ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ ਰੁਕਦੀ ਨਹੀਂ ਜਾਪਦੀ। ਅੱਜ ਲਗਾਤਾਰ ਦੂਜੇ ਦਿਨ ਪੈਟਰੋਲ ਦੀ ਕੀਮਤ ਵਿਚ 35 ਪੈਸੇ ਪ੍ਰਤੀ ਲੀਟਰ ਦਾ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ 24 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਕੱਲ ਯਾਨੀ ਸ਼ਨੀਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ 35-35 ਪੈਸੇ ਦਾ ਭਾਰੀ ਵਾਧਾ ਹੋਇਆ ਸੀ।


 


ਇਸ ਵਾਧੇ ਤੋਂ ਬਾਅਦ ਅੱਜ ਰਾਜਧਾਨੀ ਵਿਚ ਪੈਟਰੋਲ ਦੀ ਕੀਮਤ 98.46 ਰੁਪਏ ਪ੍ਰਤੀ ਲੀਟਰ ਹੋ ਗਈ, ਜਦਕਿ ਡੀਜ਼ਲ ਵੀ 88.90 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੂਜੇ ਪਾਸੇ, ਜੇ ਅਸੀਂ ਵਿੱਤੀ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਪੈਟਰੋਲ 104.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 96.42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। 


 


ਵੱਖ-ਵੱਖ ਸ਼ਹਿਰਾਂ 'ਚ ਅੱਜ ਪੈਟਰੋਲ-ਡੀਜ਼ਲ ਦੀ ਕੀਮਤ



  • ਲਖਨਊ ਵਿਚ ਅੱਜ ਪੈਟਰੋਲ 95.63 ਰੁਪਏ ਅਤੇ ਡੀਜ਼ਲ 89.31 ਰੁਪਏ ਪ੍ਰਤੀ ਲੀਟਰ ਹੈ

  • ਅੱਜ ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.69 ਰੁਪਏ ਅਤੇ ਡੀਜ਼ਲ 88.54 ਰੁਪਏ ਪ੍ਰਤੀ ਲੀਟਰ ਹੈ

  • ਰਾਂਚੀ ਵਿਚ ਪੈਟਰੋਲ 94.08 ਰੁਪਏ ਅਤੇ ਡੀਜ਼ਲ 93.82 ਰੁਪਏ ਪ੍ਰਤੀ ਲੀਟਰ ਹੈ

  • ਭੋਪਾਲ ਵਿੱਚ ਪੈਟਰੋਲ 106.71 ਰੁਪਏ ਅਤੇ ਡੀਜ਼ਲ 97.63 ਰੁਪਏ ਪ੍ਰਤੀ ਲੀਟਰ ਹੈ

  • ਪਟਨਾ ਵਿਚ ਪੈਟਰੋਲ 100.47 ਰੁਪਏ ਅਤੇ ਡੀਜ਼ਲ ਵਿਚ 94.24 ਰੁਪਏ ਪ੍ਰਤੀ ਲੀਟਰ

  • ਬੰਗਲੁਰੂ ਵਿੱਚ ਪੈਟਰੋਲ 101.75 ਰੁਪਏ ਅਤੇ ਡੀਜ਼ਲ 94.25 ਰੁਪਏ ਪ੍ਰਤੀ ਲੀਟਰ ਹੈ

  • ਨੋਇਡਾ ਵਿਚ ਪੈਟਰੋਲ 95.88 ਰੁਪਏ ਅਤੇ ਡੀਜ਼ਲ 89.52 ਰੁਪਏ ਪ੍ਰਤੀ ਲੀਟਰ ਹੈ

  • ਜੈਪੁਰ ਵਿੱਚ ਪੈਟਰੋਲ 105.18 ਰੁਪਏ ਅਤੇ ਡੀਜ਼ਲ 97.99 ਰੁਪਏ ਪ੍ਰਤੀ ਲੀਟਰ ਹੈ

  • ਸ਼੍ਰੀਗੰਗਾਨਗਰ ਵਿਚ ਪੈਟਰੋਲ 109.67 ਰੁਪਏ ਅਤੇ ਡੀਜ਼ਲ 102.12 ਰੁਪਏ ਪ੍ਰਤੀ ਲੀਟਰ ਹੈ


 


ਦੇਸ਼ ਦੇ 9 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ ਅਤੇ ਕਸ਼ਮੀਰ, ਓਡੀਸ਼ਾ ਅਤੇ ਲੱਦਾਖ) ਵਿਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਪੈਟਰੋਲ ਪਹਿਲਾਂ ਹੀ ਮੁੰਬਈ, ਹੈਦਰਾਬਾਦ ਅਤੇ ਬੰਗਲੌਰ ਵਰਗੇ ਮੈਟਰੋ ਸ਼ਹਿਰਾਂ ਵਿਚ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੈ ਅਤੇ ਹੁਣ ਚੇਨਈ ਵਿਚ ਦਰਾਂ ਇਸ ਦਿਸ਼ਾ ਵਿਚ ਵੱਧ ਰਹੀਆਂ ਹਨ।