Passport Re-Issue Rules: ਸਾਨੂੰ ਕਿਤੇ ਵੀ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਹ ਬਹੁਤ ਜ਼ਰੂਰੀ ਦਸਤਾਵੇਜ਼ ਹੈ ਪਰ ਜੇ ਇਹ ਪਾਸਪੋਰਟ ਫਟ (Passport Damaged) ਜਾਂਦਾ ਹੈ ਤਾਂ ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਬੱਚਿਆਂ ਜਾਂ ਕਿਸੇ ਦੁਰਘਟਨਾ ਕਾਰਨ ਪਾਸਪੋਰਟ ਫਟ ਜਾਂਦਾ ਹੈ ਤਾਂ ਇਹ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਜੇ ਤੁਹਾਡਾ ਪਾਸਪੋਰਟ ਵੀ ਫਟ ਗਿਆ ਹੈ ਜਾਂ ਖਰਾਬ ਹੋ ਗਿਆ ਹੈ ਤਾਂ ਤੁਸੀਂ ਇਸ ਨੂੰ ਰੀਨਿਊ ਕਰਵਾ ਸਕਦੇ ਹੋ। ਜ਼ਿਆਦਾਤਰ ਲੋਕ ਪਾਸਪੋਰਟ ਨਵਿਆਉਣ ਦੇ ਨਿਯਮਾਂ ਤੋਂ ਜਾਣੂ ਨਹੀਂ ਹਨ। ਅਸੀਂ ਤੁਹਾਨੂੰ ਪਾਸਪੋਰਟ ਖਰਾਬ ਹੋਣ ਦੀ ਸਥਿਤੀ ਵਿੱਚ ਇਸਨੂੰ ਦੁਬਾਰਾ ਜਾਰੀ ਕਰਨ ਲਈ ਪਾਸਪੋਰਟ ਰੀ-ਇਸ਼ੂ (Passport Re-Issue Rules) ਕਰਨ ਦੇ ਨਿਯਮਾਂ ਬਾਰੇ ਦੱਸ ਰਹੇ ਹਾਂ-


ਪਾਸਪੋਰਟ ਮੁੜ ਜਾਰੀ ਕਰਨ ਲਈ ਫੀਸ



ਦੱਸ ਦੇਈਏ ਕਿ ਜੇ ਕਿਸੇ ਵਿਅਕਤੀ ਦਾ ਪਾਸਪੋਰਟ ਫਟ ਗਿਆ ਹੈ ਜਾਂ ਖਰਾਬ ਹੋ ਗਿਆ ਹੈ ਤਾਂ ਇਸ ਨੂੰ ਦੁਬਾਰਾ ਜਾਰੀ ਕੀਤਾ ਜਾ ਸਕਦਾ ਹੈ। ਇਸ ਨੂੰ ਦੁਬਾਰਾ ਜਾਰੀ ਕਰਨ ਲਈ ਵਿਦੇਸ਼ ਮੰਤਰਾਲੇ ਨੇ ਪੂਰੀ ਪ੍ਰਕਿਰਿਆ ਦੱਸੀ ਹੈ। ਪਾਸਪੋਰਟ ਦੁਬਾਰਾ ਜਾਰੀ ਕਰਨ ਲਈ, ਤੁਹਾਨੂੰ 3,000 ਰੁਪਏ ਤੱਕ ਦੀ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਨਵਾਂ ਪਾਸਪੋਰਟ ਜਾਰੀ ਕੀਤਾ ਜਾਵੇਗਾ।


ਪਾਸਪੋਰਟ ਦੁਬਾਰਾ ਜਾਰੀ ਕਰਨ ਵਿੱਚ ਕਿੰਨਾ ਲੱਗਦਾ ਹੈ ਸਮਾਂ?


ਜ਼ਿਕਰਯੋਗ ਹੈ ਕਿ ਜੇ ਕਿਸੇ ਵਿਅਕਤੀ ਦਾ ਪਾਸਪੋਰਟ ਫਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਤੁਹਾਨੂੰ ਪਾਸਪੋਰਟ ਸੇਵਾ ਕੇਂਦਰ ਜਾਂ ਖੇਤਰੀ ਦਫ਼ਤਰ 'ਚ ਅਪਾਇੰਟਮੈਂਟ ਲੈਣੀ ਪਵੇਗੀ ਅਤੇ ਫਿਰ ਉੱਥੇ ਤੁਹਾਡੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਅਪਾਇੰਟਮੈਂਟ ਵਿੱਚ ਤੁਹਾਡੀ ਪੁਲਿਸ ਕੋਲ ਦਰਜ ਕੀਤੀ ਗਈ ਸ਼ਿਕਾਇਤ ਦੀ ਕਾਪੀ ਵੀ ਚੈੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਮਾਮਲਾ ਖੇਤਰੀ ਪਾਸਪੋਰਟ ਦਫ਼ਤਰ (Regional Passport Office) ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ 1 ਹਫਤੇ ਦੇ ਅੰਦਰ ਨਵਾਂ ਪਾਸਪੋਰਟ ਮਿਲ ਜਾਵੇਗਾ।


ਜੇ ਪਾਸਪੋਰਟ ਗੁੰਮ ਹੋ ਜਾਵੇ ਤਾਂ ਕੀ ਕਰਨਾ ਹੈ?


ਜੇ ਤੁਹਾਡਾ ਪਾਸਪੋਰਟ ਗੁੰਮ ਹੋ ਗਿਆ ਹੈ, ਤਾਂ ਸਭ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਕਰੋ। ਇਸ ਨਾਲ ਪਾਸਪੋਰਟ ਦੀ ਦੁਰਵਰਤੋਂ ਹੋਣ 'ਤੇ ਤੁਹਾਨੂੰ ਬਾਅਦ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਤੋਂ ਬਾਅਦ ਗੁੰਮ ਹੋਏ ਪਾਸਪੋਰਟ ਦੀ ਸੂਚਨਾ ਪਾਸਪੋਰਟ ਦਫਤਰ  (Passport Office) ਨੂੰ ਦੇਣੀ ਹੋਵੇਗੀ। ਅੱਗੇ, ਤੁਹਾਨੂੰ ਇਸ ਬਾਰੇ ਦੂਤਾਵਾਸ ਨੂੰ ਵੀ ਸੂਚਿਤ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਕ ਅਰਜ਼ੀ ਫਾਰਮ ਦਿੱਤਾ ਜਾਵੇਗਾ ਜੋ ਤੁਸੀਂ ਭਰੋਗੇ। ਇਸ ਤੋਂ ਬਾਅਦ ਇਸ ਨਾਲ ਜੁੜੇ ਕੁਝ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ ਅਤੇ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਨਵਾਂ ਪਾਸਪੋਰਟ ਜਾਰੀ ਕੀਤਾ ਜਾਵੇਗਾ।