National Pension Scheme: ਨੌਕਰੀ ਦੇ ਦੌਰਾਨ ਲੋਕ ਸੇਵਾ ਮੁਕਤ ਹੋਣ ਤੋਂ ਬਾਅਦ ਦਾ ਵੀ ਪਲਾਨ ਬਣਾਉਂਦੇ ਰਹਿੰਦੇ ਹਨ। ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦਾ ਬੁਢਾਪਾ ਸੁਖਦ ਤਰੀਕੇ ਨਾਲ ਬੀਤੇ, ਨਾਲ ਹੀ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਵੀ ਅਸੀਂ ਕਾਫੀ ਯੋਜਨਾਵਾਂ ਬਣਾਉਂਦੇ ਹਾਂ। ਅਸੀਂ ਉਹਨਾਂ ਦੇ ਭਵਿੱਖ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂਕਿ ਉਹਨਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜੇ ਤੁਸੀਂ ਵੀ ਆਪਣੇ ਜੀਵਨਸਾਥੀ ਨਾਲ ਭਵਿੱਖ ਦੀ ਪਲਾਨਿੰਗ ਕਰ ਰਹੇ ਹੋ ਤਾਂ ਨੈਸ਼ਨਲ ਪੈਂਸਨ ਸਕੀਮ (National Pension Scheme) ਵਿੱਚ ਨਿਵੇਸ਼ ਕਰ ਸਕਦੇ ਹੋ। 



ਟੈਕਸ ਸੇਵਿੰਗ ਵਿੱਚ ਮਦਦ 


ਪਹਿਲਾਂ ਸਿਰਫ਼ ਸਰਕਾਰੀ ਕਰਮਚਾਰੀਆਂ (Government Employess) ਹੀ ਨੈਸ਼ਨਲ ਪੈਨਸ਼ਨ ਸਕੀਮ ਵਿੱਚ ਨਿਵੇਸ਼ ਕਰ ਸਕਦੇ ਸੀ ਪਰ ਸਰਕਾਰ ਨੇ ਇਸ ਨੂੰ ਹੁਣ ਸਾਰਿਆਂ ਲਈ ਖੋਲ੍ਹ ਦਿੱਤਾ ਹੈ। ਹਾਲਾਂਕਿ ਕੁੱਝ ਬੁਨਿਆਦੀ ਸ਼ਰਤਾਂ ਸਰਕਾਰ ਨੇ ਤੈਅ ਕੀਤੀਆਂ ਹਨ। ਦੇਸ਼ ਦਾ ਕੋਈ ਵੀ ਨਾਗਰਿਕ ਇਹਨਾਂ ਸ਼ਰਤਾਂ ਦੇ ਨਾਲ ਨੈਸ਼ਨਲ ਪੈਨਸ਼ਨ ਸਕੀਮ ਵਿੱਚ ਨਿਵੇਸ਼ ਕਰ ਕੇ ਲਾਭ ਲੈ ਸਕਦਾ ਹੈ। ਇਹ ਸਕੀਮ ਤੁਹਾਨੂੰ ਟੈਕਸ (tax saving) ਬਚਾਉਣ ਵਿੱਚ ਮਦਦ ਕਰਦੀ ਹੈ। ਇਸ ਪੈਨਸ਼ਨ ਸਕੀਮ ਨੇ ਹੁਣ ਤੱਕ ਨਿਵੇਸ਼ ਉੱਤੇ 10 ਫ਼ੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ ਹੈ। ਇਸ ਲਈ ਲੋਕ ਇਸ ਵਿੱਚ ਨਿਵੇਸ਼ ਕਰਨਾ ਜ਼ਿਆਦਾ ਪਸੰਦ ਕਰ ਰਹੇ ਹਨ। 


 


ਹਰ ਮਹੀਨੇ 50 ਹਜ਼ਾਰ ਰੁਪਏ ਪੈਨਸ਼ਨ 


ਜੇ ਤੁਸੀਂ ਆਪਣੀ ਪਤਨੀ ਦੇ ਭਵਿੱਖ ਨੂੰ ਆਰਥਿਕ ਰੂਪ ਨਾਲ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਨੈਸ਼ਨਲ ਪੈਨਸ਼ਨ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ। ਇਸ ਵਿੱਚ ਨਿਵੇਸ਼ ਕਰ ਕੇ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ ਆਪਣੀ ਪਤਨੀ ਨੂੰ 50 ਹਜ਼ਾਰ ਰੁਪਏ ਦੀ ਪੈਨਸ਼ਨ ਦਾ ਪ੍ਰਬੰਧ ਕਰ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਨੂੰ ਜਲਦ ਹੀ ਨਿਵੇਸ਼ ਸ਼ੁਰੂ ਕਰਨਾ ਪਵੇਗਾ। ਤੁਸੀਂ ਜਿਸ ਲਈ ਇਸ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਅਤੇ ਉਸ ਦੀ ਉਮਰ 35 ਸਾਲ ਹੈ ਤੁਹਾਨੂੰ 25 ਸਾਲ ਤੱਕ ਨਿਵੇਸ਼ ਕਰਨਾ ਪਵੇਗਾ। ਇਸ ਤੋਂ ਬਾਅਦ ਉਸ ਨੂੰ ਹਰ ਮਹੀਨੇ 50,000 ਰੁਪਏ ਦੀ ਪੈਨਸ਼ਨ ਮਿਲੇਗੀ।