Petrol Diesel Rate on 29 August 2023: ਰੋਜ਼ਾਨਾ ਦੀ ਤਰ੍ਹਾਂ ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕੀਤੀਆਂ ਹਨ। ਅੱਜ ਭਾਰਤ ਦੇ ਕਈ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਇਸ ਵਿੱਚ ਇੱਕ ਮੈਟਰੋ ਸਿਟੀ ਦਾ ਨਾਮ ਵੀ ਸ਼ਾਮਲ ਹੈ।


ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਪੈਟਰੋਲ 98.74 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਅੱਜ ਪੈਟਰੋਲ 77.62 ਰੁਪਏ ਅਤੇ ਡੀਜ਼ਲ 68.35 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਤਿੰਨ ਹੋਰ ਮਹਾਨਗਰਾਂ ਦਿੱਲੀ, ਮੁੰਬਈ ਅਤੇ ਕੋਲਕਾਤਾ 'ਚ ਤੇਲ ਦੀਆਂ ਕੀਮਤਾਂ ਸਥਿਰ ਹਨ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.03 ਰੁਪਏ ਪ੍ਰਤੀ ਲੀਟਰ ਅਤੇ 92.76 ਰੁਪਏ ਪ੍ਰਤੀ ਲੀਟਰ ਹੈ।


ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਦੇਖਣ ਨੂੰ ਮਿਲੀ ਗਿਰਾਵਟ


ਕੌਮਾਂਤਰੀ ਬਾਜ਼ਾਰ 'ਚ ਮੰਗਲਵਾਰ ਨੂੰ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਡਬਲਯੂਟੀਆਈ ਕੱਚਾ ਤੇਲ (WTI Crude Oil) ਅੱਜ 0.04 ਪ੍ਰਤੀਸ਼ਤ ਦੀ ਗਿਰਾਵਟ ਨਾਲ 80.07 ਡਾਲਰ ਪ੍ਰਤੀ ਬੈਰਲ 'ਤੇ ਹੈ। ਬ੍ਰੈਂਟ ਕੱਚੇ ਤੇਲ (Brent Crude Oil) ਦੀ ਗੱਲ ਕਰੀਏ ਤਾਂ ਇਸ 'ਚ ਵੀ ਅੱਜ 0.04 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 84.39 ਡਾਲਰ ਪ੍ਰਤੀ ਬੈਰਲ 'ਤੇ ਹੈ।


ਇਹ ਵੀ ਪੜ੍ਹੋ: USA :ਅਮਰੀਕੀ ਲੋਕ ਚਾਹੁੰਦੇ ਹਨ ਰਾਸ਼ਟਰਪਤੀ ਅਹੁਦੇ ਲਈ ਨਵਾਂ ਚਿਹਰਾ, ਕਿਹਾ ਬਾਇਡਨ ਹੋਏ ਬੁੱਢੇ, ਟਰੰਪ ਘਿਰੇ ਸਮੱਸਿਆਵਾਂ 'ਚ


ਇਨ੍ਹਾਂ ਸ਼ਹਿਰਾਂ ਵਿੱਚ ਬਜਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ


ਅੰਮ੍ਰਿਤਸਰ - ਪੈਟਰੋਲ 14 ਪੈਸੇ ਮਹਿੰਗਾ ਹੋ ਕੇ 98.74 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਪੈਸੇ ਮਹਿੰਗਾ ਹੋ ਕੇ 89.04 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।


ਆਗਰਾ – ਪੈਟਰੋਲ 10 ਪੈਸਾ ਮਹਿੰਗਾ ਹੋ ਕੇ 96.30 ਰੁਪਏ, ਡੀਜ਼ਲ 10 ਪੈਸਾ ਮਹਿੰਗਾ ਹੋ ਕੇ 89.47 ਰੁਪਏ ਲੀਟਰ


ਗੁਰੂਗ੍ਰਾਮ – ਪੈਟਰੋਲ 14 ਪੈਸੇ ਸਸਤਾ ਹੋ ਕੇ 96.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 13 ਪੈਸੇ ਸਸਤਾ ਹੋ ਕੇ 89.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।


ਅਜਮੇਰ – ਪੈਟਰੋਲ 48 ਰੁਪਏ ਸਸਤਾ ਹੋ ਕੇ 108.20 ਰੁਪਏ, ਡੀਜ਼ਲ  43 ਪੈਸੇ ਸਸਤਾ ਹੋ ਕੇ 93.47 ਰੁਪਏ ਲੀਟਰ


ਨੋਇਡਾ – ਪੈਟਰੋਲ 33 ਪੈਸੇ ਮਹਿੰਗਾ ਹੋ ਕੇ 98.92 ਰੁਪਏ, ਡੀਜ਼ਲ 12 ਪੈਸੇ ਮਹਿੰਗਾ ਹੋ ਕੇ 90.08 ਰੁਪਏ


ਜੈਪੂਰ – ਪੈਟਰੋਲ 26 ਪੈਸੇ ਮਹਿੰਗਾ ਹੋ ਕੇ 108.48 ਰੁਪਏ, ਡੀਜ਼ਲ 24 ਪੈਸੇ ਮਹਿੰਗਾ ਹੋ ਕੇ 93.72 ਰੁਪਏ


ਪਟਨਾ – ਪੈਟਰੋਲ 64 ਪੈਸੇ ਮਹਿੰਗਾ ਹੋ ਕੇ 108.12 ਰੁਪਏ, ਡੀਜ਼ਲ 60 ਪੈਸੇ ਮਹਿੰਗਾ ਹੋ ਕੇ 94.86 ਲੀਟਰ


ਪੁਣੇ – ਪੈਟਰੋਲ 94 ਪੈਸੇ ਸਸਤਾ ਹੋ ਕੇ 105.91 ਰੁਪਏ, ਡੀਜ਼ਲ 93 ਪੈਸੇ ਸਸਤਾ ਹੋ ਕੇ 92.43 ਰੁਪਏ ਲੀਟਰ


ਆਪਣੇ ਸ਼ਹਿਰ ਵਿੱਚ ਬਾਲਣ ਦੀਆਂ ਦਰਾਂ ਦੀ ਜਾਂਚ ਕਿਵੇਂ ਕਰੀਏ


ਪੈਟਰੋਲ ਅਤੇ ਡੀਜ਼ਲ ਦੀ ਦਰ ਜਾਣਨ ਲਈ, ਇੰਡੀਅਨ ਆਇਲ ਦੇ ਗਾਹਕਾਂ ਨੂੰ RSP <ਡੀਲਰ ਕੋਡ> 9224992249 'ਤੇ ਅਤੇ HPCL ਗਾਹਕਾਂ ਨੂੰ HPPRICE <ਡੀਲਰ ਕੋਡ> 9222201122 'ਤੇ ਭੇਜਣਾ ਚਾਹੀਦਾ ਹੈ। ਤੁਹਾਨੂੰ ਕੁਝ ਮਿੰਟਾਂ ਵਿੱਚ ਨਵੀਨਤਮ ਦਰਾਂ ਦੀ ਜਾਣਕਾਰੀ ਮਿਲ ਜਾਵੇਗੀ।


ਇਹ ਵੀ ਪੜ੍ਹੋ: Indonesia Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਇੰਡੋਨੇਸ਼ੀਆ ਦੀ ਧਰਤੀ, 7.1 ਦੀ ਤੀਬਰਤਾ ਨਾਲ ਆਇਆ ਭੂਚਾਲ