ਪੜਚੋਲ ਕਰੋ
Advertisement
Facebook : 11,000 ਕਰਮਚਾਰੀਆਂ ਨੂੰ Meta ਨੇ ਨੌਕਰੀ ਤੋਂ ਕੱਢਿਆ, ਨਵੀਂ ਭਰਤੀ 'ਤੇ ਲਗਾਈ ਰੋਕ
Facebook Layoffs : ਫੇਸਬੁੱਕ ਦੀ ਪੈਰੇਂਟ ਕੰਪਨੀ ਮੇਟਾ ਪਲੇਟਫਾਰਮ ਨੇ ਇੱਕ ਝਟਕੇ ਵਿੱਚ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਮਾੜੇ ਵਿੱਤੀ ਨਤੀਜਿਆਂ, ਵਧਦੇ ਖਰਚਿਆਂ ਅਤੇ ਕਮਜ਼ੋਰ ਵਿਗਿਆਪਨ ਬਾਜ਼ਾਰ ਦੇ ਚੱਲਦੇ
Facebook Layoffs : ਫੇਸਬੁੱਕ ਦੀ ਪੈਰੇਂਟ ਕੰਪਨੀ ਮੇਟਾ ਪਲੇਟਫਾਰਮ ਨੇ ਇੱਕ ਝਟਕੇ ਵਿੱਚ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਮਾੜੇ ਵਿੱਤੀ ਨਤੀਜਿਆਂ, ਵਧਦੇ ਖਰਚਿਆਂ ਅਤੇ ਕਮਜ਼ੋਰ ਵਿਗਿਆਪਨ ਬਾਜ਼ਾਰ ਦੇ ਚੱਲਦੇ ਉਹ ਆਪਣੇ 13 ਫੀਸਦੀ ਕਰਮਚਾਰੀਆਂ ਜਾਂ 11,000 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਸਾਲ 2022 ਵਿੱਚ ਕਿਸੇ ਤਕਨੀਕੀ ਕੰਪਨੀ ਦੁਆਰਾ ਇਹ ਸਭ ਤੋਂ ਵੱਡੀ ਛਾਂਟੀ ਹੈ। ਮੇਟਾ ਨੇ ਕਿਹਾ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕਰੇਗੀ।
ਮੈਟਾ ਦੇ ਸੀਈਓ ਮਾਰਕ ਜ਼ੁਬਰਬਰਗ ਨੇ ਜਾਰੀ ਬਿਆਨ 'ਚ ਕਿਹਾ, ਅੱਜ ਅਸੀਂ ਜਿਸ ਫੈਸਲੇ 'ਤੇ ਪਹੁੰਚੇ ਹਾਂ, ਮੈਂ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਜਾਣਦਾ ਹਾਂ ਕਿ ਇਹ ਹਰ ਕਿਸੇ ਲਈ ਔਖਾ ਹੈ। ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ,ਜੋ ਇਸ ਨਾਲ ਪ੍ਰਭਾਵਿਤ ਹੋਏ ਹਨ।#BREAKING Facebook owner Meta to lay off 11,000 staff: statement pic.twitter.com/OwpZR4JZBP
— AFP News Agency (@AFP) November 9, 2022
2004 ਵਿੱਚ ਫੇਸਬੁੱਕ ਦੀ ਸਥਾਪਨਾ ਦੇ 18 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਛਾਂਟੀ ਕੀਤੀ ਗਈ ਸੀ, ਜੋ ਡਿਜੀਟਲ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ ਵਿੱਚ ਤਿੱਖੀ ਗਿਰਾਵਟ ਵੱਲ ਇਸ਼ਾਰਾ ਕਰਦੀ ਹੈ। ਪਿਛਲੇ ਹਫਤੇ ਟਵਿੱਟਰ ਨੇ ਵੀ ਲੋਕਾਂ ਨੂੰ ਵੱਡੇ ਪੱਧਰ 'ਤੇ ਬੰਦ ਕਰ ਦਿੱਤਾ ਸੀ। ਐਲੋਨ ਮਸਕ ਦੁਆਰਾ ਕੰਪਨੀ ਨੂੰ ਖਰੀਦਣ ਤੋਂ ਬਾਅਦ ਟਵਿੱਟਰ ਨੇ ਆਪਣੇ ਕਰਮਚਾਰੀਆਂ ਵਿੱਚ ਲਗਭਗ 50% ਦੀ ਕਟੌਤੀ ਕਰ ਦਿੱਤੀ ਹੈ।
ਅਸਮਾਨ ਛੂਹ ਰਹੀ ਮਹਿੰਗਾਈ ਅਤੇ ਤੇਜ਼ੀ ਨਾਲ ਵਧ ਰਹੀਆਂ ਵਿਆਜ ਦਰਾਂ ਕਾਰਨ ਅਮਰੀਕੀ ਅਰਥਵਿਵਸਥਾ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਅਤੇ ਮੰਦੀ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕੋਵਿਡ ਮਹਾਮਾਰੀ ਦੌਰਾਨ ਤਕਨੀਕੀ ਕੰਪਨੀਆਂ ਦੇ ਵਧਦੇ ਮੁੱਲਾਂਕਣ 'ਤੇ ਹੁਣ ਸਵਾਲ ਉੱਠ ਰਹੇ ਹਨ। ਮੈਟਾ ਦਾ ਸਟਾਕ ਦੋ ਤਿਹਾਈ ਫੀਸਦੀ ਤੱਕ ਡਿੱਗ ਗਿਆ ਹੈ। ਮਾਰਕ ਜ਼ੁਕਰਬਰਗ ਨੇ ਸਤੰਬਰ ਦੇ ਅਖੀਰ ਵਿੱਚ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਮੇਟਾ ਲਾਗਤਾਂ ਵਿੱਚ ਕਟੌਤੀ ਕਰਨ ਅਤੇ ਟੀਮਾਂ ਦਾ ਪੁਨਰਗਠਨ ਕਰਨ ਦਾ ਇਰਾਦਾ ਰੱਖਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement