ਨਵੀਂ ਦਿੱਲੀ: ਪਿਛਲੇ ਇਕ ਸਾਲ 'ਚ ਤੇਲ ਦੀਆਂ ਕੀਮਤਾਂ 'ਚ 20 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਇਸ ਮਿਆਦ ਦੇ ਦੌਰਾਨ, ਪੈਟਰੋਲ ਤੇ ਡੀਜ਼ਲ ਦੇ ਬੇਸ ਪ੍ਰਾਈਸ ਵਿੱਚ ਸਿਰਫ 3-4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਬੇਸ ਪ੍ਰਾਈਸ ਤੇ ਟੈਕਸ ਦੀ ਕੀਮਤ ਨੂੰ ਵੇਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਟੈਕਸ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਮੁੱਖ ਕਾਰਕ ਹੈ।


 


ਪਿਛਲੇ ਸਾਲ 1 ਮਈ ਨੂੰ ਦਿੱਲੀ ਦੇ ਪੈਟਰੋਲ ਪੰਪਾਂ 'ਤੇ ਪੈਟਰੋਲ ਦੀ ਕੀਮਤ 69.59 ਰੁਪਏ ਪ੍ਰਤੀ ਲੀਟਰ ਸੀ। ਜਦਕਿ ਉਸ ਸਮੇਂ ਬੇਸ ਪ੍ਰਾਈਸ 27.95 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 62.29 ਰੁਪਏ ਸੀ ਤੇ ਇਸ ਦਾ ਅਧਾਰ ਮੁੱਲ 24.85 ਰੁਪਏ ਸੀ।


 


ਜੇ ਤੁਸੀਂ ਇਸ ਸਾਲ 1 ਮਈ ਦੇ ਅੰਕੜਿਆਂ 'ਤੇ ਨਜ਼ਰ ਮਾਰੋ ਤਾਂ ਪੈਟਰੋਲ ਦੀ ਬੇਸ ਪ੍ਰਾਈਸ 3.53 ਰੁਪਏ ਵਧ ਕੇ 31.48 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਪ੍ਰਚੂਨ ਦੀ ਕੀਮਤ 20.81 ਰੁਪਏ ਵਧ ਕੇ 90.40 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੇ ਬੇਸ ਪ੍ਰਾਈਸ 'ਚ 4.17 ਰੁਪਏ ਦੀ ਤੇਜ਼ੀ ਆਈ ਹੈ ਪਰ ਪ੍ਰਚੂਨ ਕੀਮਤ 20.32 ਰੁਪਏ ਚੜ੍ਹ ਕੇ 82.61 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।


 


ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਵਾਧੇ ਦਾ ਇਕ ਕਾਰਨ ਕੇਂਦਰ ਸਰਕਾਰ ਦੁਆਰਾ ਪਿਛਲੇ ਸਾਲ ਟੈਕਸ 'ਚ ਕੀਤਾ ਵਾਧਾ ਹੈ ਤੇ ਉਸ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਵੈਟ 'ਚ ਕੀਤੇ ਵਾਧੇ ਨੂੰ ਵੀ ਮੰਨਿਆ ਜਾ ਰਿਹਾ ਹੈ।


 


ਪਿਛਲੇ ਸਾਲ ਮਾਰਚ ਤੋਂ ਮਈ ਦੇ ਵਿਚਕਾਰ ਕੇਂਦਰ ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 16 ਰੁਪਏ ਵਧਾ ਦਿੱਤੀ ਸੀ। ਉਸ ਦੌਰਾਨ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904