੇ ਵਧਾ ਦਿੱਤੀਆਂ ਦਰਾਂ, ਜਾਣੋ EMI 'ਤੇ ਕੀ ਹੋਵੇਗਾ ਅਸਰ
 Bank Loan Update : ਲੋਨ ਹੋਇਆ ਮਹਿੰਗਾ, ਇਨ੍ਹਾਂ ਦੋ ਬੈਂਕਾਂ ਨੇ ਵਧਾ ਦਿੱਤੀਆਂ ਦਰਾਂ, ਜਾਣੋ EMI 'ਤੇ ਕੀ ਹੋਵੇਗਾ ਅਸਰ
Gold-Silver Price Today : ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਕੀਮਤਾਂ ਨੇ ਮਚਾਈ ਹਲਚਲ!
Gold-Silver Price Today : ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਕੀਮਤਾਂ ਨੇ ਮਚਾਈ ਹਲਚਲ!

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget