Petrol and Diesel Sale : ਦੇਸ਼ ਭਰ ਵਿੱਚ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਨ੍ਹਾਂ ਦੀ ਮੰਗ ਵਿੱਚ ਕਮੀ ਆਈ ਹੈ। ਅਪ੍ਰੈਲ 2022 ਵਿੱਚ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਿੱਚ ਮਾਮੂਲੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ LPG ਗੈਸ ਦੀ ਖਪਤ ਦੀ ਗੱਲ ਕਰੀਏ ਤਾਂ ਇਸ 'ਚ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਈਂਧਨ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ, ਜਿਸ ਦਾ ਸਿੱਧਾ ਅਸਰ ਮੰਗ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੀਮਤਾਂ ਵਧਣ ਨਾਲ ਮੰਗ ਪ੍ਰਭਾਵਿਤ ਹੋਈ ਹੈ। ਇਹ ਜਾਣਕਾਰੀ ਐਤਵਾਰ ਨੂੰ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ।

 
ਐਲਪੀਜੀ ਦੀ ਮੰਗ ਵਿੱਚ ਗਿਰਾਵਟ


ਮਾਰਚ 2022 ਦੀ ਤੁਲਨਾ 'ਚ ਅਪ੍ਰੈਲ 2022 'ਚ ਪੈਟਰੋਲ ਦੀ ਵਿਕਰੀ 'ਚ 2.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਡੀਜ਼ਲ ਦੀ ਮੰਗ ਲਗਭਗ ਸਥਿਰ ਰਹੀ ਹੈ। ਐਲਪੀਜੀ ਦੀ ਖਪਤ, ਜਿਸਦੀ ਮੰਗ ਮਹਾਂਮਾਰੀ ਦੇ ਦੌਰਾਨ ਲਗਾਤਾਰ ਵਧਦੀ ਰਹੀ ਸੀ ,ਉਸਦੀ ਖਪਤ 'ਤੇ ਵੀ ਮਹੀਨਾਵਾਰ ਅਧਾਰ 'ਤੇ ਅਪ੍ਰੈਲ ਵਿੱਚ 9.1 ਪ੍ਰਤੀਸ਼ਤ ਦੀ ਗਿਰਾਵਟ ਆਈ।

ਸਾਢੇ 4 ਮਹੀਨਿਆਂ ਬਾਅਦ 22 ਮਾਰਚ ਨੂੰ ਵਧੀਆਂ ਸੀ ਕੀਮਤਾਂ


ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਕਰੀਬ ਸਾਢੇ ਚਾਰ ਮਹੀਨਿਆਂ ਤੱਕ ਸਥਿਰ ਰੱਖਣ ਤੋਂ ਬਾਅਦ ਪਹਿਲੀ ਵਾਰ 22 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਉਸ ਤੋਂ ਬਾਅਦ 6 ਅਪ੍ਰੈਲ ਤੱਕ 16 ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੁੱਲ 10-10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।


22 ਮਾਰਚ ਨੂੰ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਹੋਇਆ ਸੀ ਵਾਧਾ  


22 ਮਾਰਚ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੀ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਤੱਕ ਪਹੁੰਚ ਗਈ ਸੀ। ਇਸ ਕੀਮਤ ਵਾਧੇ ਨੇ ਖਪਤ ਵਿੱਚ ਸੰਜਮ ਲਿਆਇਆ।