ਪੜਚੋਲ ਕਰੋ

Petrol Diesel Price Today on 14 Oct: ਦੋ ਦਿਨਾਂ ਦੀ ਰਾਹਤ ਮਗਰੋੰ ਫਿਰ ਤੋੰ ਵਧੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੰਨਾ ਹੋਇਆ ਵਾਧਾ

Petrol Diesel Prices: ਦੋ ਦਿਨਾਂ ਬਾਅਦ ਅੱਜ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਦਾ ਵਾਧਾ ਕੀਤਾ ਗਿਆ ਹੈ।

Petrol Diesel Price Hike: ਦੋ ਦਿਨਾਂ ਦੇ ਬਰੇਕ ਤੋਂ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਅਤੇ ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ। ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਕੀਮਤ ਵਿੱਚ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਕੀਮਤ ਵਧਣ ਤੋਂ ਬਾਅਦ ਅੱਜ ਦਿੱਲੀ ਵਿੱਚ ਪੈਟਰੋਲ 104.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ ਦੀ ਕੀਮਤ 93.54 ਰੁਪਏ ਪ੍ਰਤੀ ਲੀਟਰ ਹੈ।

ਇਸ ਦੇ ਨਾਲ ਹੀ ਵੀਰਵਾਰ ਨੂੰ ਮੁੰਬਈ ਵਿੱਚ ਪੈਟਰੋਲ ਦੀ ਕੀਮਤ 110.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 101.40 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਜੇਕਰ ਅਸੀਂ ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 105.43 ਰੁਪਏ ਪ੍ਰਤੀ ਲੀਟਰ ਹੈ ਜਦੋਂ ਕਿ ਡੀਜ਼ਲ 96.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿੱਚ ਪੈਟਰੋਲ 102.10 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਇੱਥੇ 97.93 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ 100.86 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 93.34 ਰੁਪਏ ਪ੍ਰਤੀ ਲੀਟਰ ਵਿਕ ਰਹੀ ਹੈ।

ਅੱਜ ਦੀ ਦਰ

ਦਿੱਲੀ: ਪੈਟਰੋਲ - 104.79 ਰੁਪਏ ਪ੍ਰਤੀ ਲੀਟਰ; ਡੀਜ਼ਲ - 93.54 ਰੁਪਏ ਪ੍ਰਤੀ ਲੀਟਰ

ਮੁੰਬਈ: ਪੈਟਰੋਲ - 110.75 ਰੁਪਏ ਪ੍ਰਤੀ ਲੀਟਰ; ਡੀਜ਼ਲ -. 101.40 ਪ੍ਰਤੀ ਲੀਟਰ

ਕੋਲਕਾਤਾ: ਪੈਟਰੋਲ - 105.43 ਰੁਪਏ ਪ੍ਰਤੀ ਲੀਟਰ; ਡੀਜ਼ਲ - 96.63 ਰੁਪਏ ਪ੍ਰਤੀ ਲੀਟਰ

ਚੇਨਈ: ਪੈਟਰੋਲ - 102.10 ਰੁਪਏ ਪ੍ਰਤੀ ਲੀਟਰ; ਡੀਜ਼ਲ - 97.93 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ - 100.86 ਰੁਪਏ ਪ੍ਰਤੀ ਲੀਟਰ; ਡੀਜ਼ਲ - 93.34 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸੂਬਿਆਂ 'ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਜ਼ਿਆਦਾ

ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ -ਕਸ਼ਮੀਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ।

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ

ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ ਐਸਐਮਐਸ ਰਾਹੀਂ ਵੀ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸਐਮਐਸ ਭੇਜ ਸਕਦੇ ਹੋ. ਤੁਹਾਡਾ ਸੁਨੇਹਾ ਕੁਝ ਇਸ ਤਰ੍ਹਾਂ ਹੋਵੇਗਾ - RSP<ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਇੰਡੀਅਨ ਆਈਲ ਦੀ ਸਾਈਟ 'ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਨੂੰ ਚੈੱਕ ਕਰ ਸਕਦੇ ਹੋ। ਇਹ ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਫੋਨ 'ਤੇ ਤੇਲ ਦੀਆਂ ਨਵੀਆਂ ਕੀਮਤਾਂ ਬਾਰੇ ਮੈਸੇਜ ਆ ਜਾਵੇਗਾ।

ਇੱਥੇ ਵੇਖੋ- https://iocl.com/Products/PetrolDieselPrices.aspx

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਸ਼ਾਮਲ ਕਰਨ ਤੋਂ ਬਾਅਦ ਇਸਦੀ ਕੀਮਤ ਲਗਪਗ ਦੁੱਗਣੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Navjot Sidhu Resignation: ਸਿੱਧੂ ਦੀ ਅੱਜ ਦਿੱਲੀ 'ਚ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ, ਅਸਤੀਫਾ ਵਾਪਸ ਲੈਣ 'ਤੇ ਹੋ ਸਕਦਾ ਫੈਸਲਾ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਟਾਪ ਹੈਡਲਾਈਨ

ਪੁਰਾਣਾ Credit Card ਬੰਦ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ, ਨਹੀਂ ਤਾਂ ਹੋਵੇਗਾ ਨੁਕਸਾਨ
ਪੁਰਾਣਾ Credit Card ਬੰਦ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ, ਨਹੀਂ ਤਾਂ ਹੋਵੇਗਾ ਨੁਕਸਾਨ
10 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ
10 ਅਗਸਤ ਨੂੰ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ ਅੱਜ ਦੇ ਰੇਟ
ਸਾਬਣ-ਬਿਸਕੁੱਟ ਹੋਣਗੇ ਮਹਿੰਗੇ, ਕਈ ਵੱਡੇ FMCG ਬ੍ਰਾਂਡਸ ਦੇ ਰੇਟ ਵਧਾਉਣ ਦੀ ਤਿਆਰੀ
ਸਾਬਣ-ਬਿਸਕੁੱਟ ਹੋਣਗੇ ਮਹਿੰਗੇ, ਕਈ ਵੱਡੇ FMCG ਬ੍ਰਾਂਡਸ ਦੇ ਰੇਟ ਵਧਾਉਣ ਦੀ ਤਿਆਰੀ
ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ? ਗੱਡੀ 'ਚ ਤੇਲ ਪਵਾਉਣ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ
ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ? ਗੱਡੀ 'ਚ ਤੇਲ ਪਵਾਉਣ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
Embed widget