Petrol-Diesel Price: 24 ਮਾਰਚ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਤੋਂ ਬਾਅਦ ਲਗਾਤਾਰ ਕਈ ਦਿਨਾਂ ਤਕ ਤੇਲ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਰਿਹਾ। ਇਸ ਨਾਲ ਹੀ ਦੇਸ਼ ਦੇ ਕਈ ਸੂਬਿਆਂ 'ਚ ਪੈਟਰੋਲ ਦੀ ਕੀਮਤ 120 ਰੁਪਏ ਤੋਂ ਉਪਰ ਪਹੁੰਚ ਗਈ ਹੈ, ਉਥੇ ਹੀ ਡੀਜ਼ਲ ਦੇ ਰੇਟ ਵੀ 100 ਰੁਪਏ ਤੋਂ ਉਪਰ ਦੇਖੇ ਜਾ ਰਹੇ ਹਨ।



ਹਾਲਾਂਕਿ ਪਿਛਲੇ 12 ਦਿਨਾਂ ਤੋਂ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਤੇਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ। ਯਾਨੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਇੱਥੇ ਦੱਸ ਦੇਈਏ ਕਿ ਦੇਸ਼ ਦੇ ਕਿਹੜੇ-ਕਿਹੜੇ ਸ਼ਹਿਰਾਂ 'ਚ ਪੈਟਰੋਲ ਸਭ ਤੋਂ ਸਸਤਾ ਤੇ ਮਹਿੰਗਾ ਹੈ।

 ਸਭ ਤੋਂ ਸਸਤਾ ਪੈਟਰੋਲ ਕਿੱਥੇ ਮਿਲਦਾ?
ਜੇਕਰ ਸਭ ਤੋਂ ਸਸਤੇ ਪੈਟਰੋਲ ਦੀ ਗੱਲ ਕਰੀਏ ਤਾਂ ਇਸ ਸਮੇਂ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ 'ਚ ਪੈਟਰੋਲ ਦੀ ਕੀਮਤ ਬਹੁਤ ਘੱਟ ਹੈ। ਜਿੱਥੇ ਦੇਸ਼ ਦੇ ਹੋਰ ਸ਼ਹਿਰਾਂ 'ਚ ਤੇਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਉੱਥੇ ਸੋਮਵਾਰ ਨੂੰ ਪੋਰਟਲ ਬਲੇਅਰ 'ਚ ਪੈਟਰੋਲ ਦੀ ਕੀਮਤ 91.45 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 10 ਦਿਨਾਂ ਤੋਂ ਇੱਥੇ ਪੈਟਰੋਲ ਦੀ ਕੀਮਤ ਸਥਿਰ ਬਣੀ ਹੋਈ ਹੈ। ਯਾਨੀ ਕੋਈ ਬਦਲਾਅ ਨਹੀਂ ਹੋਇਆ। ਇਸ ਦੇ ਨਾਲ ਹੀ ਇੱਥੇ ਡੀਜ਼ਲ ਦੀ ਕੀਮਤ 85.83 ਰੁਪਏ ਪ੍ਰਤੀ ਲੀਟਰ 'ਤੇ ਬਰਕਰਾਰ ਹੈ।

ਜਿੱਥੇ ਸਭ ਤੋਂ ਮਹਿੰਗਾ ਪੈਟਰੋਲ ਵਿਕ ਰਿਹੈ
ਜੇਕਰ ਦੇਸ਼ ਦੇ ਸਭ ਤੋਂ ਮਹਿੰਗੇ ਪੈਟਰੋਲ ਦੀ ਗੱਲ ਕਰੀਏ ਤਾਂ ਇਸ ਸਮੇਂ ਰਾਜਸਥਾਨ ਦੇ ਗੰਗਾਨਗਰ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ। ਸੋਮਵਾਰ 18 ਅਪ੍ਰੈਲ 2022 ਨੂੰ ਗੰਗਾਨਗਰ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 122.93 ਰੁਪਏ ਤੇ ਡੀਜ਼ਲ ਦੀ ਕੀਮਤ 105.34 ਰੁਪਏ ਪ੍ਰਤੀ ਲੀਟਰ ਹੈ।


ਇਹ ਵੀ ਪੜ੍ਹੋ

ਭਗਵੰਤ ਮਾਨ ਦਾ 'ਸ਼ਾਹੀ ਪ੍ਰਚਾਰ'! ਗੁਜਰਾਤ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ 'ਚ ਤਾਬੜਤੋੜ ਇਸ਼ਤਿਹਾਰ, ਅਕਾਲੀ ਦਲ ਨੇ ਪੁੱਛਿਆ, ਇੰਝ ਤਾਂ ਰਵਾਇਤੀ ਪਾਰਟੀਆਂ ਵੀ ਨਹੀਂ ਕਰਦੀਆਂ...