PIB Fact Check About ATM Rules: ਆਰਬੀਆਈ (RBI) ਅਤੇ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਦੇਸ਼ ਦੀਆਂ ਬੈਂਕਿੰਗ ਸੁਵਿਧਾਵਾਂ 'ਚ ਬਦਲਾਅ ਕਰਦੇ ਰਹਿੰਦੇ ਹਨ। ਇਸ 'ਚ ਵੱਖ-ਵੱਖ ਸੇਵਾ ਖਰਚੇ ਆਦਿ ਵੀ ਸ਼ਾਮਲ ਹਨ। ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਜਾਣਕਾਰੀ ਆਰਬੀਆਈ ਜਾਂ ਬੈਂਕਾਂ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਜਾਂਦੀ ਹੈ। ਅੱਜਕੱਲ੍ਹ ਸੋਸ਼ਲ ਮੀਡੀਆ (Social Media) 'ਤੇ ਜਾਣਕਾਰੀ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਹੈ, ਪਰ ਡਿਜੀਟਲਾਈਜ਼ੇਸ਼ਨ  (Digitalisation) ਦੇ ਇਸ ਯੁੱਗ 'ਚ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਕਿਹੜੀ ਜਾਣਕਾਰੀ ਸਹੀ ਹੈ ਅਤੇ ਕਿਹੜੀ ਗਲਤ। ਅਜਿਹੀ ਸਥਿਤੀ 'ਚ ਬਗੈਰ ਸੋਚੇ-ਸਮਝੇ ਅਤੇ ਤੱਥਾਂ ਦੀ ਜਾਂਚ ਕੀਤੇ ਬਗੈਰ  (PIB Fact Check) ਕਿਸੇ ਵੀ ਜਾਣਕਾਰੀ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।


ਹਾਲ ਹੀ 'ਚ ਸੋਸ਼ਲ ਮੀਡੀਆ (Social Media) 'ਤੇ ਇਹ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਹੁਣ ATM 'ਚੋਂ ਕੁੱਲ 4 ਪੈਸੇ ਕਢਵਾਉਣ ਤੋਂ ਬਾਅਦ ਗਾਹਕਾਂ ਨੂੰ ਪ੍ਰਤੀ ਟ੍ਰਾਂਜੈਕਸ਼ਨ ਲਈ ਕੁੱਲ 173 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਨੂੰ ਵੀ ਇਹ ਵਾਇਰਲ ਮੈਸੇਜ ਮਿਲਿਆ ਹੈ ਤਾਂ ਅਸੀਂ ਤੁਹਾਨੂੰ ਇਸ ਮੈਸੇਜ ਦੀ ਸੱਚਾਈ (PIB Fact Check of ATM Transaction Rules) ਦੱਸਦੇ ਹਾਂ -


PIB ਨੇ ਟਵੀਟ ਕਰਕੇ ਦਿੱਤੀ ਜਾਣਕਾਰੀ -
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਕਿਸੇ ਵੀ ਗਾਹਕ ਦੇ ਏਟੀਐਮ 'ਚੋਂ 4 ਤੋਂ ਵੱਧ ਵਾਰ ਪੈਸੇ ਕਢਵਾਉਣ 'ਤੇ ਉਸ ਦੇ ਅਕਾਊਂਟ ਵਿੱਚੋਂ 173 ਰੁਪਏ ਕੱਟੇ ਜਾਣਗੇ। ਇਸ ਮੈਸੇਜ ਦਾ ਫੈਕਟ ਚੈੱਕ ਕਰਨ ਤੋਂ ਬਾਅਦ ਪੀਆਈਬੀ ਨੇ ਦੱਸਿਆ ਕਿ ਇਹ ਦਾਅਵਾ ਫਰਜ਼ੀ ਹੈ। ਤੁਸੀਂ ਆਪਣੇ ਬੈਂਕ ਦੇ ATM 'ਚੋਂ ਹਰ ਮਹੀਨੇ 5 ਮੁਫ਼ਤ ਲੈਣ-ਦੇਣ ਕਰ ਸਕਦੇ ਹੋ। ਇਸ ਤੋਂ ਬਾਅਦ ਵੱਧ ਤੋਂ ਵੱਧ 21 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਜਾਂ ਜੇਕਰ ਕੋਈ ਟੈਕਸ ਹੈ ਤਾਂ ਇਸ ਨੂੰ ਵੱਖਰੇ ਤੌਰ 'ਤੇ ਅਦਾ ਕਰਨਾ ਹੋਵੇਗਾ।


ATM 'ਚੋਂ ਪੈਸੇ ਕਢਵਾਉਣ ਲਈ ਕਿੰਨੀ ਫੀਸ ਦੇਣੀ ਪੈਂਦੀ ਹੈ?
ਨਿਯਮਾਂ ਦੇ ਅਨੁਸਾਰ ਤੁਹਾਨੂੰ 5 ਟ੍ਰਾਂਜੈਕਸ਼ਨਾਂ 'ਤੇ ਕੋਈ ਖਰਚਾ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਪੈਸੇ ਕਢਵਾਉਣ 'ਤੇ ਤੁਹਾਨੂੰ 21 ਰੁਪਏ ਦਾ ਚਾਰਜ ਅਤੇ ਇਸ 'ਤੇ ਟੈਕਸ ਜੋੜਨਾ ਪਵੇਗਾ। ਹਾਲਾਂਕਿ ਬੈਲੇਂਸ ਚੈੱਕ ਕਰਨ ਤੋਂ ਲੈ ਕੇ ਮਿੰਨੀ ਸਟੇਟਮੈਂਟ ਜਾਂ ਪਿੰਨ ਬਦਲਣ ਤੱਕ ਸਾਰੇ ਗੈਰ-ਵਿੱਤੀ ਲੈਣ-ਦੇਣ ਮੁਫ਼ਤ ਰਹਿਣਗੇ। 6 ਮੈਟਰੋ ਸ਼ਹਿਰਾਂ  (Mumbai, New Delhi, Chennai, Kolkata,


(Bengaluru and Hyderabad) 'ਚ 3 ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ) ਮੁਫ਼ਤ ਹਨ ਅਤੇ ਇਸ ਦੇ ਉੱਪਰ ਤੁਹਾਨੂੰ ਫੀਸ ਅਦਾ ਕਰਨੀ ਪਵੇਗੀ।
ਜਦਕਿ ਨਾਨ-ਮੈਟਰੋ ਸ਼ਹਿਰਾਂ 'ਚ ਗਾਹਕ 5 ਏਟੀਐਮ ਟ੍ਰਾਂਜੈਕਸ਼ਨ ਮੁਫਤ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਬਾਅਦ ਮੈਟਰੋ ਸ਼ਹਿਰਾਂ 'ਚ ਵਿੱਤੀ ਲੈਣ-ਦੇਣ ਲਈ ਪ੍ਰਤੀ ਟ੍ਰਾਂਜੈਕਸ਼ਨ ਲਈ 21 ਰੁਪਏ ਅਤੇ ਗ਼ੈਰ-ਵਿੱਤੀ ਲੈਣ-ਦੇਣ ਵਜੋਂ 8.50 ਰੁਪਏ ਅਦਾ ਕਰਨੇ ਪੈਣਗੇ। ਅਜਿਹੇ 'ਚ 173 ਰੁਪਏ ਲੈਣ-ਦੇਣ ਦੀ ਫੀਸ ਲੈਣ ਦਾ ਵਾਇਰਲ ਮੈਸੇਜ ਪੂਰੀ ਤਰ੍ਹਾਂ ਗਲਤ ਹੈ।