Petrol Diesel Price 22 Oct 2021: ਦੇਸ਼ 'ਚ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੋਵੇਂ 35-35 ਪੈਸੇ ਪ੍ਰਤੀਲੀਟਰ ਮਹਿੰਗੇ ਹੋ ਗਏ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 106.89 ਰੁਪਏ ਪ੍ਰਤੀ ਲੀਟਰ ਹੋ ਗਈ ਜਦਕਿ ਡੀਜ਼ਲ ਦੀ ਕੀਮਤ ਇਸ ਸਾਲ ਹੁਣ ਤਕ ਦੇ ਸਿਖਰਲੇ 35 ਪੈਸੇ ਵਧ ਕੇ 95.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ 112.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 103.63 ਰੁਪਏ ਪ੍ਰਤੀ ਲੀਟਰ ਹੈ। ਜੋ ਸਾਰੇ ਮਹਾਂਨਗਰਾਂ 'ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਕੋਲਕਾਤਾ ਤੇ ਚੇਨੱਈ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ 107.45 ਰੁਪਏ ਪ੍ਰਤੀਲੀਟਰ ਤੇ 103.92 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 98.73 ਰੁਪਏ ਪ੍ਰਤੀ ਲੀਟਰ ਤੇ 99.92 ਰੁਪਏ ਪ੍ਰਤੀ ਲੀਟਰ ਹੈ।
ਕੀਮਤਾਂ 'ਚ ਉਤਾਰ-ਚੜਾਅ ਦੇ ਮਾਮਲਿਆਂ 'ਚ ਪਿਛਲੇ 28 ਦਿਨਾਂ 'ਚੋਂ 22 ਦਿਨ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਜਿਸ ਨਾਲ ਦਿੱਲੀ 'ਚ ਇਸ ਦੀ ਖੁਦਰਾ ਕੀਮਤਾਂ 'ਚ ਕਰੀਬ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਤੇਲ ਹੁਣ ਦੇਸ਼ ਦੇ ਕਈ ਹਿੱਸਿਆਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਕੀਮਤ 'ਤੇ ਮਿਲ ਰਿਹਾ ਹੈ। ਪੈਟਰੋਲ ਦੀ ਕੀਮਤ 24 ਦਿਨਾਂ 'ਚੋਂ 19 ਦਿਨ ਵਧਾਈ ਗਈ। ਜਿਸ ਨਾਲ ਇਸ ਦੀਆਂ ਪੰਪ ਕੀਮਤਾਂ 'ਚ 5.70 ਰੁਪਏ ਪ੍ਰਤੀਲੀਟਰ ਦਾ ਇਜ਼ਾਫਾ ਹੋਇਆ ਹੈ।
ਸ਼ਹਿਰ ਪੈਟਰੋਲ ਡੀਜ਼ਲ
ਲਖਨਊ 103.86 96.07
ਪਟਨਾ 110.44 102.21
ਬੈਂਗਲੁਰੂ 110.61 101.49
ਹੈਦਰਾਬਾਦ 111.18 104.32
ਚੰਡੀਗੜ੍ਹ 102.88 95.33
ਜੈਪੁਰ 114.11 105.34
ਗੁਰੂਗ੍ਰਾਮ 104.49 96.37
ਨੌਇਡਾ 104.08 96.26
ਕਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਡੀਜ਼ਲ ਦੇ ਭਾਅ 100 ਰੁਪਏ ਤੋਂ ਪਾਰ
ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪੈਟਰੋਲ ਦੀਆਂ ਕੀਮਤਾਂ ਪਹਿਲਾਂ ਤੋਂ ਹੀ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ। ਉੱਥੇ ਹੀ ਡੀਜ਼ਲ ਦੀਆਂ ਦਰਾਂ ਮੱਧ ਪ੍ਰਦੇਸ਼, ਰਾਜਸਥਾਨ, ਓੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਕੇਰਲ, ਕਰਨਾਟਕ, ਝਾਰਖੰਡ, ਗੋਆ ਤੇ ਲੱਦਾਖ ਸਮੇਤ ਇਕ ਦਰਜਨ ਤੋਂ ਜ਼ਿਆਦਾ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈਆਂ ਹਨ। ਫਿਲਹਾਲ ਦੇਸ਼ 'ਚ ਤੇਲ ਦੀਆਂ ਵਧਦੀਆਂ ਕੀਮਤਾਂ 'ਚ ਤੁਰੰਤ ਕਮੀ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ ਤੇਲ ਦੀ ਪੂਰਤੀ ਤੇ ਮੰਗ ਦੇ ਮੁੱਦੇ 'ਤੇ ਕੇਂਦਰ ਸਰਕਾਰ ਕਈ ਤੇਲ ਨਿਰਯਾਤਕ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਪਰ ਤੇਲ ਕੀਮਤਾਂ 'ਚ ਤਤਕਾਲ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ।