Petrol Diesel Rate on 24 October 2023: ਦੇਸ਼ ਵਿੱਚ ਸਰਕਾਰੀ ਤੇਲ ਕੰਪਨੀਆਂ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol Diesel Price Today) ਜਾਰੀ ਕਰਦੀਆਂ ਹਨ। ਇਹ ਕੀਮਤ ਰਾਜਾਂ ਅਤੇ ਸ਼ਹਿਰਾਂ ਦੇ ਹਿਸਾਬ ਨਾਲ ਜਾਰੀ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਵੀ ਦੇਸ਼ ਦੇ ਕਈ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਗਿਆ ਹੈ।
ਇਸ ਵਿੱਚ ਇੱਕ ਮਹਾਂਨਗਰ ਦਾ ਨਾਮ ਵੀ ਸ਼ਾਮਲ ਹੈ। ਅੱਜ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਅਤੇ ਚੇਨਈ ਵਿੱਚ ਕੀਮਤਾਂ ਵਿੱਚ ਵਾਧਾ ਹੋਇਆ ਹੈ। ਚੇਨਈ 'ਚ ਪੈਟਰੋਲ 11 ਪੈਸੇ ਅਤੇ ਡੀਜ਼ਲ 9 ਪੈਸੇ ਮਹਿੰਗਾ ਹੋ ਗਿਆ ਹੈ ਅਤੇ 102.74 ਰੁਪਏ ਅਤੇ 94.33 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਜਦੋਂ ਕਿ ਨਵੀਂ ਦਿੱਲੀ ਵਿੱਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਉਥੇ ਹੀ ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਕੱਚੇ ਤੇਲ ਦੀਆਂ ਕੀਮਤਾਂ 'ਚ ਹੋਇਆ ਵਾਧਾ
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਵਾਧਾ ਹੋਇਆ ਹੈ। ਮੰਗਲਵਾਰ ਨੂੰ, ਡਬਲਯੂਟੀਆਈ ਕੱਚਾ ਤੇਲ (WTI Crude Oil) ਅਤੇ ਬ੍ਰੈਂਟ ਕਰੂਡ ਆਇਲ (Brent Crude Oil) ਦੋਵੇਂ ਹਰੇ ਨਿਸ਼ਾਨ ‘ਤੇ ਵਪਾਰ ਕਰ ਰਹੇ ਹਨ। WTI ਕੱਚੇ ਤੇਲ ਦੀ ਕੀਮਤ 'ਚ 0.85 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਹ 86.22 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕੱਚੇ ਤੇਲ ਦੀ ਕੀਮਤ 'ਚ 0.82 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 90.57 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਬਰਕਰਾਰ ਹੈ।
ਇਹ ਵੀ ਪੜ੍ਹੋ: Wagh Bakri Tea Owner Death: ਵਾਘ ਬੱਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦੀ ਬਰੇਨ ਹੈਮਰੇਜ ਨਾਲ ਮੌਤ
ਇਨ੍ਹਾਂ ਸ਼ਹਿਰਾਂ 'ਚ ਅਪਡੇਟ ਕੀਤੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ-
ਅਜਮੇਰ - ਪੈਟਰੋਲ 20 ਪੈਸੇ ਮਹਿੰਗਾ ਹੋ ਕੇ 108.37 ਰੁਪਏ, ਡੀਜ਼ਲ 18 ਪੈਸੇ ਮਹਿੰਗਾ ਹੋ ਕੇ 93.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ
ਅਲੀਗੜ੍ਹ - ਪੈਟਰੋਲ 28 ਪੈਸੇ ਮਹਿੰਗਾ ਹੋ ਕੇ 96.91 ਰੁਪਏ, ਡੀਜ਼ਲ 28 ਪੈਸੇ ਮਹਿੰਗਾ ਹੋ ਕੇ 90.06 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪ੍ਰਯਾਗਰਾਜ- ਪੈਟਰੋਲ 80 ਪੈਸੇ ਮਹਿੰਗਾ ਹੋ ਕੇ 97.32 ਰੁਪਏ, ਡੀਜ਼ਲ 78 ਪੈਸੇ ਮਹਿੰਗਾ ਹੋ ਕੇ 90.51 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਗੁਰੂਗ੍ਰਾਮ- ਪੈਟਰੋਲ 10 ਪੈਸੇ ਮਹਿੰਗਾ ਹੋ ਕੇ 96.99 ਰੁਪਏ, ਡੀਜ਼ਲ 10 ਪੈਸੇ ਮਹਿੰਗਾ ਹੋ ਕੇ 89.86 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਨੋਇਡਾ - ਪੈਟਰੋਲ 41 ਪੈਸੇ ਸਸਤਾ ਹੋ ਕੇ 96.59 ਰੁਪਏ, ਡੀਜ਼ਲ 38 ਪੈਸੇ ਸਸਤਾ ਹੋ ਕੇ 89.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਲਖਨਊ - ਪੈਟਰੋਲ 5 ਪੈਸੇ ਸਸਤਾ 96.57 ਰੁਪਏ, ਡੀਜ਼ਲ 5 ਪੈਸੇ ਸਸਤਾ 89.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪਟਨਾ - ਪੈਟਰੋਲ 30 ਪੈਸੇ ਸਸਤਾ ਹੋ ਕੇ 107.54 ਰੁਪਏ, ਡੀਜ਼ਲ 28 ਪੈਸੇ ਸਸਤਾ ਹੋ ਕੇ 94.32 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਕਿਵੇਂ ਕਰੀਏ ਸ਼ਹਿਰ ਦੇ ਹਿਸਾਬ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਦੀ ਜਾਂਚ?
ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਟਾਈਪ ਕਰਕੇ 9224992249 'ਤੇ ਸੁਨੇਹਾ ਭੇਜ ਸਕਦੇ ਹਨ, HPCL ਗਾਹਕ HPPRICE <ਡੀਲਰ ਕੋਡ> ਲਿਖ ਕੇ 9222201122 'ਤੇ ਸੁਨੇਹਾ ਭੇਜ ਸਕਦੇ ਹਨ ਅਤੇ BPCL ਗਾਹਕ RSP<ਡੀਲਰ ਕੋਡ> ਟਾਈਪ ਕਰਕੇ 9222499 'ਤੇ ਸੁਨੇਹਾ ਭੇਜ ਸਕਦੇ ਹਨ।
ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ 'ਚ ਹਫੜਾ-ਦਫੜੀ ! ਨਿਵੇਸ਼ਕਾਂ ਨੂੰ 1 ਦਿਨ 'ਚ 8 ਲੱਖ ਕਰੋੜ ਰੁਪਏ ਦਾ ਘਾਟਾ, ਜਾਣੋ ਕੀ ਹੈ ਵਜ੍ਹਾ