Petrol Diesel Rate on 20 September 2023: ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਕਈ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਕਮੀ ਆਈ ਹੈ ਪਰ ਚਾਰੇ ਮਹਾਨਗਰਾਂ 'ਚ ਕੀਮਤਾਂ ਸਥਿਰ ਰਹੀਆਂ ਹਨ। ਨਵੀਂ ਦਿੱਲੀ ਵਿੱਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


ਕਿਹੜੇ-ਕਿਹੜੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?
ਆਗਰਾ-ਪੈਟਰੋਲ 25 ਪੈਸੇ ਮਹਿੰਗਾ ਹੋ ਕੇ 96.63 ਰੁਪਏ ਪ੍ਰਤੀ ਲੀਟਰ, ਡੀਜ਼ਲ 25 ਪੈਸੇ ਸਸਤਾ ਹੋ ਕੇ 89.80 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਅਲੀਗੜ੍ਹ- ਪੈਟਰੋਲ 9 ਪੈਸੇ ਮਹਿੰਗਾ ਹੋ ਕੇ 96.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਡੀਜ਼ਲ 9 ਪੈਸੇ ਮਹਿੰਗਾ ਹੋ ਕੇ 89.94 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਗੋਰਖਪੁਰ- ਪੈਟਰੋਲ 12 ਪੈਸੇ ਸਸਤਾ 96.79 ਰੁਪਏ, ਡੀਜ਼ਲ 12 ਪੈਸੇ ਸਸਤਾ 89.97 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਜੈਪੁਰ- ਪੈਟਰੋਲ 3 ਪੈਸੇ ਸਸਤਾ 108.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3 ਪੈਸੇ ਸਸਤਾ 93.69 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


ਲਖਨਊ- ਪੈਟਰੋਲ 9 ਪੈਸੇ ਮਹਿੰਗਾ ਹੋ ਕੇ 96.56 ਰੁਪਏ ਪ੍ਰਤੀ ਲੀਟਰ, ਡੀਜ਼ਲ 9 ਪੈਸੇ ਮਹਿੰਗਾ ਹੋ ਕੇ 89.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪੁਣੇ- ਪੈਟਰੋਲ 32 ਪੈਸੇ ਮਹਿੰਗਾ ਹੋ ਕੇ 106.17 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 31 ਪੈਸੇ ਸਸਤਾ ਹੋ ਕੇ 92.68 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।



ਕੱਚੇ ਤੇਲ 'ਚ ਵਾਧੇ ਦਾ ਸਿਲਸਿਲਾ ਜਾਰੀ-


ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ WTI ਕੱਚੇ ਤੇਲ ਦੀ ਕੀਮਤ 0.32 ਫੀਸਦੀ ਵਧ ਗਈ ਹੈ ਅਤੇ ਇਹ 91.49 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਦੀ ਕੀਮਤ 'ਚ 0.07 ਫੀਸਦੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ 94.41 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।




SMS ਰਾਹੀਂ ਕੀਮਤ ਦੀ ਜਾਂਚ ਕਰੋ

ਜੇਕਰ ਤੁਸੀਂ ਆਪਣੇ ਸ਼ਹਿਰ ਦੀ ਨਵੀਂ ਪੈਟਰੋਲ-ਡੀਜ਼ਲ ਦੀ ਕੀਮਤ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ਼ ਇੱਕ SMS ਰਾਹੀਂ ਹੀ ਪਤਾ ਕਰ ਸਕਦੇ ਹੋ। ਇਸ ਲਈ, BPCL ਗਾਹਕਾਂ ਨੂੰ <ਡੀਲਰ ਕੋਡ> ਨੰਬਰ 9223112222 'ਤੇ ਭੇਜਣਾ ਪਏਗਾ। ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਨੂੰ 9224992249 'ਤੇ ਭੇਜ ਸਕਦੇ ਹਨ। HPCL ਗਾਹਕ HPPRICE<ਡੀਲਰ ਕੋਡ> ਨੂੰ 9222201122 'ਤੇ ਭੇਜ ਸਕਦੇ ਹਨ। ਇਸ ਤੋਂ ਬਾਅਦ, ਤੁਹਾਨੂੰ ਕੁਝ ਹੀ ਮਿੰਟਾਂ ਵਿੱਚ ਨਵੀਂ ਕੀਮਤ ਬਾਰੇ ਜਾਣਕਾਰੀ ਮਿਲ ਜਾਵੇਗੀ।