Petrol Price Today 29 June: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਉਛਾਲ 'ਤੇ ਹਨ ਅਤੇ ਇਹ 119 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ ਹਨ। ਅੱਜ ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।


ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ
ਗਲੋਬਲ ਬਾਜ਼ਾਰ 'ਚ ਅੱਜ ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਹਨ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ 112.5 ਡਾਲਰ ਪ੍ਰਤੀ ਬੈਰਲ ਹੈ ਜਦਕਿ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 118.6 ਡਾਲਰ ਪ੍ਰਤੀ ਬੈਰਲ ਹੈ। ਇਸ ਤਰ੍ਹਾਂ ਕੱਚੇ ਤੇਲ 'ਚ ਕੱਲ੍ਹ ਦੇ ਮੁਕਾਬਲੇ ਅੱਜ ਜ਼ੋਰਦਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ।


ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਪੈਟਰੋਲ ਦੀ ਕੀਮਤ 96 ਤੋਂ 97 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਚੱਲ ਰਹੀ ਹੈ। ਜਦਕਿ ਡੀਜ਼ਲ ਦੀ ਕੀਮਤ 86 ਰੁਪਏ ਪ੍ਰਤੀ ਲੀਟਰ ਚੱਲ ਰਹੀ ਹੈ।


ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟ (ਪ੍ਰਤੀ ਲੀਟਰ) ਜਾਣੋ


ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ
ਮੁੰਬਈ ਪੈਟਰੋਲ 111.35 ਰੁਪਏ ਅਤੇ ਡੀਜ਼ਲ 97.28 ਰੁਪਏ
ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ
ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ


ਨੋਇਡਾ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.96 ਰੁਪਏ ਪ੍ਰਤੀ ਲੀਟਰ ਹੈ
ਗੁਰੂਗ੍ਰਾਮ 'ਚ ਡੀਜ਼ਲ 97.18 ਰੁਪਏ ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ ਹੈ
ਚੰਡੀਗੜ੍ਹ 'ਚ ਪੈਟਰੋਲ 96.20 ਰੁਪਏ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ ਹੈ
ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੈ
ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੈ
ਬੈਂਗਲੁਰੂ 'ਚ ਪੈਟਰੋਲ 101.94 ਰੁਪਏ ਅਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ ਹੈ
ਤਿਰੂਵਨੰਤਪੁਰਮ 'ਚ ਪੈਟਰੋਲ 107.71 ਰੁਪਏ ਅਤੇ ਡੀਜ਼ਲ 96.52 ਰੁਪਏ ਪ੍ਰਤੀ ਲੀਟਰ
ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੈ
ਹੈਦਰਾਬਾਦ 'ਚ ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ ਹੈ
ਭੁਵਨੇਸ਼ਵਰ 'ਚ ਪੈਟਰੋਲ 103.19 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ
ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਹੈ