Pan Card Correction Online Process: ਭਾਰਤ ਵਿੱਚ ਰਹਿਣ ਲਈ, ਲੋਕਾਂ ਲਈ ਕੁਝ ਦਸਤਾਵੇਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਦਸਤਾਵੇਜ਼ ਹਰ ਰੋਜ਼ ਕਈ ਉਦੇਸ਼ਾਂ ਲਈ ਲੋੜੀਂਦੇ ਹਨ। ਇਨ੍ਹਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਵੋਟਰ ਕਾਰਡ ਅਤੇ ਪੈਨ ਕਾਰਡ ਵਰਗੇ ਦਸਤਾਵੇਜ਼ ਸ਼ਾਮਲ ਹਨ। ਕੁਝ ਦਸਤਾਵੇਜ਼ ਹਨ ਜੋ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ, ਜਿਵੇਂ ਪੈਨ ਕਾਰਡ , ਇਸ ਦੇ ਬਿਨਾਂ ਤੁਹਾਡੇ ਇੱਕ ਨਹੀਂ ਬਲਕਿ ਕਈ ਕੰਮ ਅਟਕ ਸਕਦੇ ਹਨ।
ਪੈਨ ਕਾਰਡ ਤੋਂ ਬਿਨਾਂ ਤੁਸੀਂ ਟੈਕਸ ਸੰਬੰਧੀ ਕੋਈ ਵੀ ਕੰਮ ਨਹੀਂ ਕਰ ਸਕੋਗੇ। ਪੈਨ ਕਾਰਡ ਤੋਂ ਬਿਨਾਂ ਤੁਹਾਡਾ ਬੈਂਕ ਨਾਲ ਸਬੰਧਤ ਕੰਮ ਵੀ ਅਟਕ ਜਾਵੇਗਾ। ਕਈ ਵਾਰ ਪੈਨ ਕਾਰਡ ਵਿੱਚ ਦਰਜ ਜਾਣਕਾਰੀ ਤੁਹਾਡੇ ਹੋਰ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਸ ਵਿੱਚ ਕੋਈ ਗਲਤ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਤੁਹਾਨੂੰ ਕਰੈਕਸ਼ਨ ਦਾ ਮੌਕਾ ਮਿਲਦਾ ਹੈ। ਤੁਸੀਂ ਸਿਰਫ ਔਨਲਾਈਨ ਹੀ ਕਰੈਕਸ਼ਨ ਕਰਵਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਅਤੇ ਆਨਲਾਈਨ ਪ੍ਰਕਿਰਿਆ ਕੀ ਹੈ।
ਇਹ ਵੀ ਪੜ੍ਹੋ: ਕੀ ਨਾਗਰਿਕਤਾ ਅਤੇ ਡੇਟ ਆੱਫ ਬਰਥ ਦਾ ਸਬੂਤ ਨਹੀਂ ਹੈ ਆਧਾਰ ਕਾਰਡ? ਜਾਣੋ ਜਵਾਬ
ਇਸ ਤਰ੍ਹਾਂ ਕਰੋ ਆਨਲਾਈਨ ਕਰੈਕਸ਼ਨ
ਪੈਨ ਕਾਰਡ ਵਿੱਚ ਕਰੈਕਸ਼ਨ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਚਾਹੋ ਤਾਂ ਘਰ ਬੈਠੇ ਆਨਲਾਈਨ ਕਰੈਕਸ਼ਨ ਕਰਵਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ NSDL PAN ਦੀ ਅਧਿਕਾਰਤ ਵੈੱਬਸਾਈਟ https://www.onlineservices.nsdl.com/paam/endUserRegisterContact.html 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਚੇਂਜ/ਕਰੈਕਸ਼ਨ ਪੈਨ ਡਾਟਾ ਵਾਲੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ ਐਪਲੀਕੇਸ਼ਨ ਟਾਈਪ ਵਿਕਲਪ 'ਤੇ ਜਾਣਾ ਹੋਵੇਗਾ ਅਤੇ ਮੌਜੂਦਾ ਪੈਨ ਡੇਟਾ / ਪੈਨ ਕਾਰਡ ਦੇ ਮੁੜ ਪ੍ਰਿੰਟ ਵਿੱਚ ਚੇਂਜ/ਕਰੈਕਸ਼ਨ ਦਾ ਵਿਕਲਪ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਕੈਟੇਗਰੀ ਸਿਲੈਕਟ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਅਮਰੀਕਾ ਦੇ ਇਸ ਫੈਸਲੇ ਪਿੱਛੋਂ 90 ਹਜ਼ਾਰ ਤੋਂ ਪਾਰ ਜਾ ਸਕਦੀਆਂ ਹਨ ਸੋਨੇ ਦੀਆਂ ਕੀਮਤਾਂ
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
ਪੈਨ ਕਾਰਡ ਵਿੱਚ ਕਰੈਕਸ਼ਨ ਕਰਨ ਲਈ, ਤੁਹਾਨੂੰ ਕੁਝ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਇਨ੍ਹਾਂ ਵਿੱਚ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਸ਼ਾਮਲ ਹਨ। ਇਸ ਦੇ ਨਾਲ ਹੀ ਐਡਰੈੱਸ ਪਰੂਫ ਵਜੋਂ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਜਾਇਦਾਦ ਦੇ ਦਸਤਾਵੇਜ਼, ਆਧਾਰ ਕਾਰਡ। ਜਨਮ ਮਿਤੀ ਦੇ ਸਬੂਤ ਵਜੋਂ ਮੈਟ੍ਰਿਕ ਦੀ ਮਾਰਕਸ਼ੀਟ, ਰਿਹਾਇਸ਼ੀ ਸਰਟੀਫਿਕੇਟ, ਵੋਟਰ ਸ਼ਨਾਖਤੀ ਕਾਰਡ, ਇਹਨਾਂ ਵਿੱਚੋਂ ਕੋਈ ਵੀ ਦਸਤਾਵੇਜ਼ ਵਰਤਿਆ ਜਾ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।