Nitin Gadkari on Pollution: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕਾਂ 'ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਅਤੇ ਉਨ੍ਹਾਂ ਕਾਰਨ ਲੱਗਣ ਵਾਲੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਨਵਾਂ ਐਲਾਨ ਕੀਤਾ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਦਾ ਇਹ ਐਲਾਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੀ ਹਾਂ, ਕੇਂਦਰੀ ਮੰਤਰੀ ਵੱਲੋਂ ਇੱਕ ਪ੍ਰੋਗਰਾਮ ਵਿੱਚ ਐਲਾਨ ਕੀਤਾ ਗਿਆ ਸੀ ਕਿ ਜੇ ਕੋਈ ਸੜਕ 'ਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨ ਦੀ ਤਸਵੀਰ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਸੁਣ ਕੇ ਕਾਰ, ਬਾਈਕ ਅਤੇ ਹੋਰ ਵਾਹਨ ਚਾਲਕ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਜਲਦ ਹੀ ਇਹ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ।


ਸੜਕ ਹਾਦਸਿਆਂ ਵਿੱਚ ਆਵੇਗੀ ਕਮੀ 


ਨਿਤਿਨ ਗਡਕਰੀ ਨੇ ਇਹ ਵੀ ਦੱਸਿਆ ਕਿ ਇਸ ਨਿਯਮ ਨੂੰ ਸੁਣ ਕੇ ਵਾਹਨ ਚਾਲਕ ਹੈਰਾਨੀ ਪ੍ਰਗਟ ਕਰ ਰਹੇ ਹਨ ਪਰ ਇਸ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰਾਂ ਦੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਗਲਤ ਪਾਰਕ ਕੀਤੇ ਵਾਹਨ ਤੋਂ 1000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਜੇ ਇਹ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਟ੍ਰੈਫਿਕ ਜਾਮ ਦੇ ਨਾਲ-ਨਾਲ ਹਾਦਸਿਆਂ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ।


ਤਸਵੀਰ ਭੇਜਣ 'ਤੇ 500 ਰੁਪਏ ਦਾ ਇਨਾਮ


ਗਡਕਰੀ ਨੇ ਪਿਛਲੇ ਦਿਨੀਂ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਇਸ ਕਾਨੂੰਨ ਨੂੰ ਲਿਆਉਣ ਦਾ ਮਕਸਦ ਵਾਹਨਾਂ ਨੂੰ ਗਲਤ ਤਰੀਕੇ ਨਾਲ ਪਾਰਕ ਕਰਨ ਦੇ ਰੁਝਾਨ ਨੂੰ ਰੋਕਣਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਸੀ, 'ਮੈਂ ਇਕ ਕਾਨੂੰਨ ਲਿਆਉਣ ਜਾ ਰਿਹਾ ਹਾਂ- ਇਸ ਦੇ ਮੁਤਾਬਕ ਜੋ ਵੀ ਵਿਅਕਤੀ ਸੜਕ 'ਤੇ ਵਾਹਨ ਖੜ੍ਹਾ ਕਰੇਗਾ, ਉਸ ਨੂੰ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਲਤ ਪਾਰਕ ਕੀਤੇ ਵਾਹਨ ਦੀ ਤਸਵੀਰ ਭੇਜਣ ਵਾਲੇ ਵਿਅਕਤੀ ਨੂੰ 500 ਰੁਪਏ ਦਿੱਤੇ ਜਾਣਗੇ।


ਚਾਰ ਦੇ ਇੱਕ ਪਰਿਵਾਰ ਵਿੱਚ ਛੇ ਕਾਰਾਂ


ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਵੀ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਲੋਕ ਘਰ ਤਾਂ ਬਣਾਉਂਦੇ ਹਨ ਪਰ ਪਾਰਕਿੰਗ ਬਾਰੇ ਨਹੀਂ ਸੋਚਦੇ। ਕਰੋੜਾਂ ਦਾ ਘਰ ਬਣਾਉਣ ਤੋਂ ਬਾਅਦ ਵੀ ਉਹ ਆਪਣੇ ਵਾਹਨ ਸੜਕ 'ਤੇ ਹੀ ਪਾਰਕ ਕਰਦੇ ਹਨ। ਗਡਕਰੀ ਨੇ ਹੱਸਦੇ ਹੋਏ ਕਿਹਾ, 'ਮੇਰੇ ਰਸੋਈਏ ਕੋਲ ਨਾਗਪੁਰ 'ਚ ਦੋ ਸੈਕਿੰਡ ਹੈਂਡ ਵਾਹਨ ਹਨ। ਅੱਜ ਚਾਰ ਜੀਆਂ ਦੇ ਪਰਿਵਾਰ ਵਿੱਚ ਛੇ ਕਾਰਾਂ ਹਨ। ਇਸ ਤੋਂ ਲੱਗਦਾ ਹੈ ਕਿ ਅਸੀਂ ਦਿੱਲੀ ਵਾਲਿਆਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਲਈ ਹੈ।