ਪੜਚੋਲ ਕਰੋ
Advertisement
Paytm Share Price : ਰਾਕੇਟ ਦੀ ਤਰ੍ਹਾਂ ਦੂਜੇ ਦਿਨ ਵੀ ਭੱਜੇ Paytm ਦੇ ਸ਼ੇਅਰ ! 20 ਪ੍ਰਤੀਸ਼ਤ ਤੱਕ ਚੜ੍ਹ ਗਏ ਸਟਾਕ ਦੇ ਰੇਟ
Paytm Share Price : ਅੱਜ ਪੇਟੀਐਮ ਦੇ ਸ਼ੇਅਰਾਂ ਨੇ ਬਾਜ਼ਾਰ ਦੇ ਸ਼ੁਰੂਆਤੀ ਵਪਾਰ ਵਿੱਚ ਜ਼ਬਰਦਸਤ ਉਛਾਲ ਦਰਜ ਕੀਤਾ। ਪੇਟੀਐੱਮ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਕਾਰੋਬਾਰੀ ਦਿਨ ਤੇਜ਼ੀ ਦਰਜ ਕੀਤੀ ਗਈ ਹੈ। ਪੇਟੀਐੱਮ ਦੇ ਸ਼ੇਅਰ ਉੱਪਰਲੇ ਸਰਕਟ 'ਤੇ ਆ ਗਏ ਹਨ ਅਤੇ
Paytm Share Price : ਅੱਜ ਪੇਟੀਐਮ ਦੇ ਸ਼ੇਅਰਾਂ ਨੇ ਬਾਜ਼ਾਰ ਦੇ ਸ਼ੁਰੂਆਤੀ ਵਪਾਰ ਵਿੱਚ ਜ਼ਬਰਦਸਤ ਉਛਾਲ ਦਰਜ ਕੀਤਾ। ਪੇਟੀਐੱਮ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਕਾਰੋਬਾਰੀ ਦਿਨ ਤੇਜ਼ੀ ਦਰਜ ਕੀਤੀ ਗਈ ਹੈ। ਪੇਟੀਐੱਮ ਦੇ ਸ਼ੇਅਰ ਉੱਪਰਲੇ ਸਰਕਟ 'ਤੇ ਆ ਗਏ ਹਨ ਅਤੇ ਇਸ ਦੀਆਂ ਕੀਮਤਾਂ 20 ਫੀਸਦੀ ਤੱਕ ਵਧੀਆਂ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ 'ਚ ਇਸ ਸਟਾਕ 'ਚ 27 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਹੈ।
ਅੱਜ ਜਿਵੇਂ ਹੀ ਬਾਜ਼ਾਰ ਦੀ ਸ਼ੁਰੂਆਤ ਹੋਈ, Paytm 20 ਫੀਸਦੀ ਦੇ ਉਛਾਲ ਨਾਲ 669.60 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਸਟਾਕ ਵਿੱਚ ਗਿਰਾਵਟ ਆਈ ਅਤੇ ਦੁਪਹਿਰ 12.20 ਵਜੇ ਪੇਟੀਐਮ ਦੇ ਸ਼ੇਅਰ ਬੀਐਸਈ ਵਿੱਚ 9.68 ਪ੍ਰਤੀਸ਼ਤ ਦੇ ਵਾਧੇ ਨਾਲ 612.35 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਇਸ ਦੀ ਮਾਰਕੀਟ ਕੈਪ 396.93 ਅਰਬ ਰੁਪਏ ਹੈ।
ਅੱਜ ਜਿਵੇਂ ਹੀ ਬਾਜ਼ਾਰ ਦੀ ਸ਼ੁਰੂਆਤ ਹੋਈ, Paytm 20 ਫੀਸਦੀ ਦੇ ਉਛਾਲ ਨਾਲ 669.60 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਸਟਾਕ ਵਿੱਚ ਗਿਰਾਵਟ ਆਈ ਅਤੇ ਦੁਪਹਿਰ 12.20 ਵਜੇ ਪੇਟੀਐਮ ਦੇ ਸ਼ੇਅਰ ਬੀਐਸਈ ਵਿੱਚ 9.68 ਪ੍ਰਤੀਸ਼ਤ ਦੇ ਵਾਧੇ ਨਾਲ 612.35 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਇਸ ਦੀ ਮਾਰਕੀਟ ਕੈਪ 396.93 ਅਰਬ ਰੁਪਏ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ
ਤਿਮਾਹੀ ਨਤੀਜਿਆਂ ਵਿੱਚ ਪੇਟੀਐਮ ਦੀ ਆਮਦਨ ਵਿੱਚ ਵਾਧਾ
ਤਿਮਾਹੀ ਨਤੀਜਿਆਂ ਵਿੱਚ ਪੇਟੀਐਮ ਦੀ ਆਮਦਨ ਵਿੱਚ ਵਾਧਾ
ਸੋਮਵਾਰ ਨੂੰ ਪੇਟੀਐੱਮ ਦੇ ਸ਼ੇਅਰ 6.31 ਫੀਸਦੀ ਵੱਧ ਕੇ 558 ਰੁਪਏ 'ਤੇ ਬੰਦ ਹੋਏ ਸਨ। ਦਸੰਬਰ 2022 ਦੀ ਤਿਮਾਹੀ ਦੌਰਾਨ ਡਿਜੀਟਲ ਵਿੱਤੀ ਸੇਵਾ ਪ੍ਰਦਾਤਾ ਦਾ ਏਕੀਕ੍ਰਿਤ ਸ਼ੁੱਧ ਘਾਟਾ ਘਟ ਕੇ 392 ਕਰੋੜ ਰੁਪਏ ਰਹਿ ਗਿਆ ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ 778.4 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੌਰਾਨ ਕੰਪਨੀ ਦਾ ਮਾਲੀਆ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ 1,456.1 ਕਰੋੜ ਰੁਪਏ ਦੇ ਮੁਕਾਬਲੇ 42 ਫੀਸਦੀ ਵੱਧ ਕੇ 2,062.2 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
paytm ਸ਼ੇਅਰ ਕੀਮਤ ਹਿਸਟਰੀ
paytm ਸ਼ੇਅਰ ਕੀਮਤ ਹਿਸਟਰੀ
ਪੇਟੀਐਮ ਦੇ ਸ਼ੇਅਰਾਂ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ 8.18 ਫੀਸਦੀ ਤੱਕ ਦਾ ਉਛਾਲ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੇ ਮਹੀਨਿਆਂ ਦੌਰਾਨ ਇਸ ਦੇ ਸਟਾਕ 'ਚ 26.94 ਫੀਸਦੀ ਦੀ ਗਿਰਾਵਟ ਆਈ ਹੈ। ਜਨਵਰੀ 2023 ਤੋਂ ਬਾਅਦ ਇਸ ਸਟਾਕ 'ਚ 14.67 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਟਾਕ 'ਚ ਇਕ ਸਾਲ 'ਚ 36.30 ਫੀਸਦੀ ਦੀ ਗਿਰਾਵਟ ਆਈ ਹੈ।
Paytm ਦੇ ਸ਼ੇਅਰ ਦੀ ਇਸ ਸਮੇਂ ਕੀਮਤ ਕੀ ਹੈ?
ਫਿਲਹਾਲ Paytm ਦਾ ਸਟਾਕ 39.70 ਰੁਪਏ ਜਾਂ 7.11 ਫੀਸਦੀ ਦੇ ਵਾਧੇ ਨਾਲ 598 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement