Petrol-Diesel Price Hike Today 29 Oct 2021: ਰਾਜਧਾਨੀ ਦਿੱਲੀ 'ਚ ਲਗਾਤਾਰ ਤੀਜੇ ਦਿਨ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
Petrol & Diesel Prices: ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ ਹੁਣ 114 ਰੁਪਏ 47 ਪੈਸੇ ਅਤੇ ਡੀਜ਼ਲ ਦੀ ਕੀਮਤ 105 ਰੁਪਏ 49 ਪੈਸੇ ਹੋ ਗਈ ਹੈ। ਕੋਲਕਾਤਾ 'ਚ ਪੈਟਰੋਲ ਦੀ ਨਵੀਂ ਕੀਮਤ ਹੁਣ 109 ਰੁਪਏ 2 ਪੈਸੇ ਹੋ ਗਈ ਹੈ।
Fuel Price Hike: ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਦਿਨ ਵਾਧਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) 'ਚ 35 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਨਵੀਂ ਕੀਮਤ 108 ਰੁਪਏ 64 ਪੈਸੇ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ ਹੁਣ 97 ਰੁਪਏ 37 ਪੈਸੇ ਹੋ ਗਈ ਹੈ।
Price of petrol&diesel in #Delhi is at Rs 108.64 per litre (up by Rs 0.35)& Rs 97.37 per litre (up by Rs 0.35) respectively today
— ANI (@ANI) October 29, 2021
Petrol&diesel prices per litre-Rs 114.47 & Rs 105.49 in #Mumbai, Rs 109.02 & Rs 100.49 in #Kolkata; Rs 105.43& Rs 101.59 in #Chennai respectively pic.twitter.com/Smmxjy5cQN
ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ (Petrol Price) 114 ਰੁਪਏ 47 ਪੈਸੇ ਅਤੇ ਡੀਜ਼ਲ ਦੀ ਕੀਮਤ (Diesel Price) 105 ਰੁਪਏ 49 ਪੈਸੇ ਹੋ ਗਈ ਹੈ। ਕੋਲਕਾਤਾ 'ਚ ਪੈਟਰੋਲ ਦਾ ਨਵਾਂ ਰੇਟ ਹੁਣ 109 ਰੁਪਏ 2 ਪੈਸੇ ਅਤੇ ਡੀਜ਼ਲ 100 ਰੁਪਏ 49 ਪੈਸੇ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ 'ਚ ਹੁਣ ਪੈਟਰੋਲ 105 ਰੁਪਏ 43 ਪੈਸੇ ਅਤੇ ਡੀਜ਼ਲ 101 ਰੁਪਏ 59 ਪੈਸੇ 'ਚ ਮਿਲੇਗਾ।
ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 108 ਰੁਪਏ 29 ਪੈਸੇ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 97 ਰੁਪਏ 02 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਅਨੂਪੁਰ ਜ਼ਿਲੇ 'ਚ ਵੀਰਵਾਰ ਨੂੰ ਪੈਟਰੋਲ ਦੀ ਕੀਮਤ 120.40 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 109.50 ਰੁਪਏ ਪ੍ਰਤੀ ਲੀਟਰ ਹੋ ਗਈ। ਇਕ ਪੈਟਰੋਲ ਪੰਪ ਆਪਰੇਟਰ ਨੇ ਇਹ ਜਾਣਕਾਰੀ ਦਿੱਤੀ। ਅਨੂਪੁਰ ਪੈਟਰੋਲ ਪੰਪ ਦੇ ਸੰਚਾਲਕ ਅਭਿਸ਼ੇਕ ਜੈਸਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਇੱਥੇ ਪੈਟਰੋਲ ਦੀ ਕੀਮਤ ਵਿੱਚ 36 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦੋਂ ਕਿ ਡੀਜ਼ਲ ਦੀ ਕੀਮਤ ਵਿੱਚ 33 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: