Oxfam Report: ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ (ਡਬਲਿਊਈਐਫ) ਦੀ ਸਾਲਾਨਾ ਬੈਠਕ ਤੋਂ ਪਹਿਲੇ ਦਿਨ ਅੱਜ ਇੱਥੇ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ 'ਤੇ ਪੰਜ ਫੀਸਦੀ ਟੈਕਸ ਲਗਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ।
ਆਕਸਫੈਮ ਦੀ ਰਿਪੋਰਟ 'ਚ ਵੱਡੇ ਖੁਲਾਸੇ
Oxfam Report: ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ 'ਤੇ ਸਿਰਫ ਪੰਜ ਫੀਸਦੀ ਟੈਕਸ ਲਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ। ਇਹ ਖੁਲਾਸਾ ਆਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਅਮੀਰ ਇਕ ਫੀਸਦੀ ਲੋਕਾਂ ਕੋਲ ਹੁਣ ਦੇਸ਼ ਦੀ ਕੁੱਲ ਦੌਲਤ ਦਾ 40 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਸਿਰਫ਼ ਤਿੰਨ ਫ਼ੀਸਦੀ ਹੈ।
ਰਿਪੋਰਟ ਮੁਤਾਬਕ ਭਾਰਤ ਵਿੱਚ ਲਗਾਤਾਰ ਵੱਧ ਰਹੀ ਆਰਥਿਕ ਅਸਮਾਨਤਾ ਕਾਰਨ ਦੇਸ਼ ਦੇ ਅਮੀਰਾਂ ਦੀ ਦੌਲਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ਦੇ 21 ਸਭ ਤੋਂ ਅਮੀਰ ਅਰਬਪਤੀਆਂ ਕੋਲ ਇਸ ਸਮੇਂ ਦੇਸ਼ ਦੇ 70 ਕਰੋੜ ਲੋਕਾਂ ਤੋਂ ਜ਼ਿਆਦਾ ਦੌਲਤ ਹੈ।
ਆਕਸਫੈਮ ਦੀ ਰਿਪੋਰਟ ਅਨੁਸਾਰ, 2020 ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਨਵੰਬਰ 2021 ਤੱਕ ਜ਼ਿਆਦਾਤਰ ਭਾਰਤੀਆਂ ਨੂੰ ਨੌਕਰੀ ਨਾਲ ਸਬੰਧਤ ਸਮੱਸਿਆਵਾਂ ਤੋਂ ਇਲਾਵਾ ਆਪਣੀ ਬਚਤ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਿਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਨਵੰਬਰ ਤੱਕ ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿੱਚ 121 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਅਰਬਪਤੀਆਂ ਦੀ ਸੰਪਤੀ 'ਚ ਹਰ ਰੋਜ਼ 3 ਹਜ਼ਾਰ 608 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: Vodafone Layoff : ਅਗਲੇ 5 ਸਾਲਾਂ 'ਚ Vodafone ਕਰੇਗੀ ਸੈਂਕੜੇ ਕਰਮਚਾਰੀਆਂ ਦੀ ਛਾਂਟੀ , ਜਾਣੋ ਕੀ ਹੈ ਕਾਰਨ
ਭਾਰਤ ਵਿੱਚ, ਜਦੋਂਕਿ 2022 ਤੱਕ ਦੇਸ਼ ਦੀ ਕੁੱਲ ਦੌਲਤ ਦੇ 62 ਪ੍ਰਤੀਸ਼ਤ ਹਿੱਸੇ ਉੱਤੇ ਸਿਖਰਲੀ 5 ਪ੍ਰਤੀਸ਼ਤ ਆਬਾਦੀ ਦਾ ਕੰਟਰੋਲ ਸੀ ਜਦੋਂਕਿ ਭਾਰਤ ਦੀ ਹੇਠਲੇ 50 ਪ੍ਰਤੀਸ਼ਤ ਆਬਾਦੀ ਕੋਲ ਦੇਸ਼ ਦੀ ਦੌਲਤ ਦਾ ਸਿਰਫ 3 ਪ੍ਰਤੀਸ਼ਤ ਸੀ। ਇਸ ਤੋਂ ਇਲਾਵਾ 2020 ਵਿੱਚ ਜਿੱਥੇ ਅਰਬਪਤੀਆਂ ਦੀ ਗਿਣਤੀ 102 ਸੀ, ਉੱਥੇ ਹੀ 2022 ਵਿੱਚ ਇਹ ਗਿਣਤੀ ਵਧ ਕੇ 166 ਹੋ ਗਈ।
ਇਹ ਰਿਪੋਰਟ ਸੋਮਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ 'ਚ ਹੋਣ ਵਾਲੇ ਵਿਸ਼ਵ ਆਰਥਿਕ ਫੋਰਮ 'ਚ ਪੇਸ਼ ਕੀਤੀ ਜਾਵੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਅਰਬਪਤੀਆਂ 'ਤੇ ਉਨ੍ਹਾਂ ਦੀ ਪੂਰੀ ਦੌਲਤ ਦੇ 2 ਫੀਸਦੀ 'ਤੇ ਵੀ ਟੈਕਸ ਲਗਾਇਆ ਜਾਵੇ ਤਾਂ ਅਗਲੇ ਤਿੰਨ ਸਾਲਾਂ ਤੱਕ ਦੇਸ਼ 'ਚ ਕੁਪੋਸ਼ਣ ਤੋਂ ਪੀੜਤ ਬੱਚਿਆਂ ਦੇ ਪੋਸ਼ਣ ਲਈ 40 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ।